ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਦੇ ਖਿਲਾਫ ਐੱਫ.ਆਈ.ਆਰ. ਦਰਜ
Tuesday, Sep 20, 2016 - 09:31 AM (IST)

ਨਵੀਂ ਦਿੱਲੀ— ਨਿਯਮਾਂ ਦੇ ਖਿਲਾਫ ਜਾ ਕੇ ਨਿਯੁਕਤੀ ਕਰਨ ਦੇ ਮਾਮਲੇ ''ਚ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਜਾਂਚ ਦੇ ਦਾਇਰੇ ''ਚ ਆ ਗਈ ਹੈ। ਸੋਮਵਾਰ ਨੂੰ ਐਂਟੀ ਕਰਪਸ਼ਨ ਬਿਊਰੋ (ਭ੍ਰਿਸ਼ਟਾਚਾਰ ਵਿਰੋਧੀ ਬਿਊਰੋ) ਨੇ ਮਾਲੀਵਾਲ ਤੋਂ 2 ਘੰਟੇ ਤੱਕ ਲੰਬੀ ਪੁੱਛ-ਗਿੱਛ ਕੀਤੀ। ਜਿਸ ''ਚ ਉਨ੍ਹਾਂ ਤੋਂ 27 ਸਵਾਲਾਂ ਦੇ ਜਵਾਬ ਮੰਗੇ ਗਏ। ਸਵਾਤੀ ਮਾਲੀਵਾਲ ਤੋਂ ਪੁੱਛ-ਗਿੱਛ ਕਰਨ ਵਾਲੀ ਟੀਮ ''ਚ ਏ.ਐੱਸ.ਪੀ. ਸਮੇਤ ਕੁੱਲ 6 ਪੁਲਸ ਕਰਮਚਾਰੀ ਸ਼ਾਮਲ ਸਨ। ਅਜਿਹੇ ''ਚ ਏ.ਸੀ.ਬੀ. ਨੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਦੇ ਖਿਲਾਫ ਐੱਫ.ਆਈ.ਆਰ. ਦਰਜ ਕੀਤੀ। ਮਿਲੀ ਜਾਣਕਾਰੀ ਅਨੁਸਾਰ,''''ਸਵਾਤੀ ਮਾਲੀਵਾਲ ਦੇ ਦਫ਼ਤਰ ਤੋਂ ਏ.ਸੀ.ਬੀ. ਨੇ ਕੁਝ ਕਾਗਜ਼ਾਤ ਵੀ ਜ਼ਬਤ ਕੀਤੇ ਹਨ। ਸਵਾਤੀ ਮਾਲੀਵਾਲ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਏ.ਸੀ.ਬੀ. ਵੱਲੋਂ 27 ਸਵਾਲਾਂ ਦੀ ਇਕ ਸੂਚੀ ਸੌਂਪੀ ਗਈ ਹੈ। ਜਿਨ੍ਹਾਂ ਦੇ ਜਵਾਬ ਇਕ ਹਫਤੇ ਦੇ ਅੰਦਰ ਜਮਾ ਕਰਨੇ ਹਨ। ਉਨ੍ਹਾਂ ਨੇ ਕਿਹਾ ਕਿ ਕਮਿਸ਼ਨ ਦੀ ਭਰਤੀ ਦੀ ਪ੍ਰਕਿਰਿਆ ''ਚ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਹੈ।''''
ਮਾਲੀਵਾਲ ਨੇ ਕਿਹਾ,''''ਸਿਰਫ ਇਕ ਸਾਲ ਦੇ ਅੰਦਰ ਅਸੀਂ 12 ਹਜ਼ਾਰ ਕੇਸ ਅਟੈਂਡ ਕੀਤੇ ਪਰ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੀ ਮਹਿਲਾ ਕਮਿਸ਼ਨ ਦੀ ਮੁਖੀ ਨੇ 8 ਸਾਲਾਂ ''ਚ ਸਿਰਫ ਇਕ ਮਾਮਲਾ ਹੈਂਡਲ ਕੀਤਾ ਸੀ। ਉਨ੍ਹਾਂ ਨੇ ਕਿਹਾ,''''ਅਸੀਂ ਕੰਮ ਕਰਦੇ ਰਹਾਂਗੇ। ਲੋੜ ਪਈ ਤਾਂ ਜੇਲ ਵੀ ਜਾਵਾਂਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਕਿਸੇ ਵੀ ਪੁੱਛ-ਗਿੱਛ ਤੋਂ ਨਹੀਂ ਡਰਜਦੇ ਹਾਂ।'''' ਸਵਾਤੀ ਮਾਲੀਵਾਲ ਨੇ ਆਪਣੀ ਸਫਾਈ ''ਚ ਕਿਹਾ,''''ਦਿੱਲੀ ਮਹਿਲਾ ਕਮਿਸ਼ਨ ''ਚ 42 ਲੋਕ ਕੰਮ ਕਰਦੇ ਸਨ ਅਤੇ ਹੁਣ 80 ਲੋਕ ਕੰਮ ਕਰ ਰਹੇ ਹਨ, ਕਿਉਂਕਿ ਸਾਡਾ ਕੱਦ ਵਧ ਗਿਆ ਹੈ, ਇਸ ਲਈ ਲੋਕ ਵੀ ਵਧਾਏ ਗਏ ਹਨ।'''' ਉਨ੍ਹਾਂ ਨੇ ਕਿਹਾ ਹੁਣ ਮਹਿਲਾ ਕਮਿਸ਼ਨ ਦਾ ਦਫ਼ਤਰ ਸ਼ਨੀਵਾਰ ਨੂੰ ਵੀ ਖੁੱਲ੍ਹਾ ਰਹਿੰਦਾ ਹੈ। 181 ਹੈਲਪਲਾਈਨਾਂ ਹਨ, 22 ਗੱਡੀਆਂ ਹਨ, ਜਿੱਥੇ ਕਾਊਂਸਲਰ ''ਚ ਕੰਮ ਕਰਦੀ ਹੈ। ਉਨ੍ਹਾਂ ਨੇ ਕਿਹਾ,''''ਹੁਣ ਏ.ਸੀ.ਬੀ. ''ਚ ਹਰ ਦਿਨ ਔਸਤਨ 500 ਸ਼ਿਕਾਇਤਾਂ ਦਰਜ ਹੁੰਦੀਆਂ ਹਨ, ਫਿਰ ਵੀ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।