ਪੂਜਾ ਖੇਡਕਰ ਦੇ ਪਿਤਾ ਖ਼ਿਲਾਫ਼ FIR ਦਰਜ, ਸਰਕਾਰੀ ਕੰਮ ''ਚ ਰੁਕਾਵਟ ਪਾਉਣ ਦਾ ਦੋਸ਼

Friday, Aug 09, 2024 - 03:27 PM (IST)

ਪੁਣੇ (ਭਾਸ਼ਾ)- ਪੁਲਸ ਨੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ) ਦੀ ਸਾਬਕਾ ਸਿਖਿਆਰਥੀ ਅਧਿਕਾਰੀ ਪੂਜਾ ਖੇਡਕਰ ਦੇ ਪਿਤਾ ਦਿਲੀਪ ਖੇਡਕਰ ਖ਼ਿਲਾਫ਼ ਪੁਣੇ ਜ਼ਿਲ੍ਹੇ 'ਚ ਇਕ ਲੋਕ ਸੇਵਕ ਨੂੰ ਧਮਕਾਉਣ ਅਤੇ ਉਸ ਦੇ ਕੰਮ ਵਿਚ ਰੁਕਾਵਟ ਪਾਉਣ ਦੇ ਦੋਸ਼ 'ਚ ਐੱਫ.ਆਈ.ਆਰ. ਦਰਜ ਕੀਤੀ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਪੁਣੇ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਦੇ ਤਹਿਸੀਲਦਾਰ ਪੱਧਰ ਦੇ ਅਧਿਕਾਰੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਇੱਥੇ ਬੰਡਗਾਰਡਨ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਕਿਹਾ,"ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਪੂਜਾ ਖੇਡਕਰ ਦੀ ਸਹਾਇਕ ਜ਼ਿਲ੍ਹਾ ਮੈਜਿਸਟ੍ਰੇਟ ਦੇ ਤੌਰ 'ਤੇ ਤਾਇਨਾਤੀ ਦੌਰਾਨ, ਦਿਲੀਪ ਖੇਡਕਰ ਨੇ ਕਥਿਤ ਤੌਰ 'ਤੇ ਤਹਿਸੀਲਦਾਰ ਦੀਪਕ ਅਕਾੜੇ ਖ਼ਿਲਾਫ਼ ਧਮਕੀ ਭਰੀ ਭਾਸ਼ਾ ਵਰਤੀ ਸੀ ਅਤੇ ਉਸ ਨੂੰ ਆਪਣੀ ਧੀ ਲਈ ਇਕ ਕੈਬਿਨ ਅਲਾਟ ਕਰਨ ਲਈ ਕਿਹਾ ਸੀ, ਜਦੋਂ ਕਿ ਦਿਲੀਪ ਨੂੰ ਪ੍ਰਸ਼ਾਸਨਿਕ ਕੰਮ 'ਚ ਦਖ਼ਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ।''

ਸੰਘ ਲੋਕ ਸੇਵਾ ਕਮਿਸ਼ਨ (ਯੂ.ਪੀ.ਐੱਸ.ਸੀ.) ਨੇ ਹਾਲ ਹੀ 'ਚ ਖੇਡਕਰ ਦੀ ਚੋਣ ਨੂੰ ਰੱਦ ਕਰ ਦਿੱਤਾ ਭਵਿੱਖ 'ਚ ਉਨ੍ਹਾਂ 'ਤੇ ਪ੍ਰੀਖਿਆ ਦੇਣ 'ਤੇ ਵੀ ਰੋਕ ਲਗਾ ਦਿੱਤੀ। ਦਿੱਲੀ 'ਚ ਪੂਜਾ ਖ਼ਿਲਾਫ਼ ਸਿਵਲ ਸੇਵਾ ਪ੍ਰੀਖਿਆ 2022 ਲਈ ਅਰਜ਼ੀ 'ਚ ਗਲਤ ਜਾਣਕਾਰੀ ਦੇਣ ਦੇ ਦੋਸ਼ 'ਚ ਐੱਫ.ਆਈ.ਆਰ. ਦਰਜ ਕੀਤੀ ਗਈ, ਜਿਸ ਦੇ ਬਾਅਦ ਤੋਂ ਪੂਜਾ ਖੇਡਕਰ ਦਾ ਕੁਝ ਪਤਾ ਨਹੀਂ ਹੈ। ਪੁਣੇ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਜ਼ਿਲ੍ਹਾ ਪ੍ਰਸ਼ਾਸਨ ਤੋਂ ਸ਼ਿਕਾਇਤ ਮਿਲਣ ਤੋਂ ਬਾਅਦ ਅਸੀਂ ਦਿਲੀਪ ਖੇਡਕਰ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 186 (ਲੋਕ ਸੇਵਕ ਦੇ ਸਰਕਾਰੀ ਕੰਮਾਂ 'ਚ ਰੁਕਾਵਟ ਪਾਉਣਾ), 504 (ਜਾਣਬੁੱਝ ਕੇ ਅਪਮਾਨ) ਅਤੇ 506 (ਅਪਰਾਧਕ ਧਮਕੀ) ਦੇ ਅਧੀਨ ਮਾਮਲਾ ਦਰਜ ਕੀਤਾ ਹੈ।'' ਇਹ ਮਾਮਲਾ ਇਸ ਸਾਲ ਜੂਨ ਦਾ ਹੈ। ਦਿਲੀਪ ਖੇਡਕਰ ਸੇਵਾਮੁਕਤ ਅਧਿਕਾਰੀ ਹਨ ਅਤੇ ਉਨ੍ਹਾਂ ਖ਼ਿਲਾਫ਼ ਪੁਣੇ 'ਚ ਪੌਡ ਪੁਲਸ ਥਾਣੇ 'ਚ ਅਪਰਾਧਕ ਧਮਕੀ ਦਾ ਵੀ ਇਕ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ 'ਚ ਉਨ੍ਹਾਂ ਦੀ ਪਤਨੀ ਮਨੋਰਮਾ 'ਤੇ ਭੂਮੀ ਵਿਵਾਦ ਨੂੰ ਲੈ ਕੇ ਮੁਲਸ਼ੀ ਖੇਤਰ 'ਚ ਬੰਦੂਕ ਲਹਿਰਾਉਂਦੇ ਹੋਏ ਇਕ ਵਿਅਕਤੀ ਨੂੰ ਡਰਾਉਣ ਦਾ ਦੋਸ਼ ਲਗਾਇਆ ਗਿਆ ਹੈ। ਖੇਡਕਰ ਦੀ ਪਤਨੀ ਨੂੰ ਪੁਣੇ ਗ੍ਰਾਮੀਣ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਦਿਲੀਪ ਖੇਡਕਰ ਨੂੰ ਉਸ ਮਾਮਲੇ 'ਚ ਪੇਸ਼ਗੀ ਜ਼ਮਾਨਤ ਦੇ ਦਿੱਤੀ ਸੀ, ਜਦੋਂ ਕਿ ਉਨ੍ਹਾਂ ਦੀ ਪਤਨੀ ਮਨੋਰਮਾ ਨੂੰ ਹਾਲ ਹੀ 'ਚ ਅਦਾਲਤ ਨੇ ਜ਼ਮਾਨਤ 'ਤੇ ਰਿਹਾਅ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News