ਸ਼ਹੀਦ ਅੰਸ਼ੁਮਾਨ ਦੀ ਪਤਨੀ ''ਤੇ ਅਪਮਾਨਜਨਕ ਟਿੱਪਣੀ ਮਾਮਲੇ ''ਚ ਪੁਲਸ ਨੇ ਦਰਜ ਕੀਤੀ FIR

Saturday, Jul 13, 2024 - 01:14 PM (IST)

ਸ਼ਹੀਦ ਅੰਸ਼ੁਮਾਨ ਦੀ ਪਤਨੀ ''ਤੇ ਅਪਮਾਨਜਨਕ ਟਿੱਪਣੀ ਮਾਮਲੇ ''ਚ ਪੁਲਸ ਨੇ ਦਰਜ ਕੀਤੀ FIR

ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਦੇ 'ਇੰਟੈਲੀਜੈਂਸ ਫਿਊਜਨ ਐਂਡ ਸਟ੍ਰੈਟੇਜਿਕ ਆਪਰੇਸ਼ਨ' (ਆਈ.ਐੱਫ.ਐੱਸ.ਓ.) ਸੈੱਲ ਨੇ ਕੀਰਤੀ ਚੱਕਰ ਨਾਲ ਸਨਮਾਨਤ (ਮਰਨ ਤੋਂ ਬਾਅਦ) ਕੈਪਟਨ ਅੰਸ਼ੁਮਾਨ ਸਿੰਘ ਦੀ ਪਤਨੀ 'ਤੇ 'ਐਕਸ' 'ਤੇ ਅਪਮਾਨਜਨਕ ਟਿੱਪਣੀ ਕਰਨ ਨੂੰ ਲੈ ਕੇ ਐੱਫ.ਆਈ.ਆਰ. ਦਰਜ ਕੀਤੀ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। 

ਰਾਸ਼ਟਰੀ ਮਹਿਲਾ ਕਮਿਸ਼ਨ (ਐੱਨ.ਸੀ.ਡਬਲਿਊ.) ਨੇ ਸੋਮਵਾਰ ਨੂੰ ਖ਼ੁਦ ਨੋਟਿਸ ਲੈਂਦੇ ਹੋਏ ਇਸ ਮਾਮਲੇ 'ਚ ਦਿੱਲੀ ਪੁਲਸ ਦੇ ਸਾਹਮਣੇ ਸ਼ਿਕਾਇਤ ਦਰਜ ਕਰਵਾਈ ਸੀ। ਪੁਲਸ ਦੇ ਇਕ ਅਧਿਕਾਰੀ ਅਨੁਸਾਰ,''ਭਾਰਤੀ ਨਿਆਂ ਸੰਹਿਤਾ ਐਕਟ ਅਤੇ ਸੂਚਨਾ ਤਕਨਾਲੋਜੀ (ਆਈ.ਟੀ.) ਐਕਟ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਆਈ.ਐੱਫ.ਐੱਸ.ਓ. ਇਕਾਈ 'ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਮੰਚ ਤੋਂ ਵੀ ਉਸ 'ਹੈਂਡਲ' ਬਾਰੇ ਜਾਮਕਾਰੀ ਦੇਣ ਲਈ ਸੰਪਰਕ ਕੀਤਾ ਗਿਆ ਹੈ, ਜਿਸ ਤੋਂ ਅਪਮਾਨਜਨਕ ਟਿੱਪਣੀ ਕੀਤੀ ਗਈ ਸੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News