ਦੇਹਰਾਦੂਨ ’ਚ ਨਦੀਆਂ ’ਚ ਕੂੜਾ ਸੁੱਟਣ ’ਤੇ ਹੋਵੇਗੀ FIR, ਡੀਐੱਮ ਨੇ ਜਾਰੀ ਕੀਤੇ ਆਦੇਸ਼

Sunday, Sep 06, 2026 - 08:11 AM (IST)

ਦੇਹਰਾਦੂਨ ’ਚ ਨਦੀਆਂ ’ਚ ਕੂੜਾ ਸੁੱਟਣ ’ਤੇ ਹੋਵੇਗੀ FIR, ਡੀਐੱਮ ਨੇ ਜਾਰੀ ਕੀਤੇ ਆਦੇਸ਼

ਦੇਹਰਾਦੂਨ (ਏਜੰਸੀ) : ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ’ਚ ਨਦੀ ਕਿਨਾਰੇ ਜਾਂ ਨਦੀਆਂ ’ਚ ਕੂੜਾ ਸੁੱਟਣ ਵਾਲੇ ਲੋਕਾਂ ਖ਼ਿਲਾਫ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ। ਦੇਹਰਾਦੂਨ ਦੇ ਜ਼ਿਲਾ ਅਧਿਕਾਰੀ ਡਾ. ਆਸ਼ੀਸ਼ ਚੌਹਾਨ ਨੇ ਸ਼ਨੀਵਾਰ ਨੂੰ ਸ਼ਹਿਰੀ ਸਥਾਨਕ ਨਿਗਮਾਂ (ਯੂ. ਐੱਲ. ਬੀ.) ਨੂੰ ਆਪਣੇ-ਆਪਣੇ ਖੇਤਰਾਂ ’ਚ ਠੋਸ ਵੈਸਟ ਮੈਨੇਜਮੈਂਟ ਸਿਸਟਮ ਨੂੰ ਪ੍ਰਭਾਵੀ ਬਣਾਉਣ ਦੇ ਹੁਕਮ ਦਿੱਤੇ।

ਇਹ ਵੀ ਪੜ੍ਹੋ : ਪੰਜਾਬ ਤੇ ਯੂਪੀ ਸਣੇ 4 ਸੂਬਿਆਂ 'ਚ 1 ਦਸੰਬਰ ਤੋਂ ਸ਼ੁਰੂ ਹੋਵੇਗੀ ਮਰਦਮਸ਼ੁਮਾਰੀ, ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ

ਇੱਥੇ ਇਕ ਬੈਠਕ ’ਚ ਜ਼ਿਲਾ ਅਧਿਕਾਰੀ ਨੇ ਸਾਰੇ ਉਪ ਜ਼ਿਲਾ ਅਧਿਕਾਰੀਆਂ, ਨਗਰ ਨਿਗਮ, ਨਗਰ ਪਾਲਿਕਾ ਅਤੇ ਨਗਰ ਪੰਚਾਇਤਾਂ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਸੁਪਰੀਮ ਕੋਰਟ ਵੱਲੋਂ ਇਸ ਸਬੰਧੀ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ ਅਤੇ ਕੂੜੇ ਦੇ ਨਿਪਟਾਰੇ ’ਚ ਕਿਸੇ ਵੀ ਪੱਧਰ ’ਤੇ ਲਾਪ੍ਰਵਾਹੀ ਨਾ ਹੋਵੇ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਕਿਤੇ ਵੀ ਅਣਅਧਿਕਾਰਤ ਤੌਰ ’ਤੇ ਕੂੜਾ ਨਹੀਂ ਸੁੱਟਿਆ ਜਾਣਾ ਚਾਹੀਦਾ। ਉਨ੍ਹਾਂ ਅਧਿਕਾਰੀਆਂ ਨੂੰ ਅਣਅਧਿਕਾਰਤ ਡੰਪਿੰਗ ਸਾਈਟਾਂ ਦੀ ਤੁਰੰਤ ਪਛਾਣ ਕਰਦੇ ਹੋਏ ਸਬੰਧਤ ਖੇਤਰ ’ਚ ਕੰਮ ਕਰ ਰਹੀ ਏਜੰਸੀ ਦੀ ਜਵਾਬਦੇਹੀ ਤੈਅ ਕਰਨ ਅਤੇ ਲਾਪ੍ਰਵਾਹੀ ਪਾਏ ਜਾਣ ’ਤੇ ਸਖ਼ਤ ਕਾਰਵਾਈ ਕਰਨ ਲਈ ਕਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News