ਦਿੱਲੀ: ਫੌਜ ਦੀ ਕੰਟੀਨ ''ਚ ਲੱਗੀ ਭਿਆਨਕ ਅੱਗ

05/31/2020 11:38:18 AM

ਨਵੀਂ ਦਿੱਲੀ-ਰਾਜਧਾਨੀ ਦਿੱਲੀ ਕੈਂਟ ਇਲਾਕੇ 'ਚ ਫੌਜ ਦੀ ਕੰਟੀਨ 'ਚ ਅੱਜ ਭਾਵ ਐਤਵਾਰ ਸਵੇਰੇ ਅੱਗ ਲੱਗਣ ਕਾਰਨ ਹਾਦਸਾ ਵਾਪਰ ਗਿਆ। ਮੌਕੇ 'ਤੇ ਦਮਕਲ ਵਿਭਾਗ ਦੀਆਂ 8 ਗੱਡੀਆਂ ਪਹੁੰਚੀਆਂ। ਅੱਗ ਕਿਸ ਤਰ੍ਹਾਂ ਲੱਗੀ ਇਸ ਸਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਫੌਜ ਦੀ ਕੰਟੀਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਸਾਰਾ ਕੁਝ ਸੜ੍ਹਿਆ ਹੋਈਆ ਦਿਸ ਰਿਹਾ ਹੈ ਅਤੇ ਧੂੰਆ ਵੀ ਨਿਕਲ ਰਿਹਾ ਹੈ। ਇਸ ਤੋਂ ਇਲਾਵਾ ਇਕ ਕੰਧ ਵੀ ਟੁੱਟੀ ਹੋਈ ਹੈ। 

PunjabKesari

ਦਿੱਲੀ ਦਮਕਲ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਲਗਭਗ 9 ਵਜੇ ਅੱਗ ਲੱਗਣ ਦੀ ਜਾਣਕਾਰੀ ਮਿਲੀ ਤਾਂ ਹਾਦਸੇ ਵਾਲੇ ਸਥਾਨ 'ਤੇ 8 ਗੱਡੀਆਂ ਭੇਜੀਆਂ ਗਈਆਂ। ਦੱਸ ਦੇਈਏ ਕਿ ਕੰਟੀਨ ਭੰਡਾਰ ਵਿਭਾਗ (ਸੀ.ਐੱਸ.ਡੀ) ਦਿੱਲੀ ਛਾਉਣੀ ਦੇ ਸਦਰ ਬਾਜ਼ਾਰ 'ਚ ਸਥਿਤ ਹੈ। 


Iqbalkaur

Content Editor

Related News