ਮੁਸ਼ਕਲ 'ਚ ਫਸੇ ਫਿਲਮ ਇੰਡਸਟਰੀ ਦੇ ਇਹ ਸੁਪਰਸਟਾਰ, ਦਰਜ ਹੋ ਗਈ FIR
Thursday, Mar 20, 2025 - 04:54 PM (IST)

ਨੈਸ਼ਨਲ ਡੈਸਕ- ਸੱਟੇਬਾਜ਼ੀ ਐਪਸ ਖ਼ਿਲਾਫ਼ ਪੁਲਸ ਦਾ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਇਸੇ ਦੌਰਾਨ ਹੁਣ ਤੇਲੁਗੂ ਅਦਾਕਾਰ ਰਾਣਾ ਦੁੱਗਾਬਤੀ, ਪ੍ਰਕਾਸ਼ ਰਾਜ, ਵਿਜੈ ਦੇਵਰਕੌਂਡਾ ਸਣੇ 6 ਅਦਾਕਾਰਾਂ ਤੇ 19 ਸੋਸ਼ਲ ਮਡੀਆ ਇਨਫਲੂਐਂਸਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮਿਆਂਮਾਰ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਦਾਕਾਰਾ ਲਕਸ਼ਮੀ ਮਾਂਚੂ, ਪ੍ਰਣੀਤਾ ਤੇ ਨਿਧੀ ਅਗਰਵਾਲ ਖ਼ਿਲਾਫ ਵੀ ਇਹ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਆਖ਼ਰ ਟੁੱਟ ਗਿਆ ਧਨਸ਼੍ਰੀ ਤੇ ਚਾਹਲ ਦਾ 'ਪਵਿੱਤਰ' ਰਿਸ਼ਤਾ, 4 ਸਾਲ ਬਾਅਦ ਇਕ-ਦੂਜੇ ਤੋਂ ਵੱਖ ਕੀਤੇ ਰਾਹ
ਸ਼ਿਕਾਇਤਕਰਤਾ ਨੇ ਇਨ੍ਹਾਂ ਅਦਾਕਾਰਾਂ 'ਤੇ ਇਲਜ਼ਾਮ ਲਗਾਇਆ ਕਿ ਇਨ੍ਹਾਂ ਅਦਾਕਾਰਾਂ ਤੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਨੇ 'ਪਾੱਪ ਅੱਪ' ਐਡਜ਼ ਤੇ ਹੋਰ ਤਰੀਕਿਆਂ ਰਾਹੀਂ ਬੈੱਟਿੰਗ ਐਪਸ ਦਾ ਪ੍ਰਚਾਰ ਕੀਤਾ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ 'ਚ 19 ਮਾਰਚ ਨੂੰ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.), ਜੂਆ ਐਕਟ ਤੇ ਆਈ.ਟੀ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ, ਜਿਨ੍ਹਾਂ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e