ਮਨਜੀਤ ਜੀਕੇ ਦੇ ਨਾਂ ’ਤੇ ਫਰਜ਼ੀ ਲੈਟਰ ਮਾਮਲੇ ’ਤੇ FIR ਦਰਜ

Tuesday, Jan 31, 2023 - 11:36 AM (IST)

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐੱਸ.ਜੀ.ਐੱਮ.ਸੀ.) ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੇ ਨਾਂ ਤੋਂ ਕਥਿਤ ਫਰਜ਼ੀ ਲੈਟਰ ਜਾਰੀ ਕਰਨ ਦੇ ਮਾਮਲੇ ਵਿਚ ਕੋਰਟ ਦੇ ਹੁਕਮ ਤੋਂ ਬਾਅਦ ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ (ਈ.ਓ.ਡਬਲਿਊ.) ਨੇ ਐੱਫ.ਆਈ.ਆਰ. ਦਰਜ ਕਰ ਲਈ ਹੈ। ਇਹ ਕੇਸ ਡੀ.ਐੱਸ.ਜੀ.ਐੱਮ.ਸੀ. ਦੇ ਸਾਬਕਾ ਮੁਖੀ ਮਨਜੀਤ ਸਿੰਘ ਜੀ. ਕੇ. ਦੀ ਸ਼ਿਕਾਇਤ ’ਤੇ ਕੀਤਾ ਗਿਆ ਹੈ। ਸ਼ਿਕਾਇਤ ਵਿਚ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ’ਤੇ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਦਿੱਲੀ ਕਮੇਟੀ ਦੀ ਅਧਿਕਾਰਕ ਮੇਲ ਤੋਂ ਕਮੇਟੀ ਦੇ ਸਾਬਕਾ ਪ੍ਰਧਾਨ ਦੀ ਫਰਜ਼ੀ ਦਸਤਖਤ ਵਾਲੀ ਚਿੱਠੀ ਜਾਰੀ ਕੀਤੀ ਸੀ।

ਚਿੱਠੀ ਵਿਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਜੀ.ਕੇ. ਨੇ ਹਰੀ ਨਗਰ ਸਕੂਲ ਦੇ ਅਵਤਾਰ ਸਿੰਘ ਹਿੱਤ ਨੂੰ ਇਸ ਚਿੱਠੀ ਰਾਹੀਂ 500 ਕਰੋੜ ਰੁਪਏ ਦਾ ਜੀ. ਐੱਚ. ਪੀ. ਐੱਸ. ਦਿੱਤਾ ਸੀ। ਮਨਜੀਤ ਸਿੰਘ ਜੀ. ਕੇ. ਨੇ ਭਾਜਪਾ ਨੇਤਾ ਦੀ ਚਿੱਠੀ ਅਤੇ ਦਾਅਵੇ ਨੂੰ ਫਰਜ਼ੀ ਦੱਸਦੇ ਹੋਏ ਕੋਰਟ ਵਿਚ ਅਰਜ਼ੀ ਦੇ ਕੇ ਧੋਖਾਦੇਹੀ ਅਤੇ ਫਰਜ਼ੀਵਾੜਾ ਦਾ ਮਾਮਲਾ ਦਰਜ ਕਰਨ ਦੀ ਗੁਹਾਰ ਲਾਈ ਸੀ। ਚਿੱਠੀ ਜਾਰੀ ਕਰ ਕੇ ਦੋਸ਼ ਲਾਏ ਜਾਣ ਤੋਂ ਬਾਅਦ ਜੀ. ਕੇ. ਨੇ ਇਸ ਨੂੰ ਲੈ ਕੇ ਹੰਗਾਮਾ ਕੀਤਾ। ਦਾਅਵਾ ਕੀਤਾ ਹੈ ਕਿ ਵਿਵਾਦ ਵਧਣ ਤੋਂ ਬਾਅਦ ਭਾਜਪਾ ਨੇਤਾ ਸਿਰਸਾ ਨੇ ਖੁਦ ਹੀ ਦਿੱਲੀ ਪੁਲਸ ਦੇ ਸਾਹਮਣੇ ਚਿੱਠੀ ਦੇ ਫਰਜ਼ੀ ਹੋਣ ਦੀ ਗੱਲ ਦੱਸੀ ਸੀ।


DIsha

Content Editor

Related News