ਕਿਸਾਨਾਂ ਨੂੰ ਅੱਤਵਾਦੀ ਕਹਿਣ 'ਤੇ ਕੰਗਨਾ ਖ਼ਿਲਾਫ਼ FIR ਦਰਜ

Tuesday, Oct 13, 2020 - 09:49 PM (IST)

ਕਿਸਾਨਾਂ ਨੂੰ ਅੱਤਵਾਦੀ ਕਹਿਣ 'ਤੇ ਕੰਗਨਾ ਖ਼ਿਲਾਫ਼ FIR ਦਰਜ

ਨਵੀਂ ਦਿੱਲੀ -  ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਖ਼ਿਲਾਫ਼ ਕਰਨਾਟਕ ਦੇ ਤੁਮਕੁਰੁ ਜ਼ਿਲ੍ਹੇ 'ਚ ਇੱਕ ਐੱਫ.ਆਈ.ਆਰ. ਦਰਜ ਹੋਈ ਹੈ। ਕੰਗਣਾ ਖ਼ਿਲਾਫ਼ ਕਥਿਤ ਰੂਪ ਨਾਲ ਵਿਵਾਦਿਤ ਕੇਂਦਰੀ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਇੱਕ ਟਵੀਟ ਦੇ ਮੱਦੇਨਜ਼ਰ ਮਾਮਲਾ ਦਰਜ ਕੀਤਾ ਗਿਆ ਹੈ। ਕੰਗਨਾ ਦਾ ਇਹ ਟਵੀਟ ਕਿਸਾਨਾਂ ਵੱਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਸੀ। ਜਿਸ ਦੀ ਵਜ੍ਹਾ ਨਾਲ ਕੰਗਨਾ 'ਤੇ ਕਿਸਾਨਾਂ ਦੇ ਬੇਇੱਜ਼ਤੀ ਦਾ ਦੋਸ਼ ਲੱਗ ਰਿਹਾ ਹੈ। ਇੱਕ ਸਥਾਨਕ ਅਦਾਲਤ ਦੇ ਹਾਲੀਆ ਆਦੇਸ਼ ਦੇ ਆਧਾਰ 'ਤੇ ਸੋਮਵਾਰ ਨੂੰ ਤੁਮਕੁਰੁ ਜ਼ਿਲ੍ਹੇ 'ਚ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ।

ਵਕੀਲ ਐੱਲ. ਰਮੇਸ਼ ਨਾਇਕ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਜੁਡੀਸ਼ੀਅਲ ਮੈਜਿਸਟਰੇਟ ਫਰਸਟ ਕਲਾਸ ਨੇ ਕਿਆਥਾਸਾਂਦਰਾ ਥਾਣੇ ਦੇ ਇੰਸਪੈਕਟਰ ਨੂੰ ਕੰਗਣਾ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਲਈ ਕਿਹਾ ਸੀ। ਕੋਰਟ ਦਾ ਕਹਿਣਾ ਸੀ ਕਿ ਸ਼ਿਕਾਇਤ ਕਰਤਾ ਨੇ ਸੀ.ਆਰ.ਪੀ.ਸੀ. ਦੀ ਧਾਰਾ 155  (3) ਦੇ ਤਹਿਤ ਅਰਜ਼ੀ ਦੇ ਕੇ ਜਾਂਚ ਦੀ ਮੰਗ ਕੀਤੀ ਹੈ। ਪੁਲਸ ਨੇ ਮੰਗਲਵਾਰ ਨੂੰ ਦੱਸਿਆ, ਇੱਕ ਸਥਾਨਕ ਅਦਾਲਤ ਦੇ ਹਾਲੀਆ ਆਦੇਸ਼ ਦੇ ਆਧਾਰ 'ਤੇ ਸੋਮਵਾਰ ਨੂੰ ਤੁਮਕੁਰੁ ਜ਼ਿਲ੍ਹੇ 'ਚ ਪੁਲਸ ਦੁਆਰਾ ਮਾਮਲਾ ਦਰਜ ਕੀਤਾ ਗਿਆ ਸੀ। 

