ਬ੍ਰਹਮਦੇਵ ਮੰਡਲ ਨੂੰ 12 ਵਾਰ ਕੋਰੋਨਾ ਵੈਕਸੀਨ ਲਗਵਾਉਣੀ ਪਈ ਮਹਿੰਗੀ, ਫਸਿਆ ਮੁਸੀਬਤ 'ਚ

Monday, Jan 10, 2022 - 11:54 AM (IST)

ਬ੍ਰਹਮਦੇਵ ਮੰਡਲ ਨੂੰ 12 ਵਾਰ ਕੋਰੋਨਾ ਵੈਕਸੀਨ ਲਗਵਾਉਣੀ ਪਈ ਮਹਿੰਗੀ, ਫਸਿਆ ਮੁਸੀਬਤ 'ਚ

ਮਦੇਪੁਰਾ– ਕੋਰੋਨਾ ਵੈਕਸੀਨ ਦੀਆਂ 12 ਖੁਰਾਕਾਂ ਲੈਣ ਵਾਲੇ ਇਕ ਬਜ਼ੁਰਗ ਬ੍ਰਹਮਦੇਵ ਮੰਡਲ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਸਿਹਤ ਵਿਭਾਗ ਨੇ ਖੁਦ ਹੀ ਇਸ ਸਬੰਧੀ ਕਦਮ ਚੁੱਕਿਆ ਹੈ। ਇਸ ਮਾਮਲੇ ’ਚ ਮਦੇਪੁਰਾ ਦੇ ਪੁਰੈਨੀ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ ਹੈ। ਬ੍ਰਹਮਦੇਵ ਮੰਡਲ ਵਿਰੁੱਧ ਦਰਜ ਮਾਮਲੇ ’ਚ ਕਿਹਾ ਗਿਆ ਹੈ ਕਿ ਉਸ ਨੇ 13 ਫਰਵਰੀ 2021 ਤੋਂ 4 ਜਨਵਰੀ 2022 ਦਰਮਿਆਨ ਵੱਖ-ਵੱਖ ਤਾਰੀਖਾਂ ’ਤੇ, ਵੱਖ-ਵੱਖਾਂ ਥਾਵਾਂ ’ਤੇ ਵੱਖ-ਵੱਖ ਪਛਾਣ ਪੱਤਰਾਂ ਦੇ ਆਧਾਰ ’ਤੇ ਸਿਹਤ ਕਾਮਿਆਂ ਨੂੰ ਗੁੰਮਰਾਹ ਕਰਦੇ ਹੋਏ 12 ਵਾਰ ਕੋਰੋਨਾ ਵੈਕਸੀਨ ਲਗਵਾਈ ਹੈ। ਪੁਰੈਣੀ ਪ੍ਰਾਇਮਰੀ ਹੈਲਥ ਸੈਂਟਰ ਦੇ ਇੰਚਾਰਜ ਦੇ ਇਨ੍ਹਾਂ ਦੋਸ਼ਾਂ ’ਤੇ ਪੁਰੈਣੀ ਥਾਣਾ ’ਚ ਆਈ.ਪੀ.ਸੀ. ਦੀ ਧਾਰਾ 419/420 ਅਤੇ 188 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

ਇਹ ਵੀ ਪੜ੍ਹੋ– ਭਾਰਤੀ ਮੂਲ ਦੀ ਅਮਰੀਕੀ ਪ੍ਰੋਫੈਸਰ ਭ੍ਰਮਰ ਮੁਖਰਜੀ ਦਾ ਦਾਅਵਾ, ਭਾਰਤ 'ਚ ਆ ਚੁੱਕੀ ਹੈ ਕੋਰੋਨਾ ਦੀ ਤੀਜੀ ਲਹਿਰ

ਉਥੇ ਹੀ ਸਿਵਲ ਸਰਜਨ ਡਾਕਟਰ ਅਬਦੁੱਲ ਸਲਾਮ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਜ਼ਿਲ੍ਹਾ ਪੱਧਰ ’ਤੇ ਜਾਂਚ ਕਮੇਟੀ ਬਣਾਈ ਗਈ ਹੈ। ਸੂਬਾ ਪੱਧਰ ’ਤੇ ਮਾਮਲੇ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਜਾਂਚ ਰਿਪੋਰਟ ਆਉਣ ’ਤੇ ਦਫਤਰ ਨੂੰ ਸੌਂਪੀ ਜਾਵੇਗੀ। ਬ੍ਰਹਮਦੇਵ ਮੰਡਲ ਫਿਰ ਕੋਰੋਨਾ ਵੈਕਸੀਨ ਨਾ ਲਵੇ, ਇਸ ਲਈ ਥਾਣੇ ’ਚ ਅਰਜ਼ੀ ਦਿੱਤੀ ਗਈ ਹੈ। 

ਓਧਰ ਬ੍ਰਹਮਦੇਵ ਮੰਡਲ ਨੇ ਸਿਹਤ ਵਿਭਾਗ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਿਹਤ ਵਿਭਾਗ ਨੇ ਬਿਨਾਂ ਜਾਂਚ ਦੇ ਮੈਨੂੰ 12 ਵਾਰ ਕੋਰੋਨਾ ਵੈਕਸੀਨ ਲਗਾਈ ਹੈ। ਉਸ ਨੇ ਕਿਹਾ ਕਿ ਹੁਣ ਆਪਣੀ ਲਾਪਰਵਾਹੀ ਨੂੰ ਲੁਕਾਉਣ ਲਈ ਹੀ ਮੇਰੇ ’ਤੇ ਐੱਫ.ਆਈ.ਆਰ. ਦਰਜ ਕਰਵਾਈ ਗਈ ਹੈ। 

ਇਹ ਵੀ ਪੜ੍ਹੋ– ਤੇਜੀ ਨਾਲ ਵਧ ਰਹੇ ਓਮੀਕਰੋਨ ਦੇ ਮਾਮਲੇ, ਘਰ ’ਚ ਜ਼ਰੂਰ ਰੱਖੋ ਇਹ ਸਸਤੇ ਮੈਡੀਕਲ ਗੈਜੇਟਸ


author

Rakesh

Content Editor

Related News