ਭਾਜਪਾ ਨੇਤਾ ਸੁਬਰਾਮਣੀਅਮ ਖਿਲਾਫ ਹਿਮਾਚਲ ਯੂਥ ਕਾਂਗਰਸ ਮੈਂਬਰਾਂ ਨੇ ਦਰਜ ਕਰਵਾਈ FIR
Wednesday, Jul 10, 2019 - 04:07 PM (IST)

ਧਰਮਸ਼ਾਲਾ—ਭਾਜਪਾ ਸੰਸਦ ਮੈਂਬਰ ਸੁਬਰਾਮਣੀਅਮ ਸਵਾਮੀ 'ਤੇ ਹਿਮਾਚਲ ਦੇ ਯੂਥ ਕਾਂਗਰਸ ਮੈਂਬਰਾਂ ਵੱਲੋਂ ਐੱਫ. ਆਈ. ਆਰ. ਦਰਜ ਕਰਵਾਈ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਭਾਜਪਾ ਨੇਤਾ ਸੁਬਰਾਮਣੀਅਮ ਨੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਖਿਲਾਫ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਯੂਥ ਕਾਂਗਰਸ ਦੇ ਕਾਂਗੜਾ-ਚੰਬਾ ਪ੍ਰਧਾਨ ਵਿਜੈ ਇੰਦਰ ਕਰਣ ਦੀ ਅਗਵਾਈ 'ਚ ਐੱਸ. ਐੱਸ. ਪੀ. ਕਾਂਗੜਾ ਕੋਲ ਐੱਫ. ਆਈ. ਆਰ. ਦਰਜ ਕਰਵਾਉਣ ਪਹੁੰਚੇ।
ਦੱਸ ਦੇਈਏ ਕਿ ਭਾਜਪਾ ਨੇਤਾ ਸੁਬਰਾਮਣੀਅਮ ਸਵਾਮੀ ਨੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੂੰ ਨਸ਼ੇ ਦਾ ਆਦੀ ਦੱਸਿਆ, ਜਿਸ 'ਤੇ ਯੂਥ ਕਾਂਗਰਸ ਦੇ ਮੈਂਬਰ ਭੜਕ ਉੱਠੇ। ਇਸ ਹਵਾਲੇ 'ਚ ਕਾਂਗੜਾ-ਚੰਬਾ ਨੌਜਵਾਨ ਕਾਂਗਰਸ ਦੇ ਪ੍ਰਧਾਨ ਵਿਜੇ ਕਰਣੀ ਨੇ ਏ. ਐੱਸ. ਪੀ. ਕਾਂਗੜਾ ਡਾ. ਆਕ੍ਰਿਤੀ ਸ਼ਰਮਾ ਨੂੰ ਸੁਬਰਾਮਣੀਅਮ ਸਵਾਮੀ ਖਿਲਾਫ ਐੱਫ. ਆਈ. ਆਰ. ਸੌਂਪ ਕੇ ਉਸ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ।