ਭਾਰਤ ਬਨਾਮ ਪਾਕਿ ਬਿਆਨ ''ਤੇ ਫਸੇ ਕਪਿਲ ਮਿਸ਼ਰਾ, FIR ਦਰਜ

01/24/2020 10:29:16 PM

ਨਵੀਂ ਦਿੱਲੀ — ਦਿੱਲੀ ਚੋਣ ਨੂੰ ਭਾਰਤ ਬਨਾਮ ਪਾਕਿਸਤਾਨ ਮੈਚ ਦੱਸ ਕੇ ਬੀਜੇਪੀ ਨੇਤਾ ਕਪਿਲ ਮਿਸ਼ਰਾ ਬੁਰੀ ਤਰ੍ਹਾਂ ਫੱਸ ਗਏ ਹਨ। ਚੋਣ ਕਮਿਸ਼ਨ ਨੇ ਦਿੱਲੀ ਪੁਲਸ ਨੂੰ ਕਪਿਲ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰਨ ਨੂੰ ਕਿਹਾ ਹੈ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਟਵੀਟ ਡਿਲੀਟ ਕਰਨ ਦਾ ਆਦੇਸ਼ ਦਿੱਤਾ ਸੀ। 2017 ਤਕ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਦਿੱਲੀ ਦੇ ਜਲ ਮੰਤਰੀ ਰਹੇ ਕਪਿਲ ਮਿਸ਼ਰਾ ਮਾਡਲ ਟਾਊਨ ਸੀਟ ਤੋਂ ਬੀਜੇਪੀ ਦੇ ਉਮੀਦਵਾਰ ਹਨ।
ਸ਼ਾਹੀਨ ਬਾਗ ਨੂੰ 'ਮਿੰਨੀ ਪਾਕਿਸਤਾਨ' ਅਤੇ ਦਿੱਲੀ ਵਿਧਾਨ ਸਭਾ ਚੋਣ ਨੂੰ ਭਾਰਤ ਅਤੇ ਪਾਕਿਸਤਾਨ ਮੁਕਾਬਲਾ ਕਹਿਣ ਵਾਲੇ ਕਪਿਲ ਮਿਸ਼ਰਾ ਆਪਣੇ ਬਿਆਨਾਂ ਤੋਂ ਪਿੱਛੇ ਹਟਣ ਨੂੰ ਤਿਆਰ ਨਹੀਂ ਹਨ। ਸ਼ੁੱਕਰਵਾਰ ਨੂੰ ਚੋਣ ਕਮਿਸ਼ਨ ਦਾ ਨੋਟਿਸ ਮਿਲਣ ਤੋਂ ਬਾਅਦ ਕਪਿਲ ਮਿਸ਼ਰਾ ਨੇ ਕਿਹਾ ਕਿ ਉਨ੍ਹਾਂ ਨੇ ਜੋ ਕਿਹਾ ਸੱਚ ਕਿਹਾ ਅਤੇ ਉਹ ਇਸ 'ਤੇ ਅੜ੍ਹੇ ਹੋਏ ਹਨ। ਉਨ੍ਹਾਂ ਕਿਹਾ ਮੈਨੂੰ ਨਹੀਂ ਲਗਦਾ ਕਿ ਮੈਂ ਕੁਝ ਗਲਤ ਬੋਲਿਆ ਹੈ। ਸੱਚ ਬੋਲਣਾ ਇਸ ਦੇਸ਼ 'ਚ ਕੋਈ ਜੁਰਮ ਨਹੀਂ ਹੈ। ਮੈਂ ਸੱਚ ਬੋਲਿਆ ਹੈ। ਪ੍ਰਦਰਸ਼ਨਕਾਰੀਆਂ ਦਾ ਸਮਰਥਨ ਕਰਨ ਲਈ ਕਪਿਲ ਮਿਸ਼ਰਾ ਨੇ ਦਿੱਲੀ ਦੇ ਡਿਪਟੀ ਸੀ.ਐੱਮ. ਮਨੀਸ਼ ਸਿਸੋਦੀਆ 'ਤੇ ਵੀ ਨਿਸ਼ਨਾ ਵਿੰਨ੍ਹਿਆ।

ਕਪਿਲ ਦੀ ਸਫਾਈ
ਸ਼ਾਹੀਨ ਬਾਗ ਦੀ ਮਿੰਨੀ ਪਾਕਿਸਤਾਨ ਨਾਲ ਤੁਲਨਾ ਕਰਨ ਵਾਲੇ ਬਿਆਨ 'ਤੇ ਕਪਿਲ ਮਿਸ਼ਰਾ ਨੇ ਸਫਾਈ ਦਿੱਤੀ ਕਿ ਸੜਕ 'ਤੇ ਕਬਜਾ ਕੀਤਾ ਗਿਆ ਹੈ। ਲੋਕਾਂ ਨੂੰ ਸਕੂਲ, ਦਫਤਰ, ਹਸਪਤਾਲ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਜਿਸ ਬੇਸ਼ਰਮੀ ਨਾਲ ਮਨੀਸ਼ ਸਿਸੋਦੀਆ ਉਸ ਪ੍ਰਦਰਸ਼ਨ ਦਾ ਸਮਰਥਨ ਕਰ ਰਹੇ ਹਨ ਮੈਂ ਮੰਨਦਾ ਹਾਂ ਕਿ ਇਹ ਰਾਜਨੀਤੀ ਤੋਂ ਪ੍ਰੇਰਿਤ ਹੈ।
 

ਕੀ ਹੈ ਮਾਮਲਾ
ਵੀਰਵਾਰ ਨੂੰ ਕਪਿਲ ਮਿਸ਼ਰਾ ਨੇ ਲਿਖਿਆ ਸੀ, '8 ਫਰਵਰੀ ਨੂੰ ਦਿੱਲੀ 'ਚ ਭਾਰਤ ਬਨਾਮ ਪਾਕਿਸਤਾਨ ਹੋਵੇਗਾ। 8 ਫਰਵਰੀ ਨੂੰ ਦਿੱਲੀ ਦੀਆਂ ਸੜਕਾਂ 'ਤੇ ਹਿੰਦੁਸਤਾਨ ਅਤੇ ਪਾਕਿਸਤਾਨ ਦਾ ਮੁਕਬਲਾ ਹੋਵੇਗਾ।' ਇੰਨਾ ਹੀ ਨਹੀਂ ਕਪਿਲ ਮਿਸ਼ਰਾ ਨੇ ਸ਼ਾਹੀਨ ਬਾਗ ਨੂੰ 'ਮਿੰਨੀ ਪਾਕਿਸਤਾਨ' ਤਕ ਕਹਿ ਦਿੱਤਾ ਸੀ। ਉਥੇ ਹੀ ਕਈ ਬੀਜੇਪੀ ਨੇਤਾਵਾਂ ਨੇ ਸ਼ਾਹੀਨ ਬਾਗ  ਨੂੰ 'ਸ਼ੇਮ ਬਾਗ' ਕਿਹਾ।

 


Inder Prajapati

Content Editor

Related News