ਮਹਾਰਿਸ਼ੀ ਵਾਲਮੀਕਿ ਦੀ ਤਾਲਿਬਾਨ ਨਾਲ ਤੁਲਨਾ ਕਰਨ ’ਤੇ ਮੁਨੱਵਰ ਰਾਣਾ ਵਿਰੁੱਧ ਸ਼ਿਕਾਇਤ ਦਰਜ

08/24/2021 2:13:45 PM

ਗੁਨਾ (ਭਾਸ਼ਾ)- ਮੱਧ ਪ੍ਰਦੇਸ਼ ਪੁਲਸ ਨੇ ਮਹਾਰਿਸ਼ੀ ਵਾਲਮੀਕਿ ਦੀ ਤੁਲਨਾ ਤਾਲਿਬਾਨ ਨਾਲ ਕਰ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਉਰਦੂ ਸ਼ਾਇਰ ਮੁਨੱਵਰ ਰਾਣਾ ਵਿਰੁੱਧ ਸ਼ਿਕਾਇਤ ਦਰਜ ਕੀਤੀ ਹੈ। ਭਾਜਪਾ ਦੇ ਅਨੁਸੂਚਿਤ ਜਾਤੀ ਸੈੱਲ ਦੇ ਪ੍ਰਦੇਸ਼ ਸਕੱਤਰ ਸੁਨੀਲ ਮਾਲਵੀਏ ਅਤੇ ਵਾਲਮੀਕਿ ਭਾਈਚਾਰੇ ਦੇ ਹੋਰ ਮੈਂਬਰਾਂ ਦੀ ਸ਼ਿਕਾਇਤ ਤੋਂ ਬਾਅਦ ਸੋਮਵਾਰ ਨੂੰ ਗੁਨਾ ’ਚ ਰਾਣਾ ਵਿਰੁੱਧ ਮਾਮਲਾ ਦਰਜ ਕੀਤਾ ਗਿਆ। ਦੱਸਣਯੋਗ ਹੈ ਕਿ ਇਕ ਚੈਨਲ ਨਾਲ ਗੱਲਬਾਤ ਦੌਰਾਨ ਮੁਨੱਵਰ ਰਾਣਾ ਨੇ ਤਾਲਿਬਾਨ ਦੀ ਤੁਲਨਾ ਮਹਾਰਿਸ਼ੀ ਵਾਲਮੀਕਿ ਨਾਲ ਕੀਤੀ ਸੀ। ਮਾਲਵੀਏ ਨੇ ਦੋਸ਼ ਲਗਾਇਆ ਕਿ ਰਾਣਾ ਨੇ ਆਪਣੀਆਂ ਟਿੱਪਣੀਆਂ ਨਾਲ ਮਹਾਰਿਸ਼ੀ ਵਾਲਮੀਕਿ ਦਾ ਅਪਮਾਨ ਕੀਤਾ ਅਤੇ ਵਾਲਮੀਕਿ ਭਾਈਚਾਰੇ ਅਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। 

ਇਹ ਵੀ ਪੜ੍ਹੋ : ਦੇਸ਼ ’ਚ ਸਤੰਬਰ-ਅਕਤੂਬਰ ’ਚ ਆ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰ, ਬੱਚਿਆਂ ਨੂੰ ਹੋਵੇਗਾ ਜ਼ਿਆਦਾ ਖ਼ਤਰਾ

ਉਨ੍ਹਾਂ ਕਿਹਾ,‘‘ਰਾਣਾ ਨੇ ਵਾਲਮੀਕਿ ਦੀ ਤੁਲਨਾ ਤਾਲਿਬਾਨ ਨਾਲ ਕੀਤੀ ਅਤੇ ਹਿੰਦੂਆਂ ਦੀਆਂਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ। ਇਸ ਲਈਅਸੀਂ ਉਨ੍ਹਾਂ ਵਿਰੁੱਧ ਸ਼ਿਕਾਇਤ ਦਰਜ ਕੀਤੀ ਹੈ।’’ ਗੁਨਾ ਦੇ ਪੁਲਸ ਸੁਪਰਡੈਂਟ ਰਾਜੀਵ ਮਿਸ਼ਰਾ ਨੇ ਕਿਹਾ,‘‘ਰਾਣਾ ਵਿਰੁੱਧ ਕੋਤਵਾਲੀ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਨੂੰ ਸੰਬੰਧਤ ਜ਼ਿਲ੍ਹੇ (ਉੱਤਰ ਪ੍ਰਦੇਸ਼ ਦੇ ਲਖਨਊ) ਨੂੰ ਭੇਜਿਆ ਜਾਵੇਗਾ।’’ ਪੁਲਸ ਨੇ ਕਿਹਾ ਕਿ ਰਾਣਾ ਵਿਰੁੱਧ ਆਈ.ਪੀ.ਸੀ. ਦੀ ਧਾਰਾ 502 (2), (ਵੱਖ-ਵੱਖ ਭਾਈਚਾਰਿਆਂ ਵਿਚਾਲੇ ਦੁਸ਼ਮਣ, ਨਫ਼ਰਤ ਵਰਗੀਆਂ ਭਾਵਨਾਵਾਂ ਪੈਦਾ ਕਰਨ) ਦੇ ਅਧੀਨ ਮਾਮਲਾ ਦਰਜ ਕਰ ਕੇ ਇਸ ਨੂੰ ਉੱਤਰ ਪ੍ਰਦੇਸ਼ ਦੇ ਲਖਨਊ ਦੇ ਹਜਰਤਗੰਜ ਪੁਲਸ ਥਾਣੇ ਭੇਜਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਗੋਲਗੱਪੇ ਵੇਚਣ ਵਾਲੇ ਦੀ ਘਿਨੌਣੀ ਹਰਕਤ, ਪਾਣੀ ’ਚ ਮਿਲਾਇਆ ਪਿਸ਼ਾਬ, ਵੀਡੀਓ ਵਾਇਰਲ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News