ਪੁਲਸ ਨੇ ਕੰਗਨਾ ਖ਼ਿਲਾਫ਼ ਆਈ.ਪੀ.ਸੀ. ਦੀਆਂ ਧਾਰਾਵਾਂ (108) (ਦੋਸ਼ੀ), ਇੱਕ ਸਮੁਦਾਏ (153A) 'ਤੇ ਵਾਨ ਵਿਲੀਫਿਕੇਸ਼ਨ ਅਤੇ ਜਾਣਬੂੱਝ ਕੇ ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਬੇਇੱਜ਼ਤੀ ਸਹਿਤ (504) ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਤੁਮਕੁਰੁ ਕਾਨੂੰਨੀ ਮੈਜਿਸਟਰੇਟ ਪਹਿਲੀ ਸ਼੍ਰੇਣੀ (ਜੇ.ਐੱਮ.ਐੱਫ.ਸੀ.) ਅਦਾਲਤ ਨੇ 9 ਅਕਤੂਬਰ ਨੂੰ ਪੁਲਸ ਨੂੰ ਵਕੀਲ ਐੱਲ ਰਮੇਸ਼ ਨਾਇਕ ਵੱਲੋਂ ਇੱਕ ਸ਼ਿਕਾਇਤ 'ਤੇ ਐੱਫ.ਆਈ.ਆਰ. ਦਰਜ ਕਰਨ ਦਾ ਨਿਰਦੇਸ਼ ਦਿੱਤਾ ਸੀ, ਜਿਸ 'ਚ ਕਿਹਾ ਗਿਆ ਸੀ ਕਿ ਅਕਾਦਾਰਾ ਦੇ ਟਵਿੱਟਰ ਹੈਂਡਲ @KanganaTeam 'ਤੇ 21 ਸਤੰਬਰ ਦੇ ਟਵੀਟ ਨੇ ਉਨ੍ਹਾਂ ਨੂੰ ਸੱਟ ਪਹੁੰਚਾਈ।

ਦੇਸ਼ 'ਚ ਕਿਸਾਨ ਬਿੱਲ ਖ਼ਿਲਾਫ਼ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਕੰਗਨਾ ਰਨੌਤ ਨੇ ਇੱਕ ਟਵੀਟ ਕਰਦੇ ਹੋਏ ਲਿਖਿਆ ਸੀ- ਜਿਨ੍ਹਾਂ ਲੋਕਾਂ ਨੇ ਸੀ.ਏ.ਏ. ਦੇ ਖ਼ਿਲਾਫ਼ ਗਲਤ ਜਾਣਕਾਰੀ ਫੈਲਾਈ ਸੀ, ਜਿਸ ਦੀ ਵਜ੍ਹਾ ਨਾਲ ਦੰਗੇ ਹੋਏ, ਹੁਣ ਉਹੀ ਲੋਕ ਕਿਸਾਨ ਬਿੱਲ ਨੂੰ ਲੈ ਕੇ ਗਲਤ ਜਾਣਕਾਰੀ ਫੈਲਾ ਰਹੇ ਹਨ ਅਤੇ ਦੇਸ਼ 'ਚ ਅੱਤਵਾਦ ਪੈਦਾ ਕਰ ਰਹੇ ਹਨ। ਉਹ ਅੱਤਵਾਦੀ ਹਨ। ਬਾਅਦ 'ਚ ਇਹ ਟਵੀਟ ਕੰਗਨਾ ਦੇ ਅਕਾਉਂਟ ਤੋਂ ਡਿਲੀਟ ਵੀ ਕਰ ਦਿੱਤਾ ਗਿਆ ਸੀ।


author

Inder Prajapati

Content Editor

Related News