ਅੰਬਾਲਾ ''ਚ ਪਰਾਲੀ ਸਾੜਨ ਵਾਲੇ ਕਿਸਾਨਾਂ ਤੋਂ ਹੁਣ ਤੱਕ ਵਸੁਲਿਆ ਗਿਆ ਇੰਨਾ ਜੁਰਮਾਨਾ

11/08/2019 11:11:20 AM

ਅੰਬਾਲਾ—ਅੰਬਾਲਾ 'ਚ ਪਰਾਲੀ ਸਾੜਨ ਵਾਲੇ ਕਿਸਾਨਾਂ ਤੋਂ ਹੁਣ ਤੱਕ 1 ਲੱਖ 30 ਹਜ਼ਾਰ ਰੁਪਏ ਦਾ ਜੁਰਮਾਨਾ ਵਸੁਲਿਆ ਗਿਆ ਹੈ। ਡਿਪਟੀ ਡਾਇਰੈਕਟਰ (ਖੇਤੀ) ਗਿਰੀਸ਼ ਨਾਗਪਾਲ ਨੇ ਦੱਸਿਆ ਹੈ ਕਿ ਹੁਣ ਤੱਕ ਸਾਡੇ ਕੋਲ ਪਰਾਲੀ ਸਾੜਨ ਦੇ 50 ਮਾਮਲੇ ਆਏ ਹਨ। ਇਸ ਸਮੇਂ ਦੀ ਮਿਆਦ 'ਚ ਪਿਛਲੇ ਸਾਲ 115 ਮਾਮਲੇ ਸਾਹਮਣੇ ਆਏ ਸੀ। ਪੰਜ ਐੱਫ. ਆਈ. ਆਰ. ਵੀ ਦਰਜ ਕੀਤੀਆਂ ਗਈਆਂ ਹਨ।

PunjabKesari

ਚੀਨੀ ਮਿੱਲ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਦੀ 1 ਲੱਖ ਟਨ ਪਰਾਲੀ ਦੀ ਮੰਗ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸਾਨ ਪਰਾਲੀ ਨਾ ਸਾੜ ਕੇ ਉਸ ਨੂੰ ਵੇਚ ਦੇਣ ਤਾਂ ਕਿ ਉਨ੍ਹਾਂ ਦੀ ਕਮਾਈ ਵੀ ਹੋ ਸਕੇ। ਇਸ ਦਾ ਖਾਕਾ ਤਿਆਰ ਕੀਤਾ ਜਾ ਰਿਹਾ ਹੈ। ਨਾਗਪਾਲ ਨੇ ਦੱਸਿਆ ਹੈ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਦੀ ਇੱਕ ਲਿਸਟ ਬਣਾ ਕੇ ਦਫਤਰ ਭੇਜ ਦਿੱਤੀ ਹੈ। ਇਨ੍ਹਾਂ ਕਿਸਾਨਾਂ ਨੂੰ ਕਿਸੇ ਸਰਕਾਰੀ ਯੋਜਨਾ ਦਾ ਲਾਭ ਨਹੀਂ ਮਿਲ ਸਕੇਗਾ।


Iqbalkaur

Content Editor

Related News