''ਕੁੰਡੀ'' ਲਾਉਣ ਵਾਲਿਆਂ ''ਤੇ ਕੱਸਿਆ ਵਿਭਾਗ ਦਾ ਸ਼ਿਕੰਜਾ ! ਠੋਕਿਆ ਗਿਆ ਲੱਖਾਂ ਰੁਪਏ ਜੁਰਮਾਨਾ
Saturday, Jul 12, 2025 - 03:03 PM (IST)

ਨੈਸ਼ਨਲ ਡੈਸਕ- ਰਾਜਸਥਾਨ ਦੇ ਬਿਜਲੀ ਵਿਭਾਗ ਦੇ ਬਾਰਾਂ ਵਿਜੀਲੈਂਸ ਟੀਮ ਨੇ ਸ਼ਨੀਵਾਰ ਨੂੰ ਬਾਰਾਂ ਸ਼ਹਿਰ 'ਚ ਵੱਡੀ ਕਾਰਵਾਈ ਕਰਦੇ ਹੋਏ ਬਿਜਲੀ ਚੋਰੀ ਕਰਨ ਦੇ 11 ਮਾਮਲੇ ਫੜੇ ਹਨ, ਜਿਨ੍ਹਾਂ 'ਤੇ 4,08,757 ਰੁਪਏ ਜੁਰਮਾਨਾ ਠੋਕਿਆ ਗਿਆ ਹੈ।
ਕਾਰਜਕਾਰੀ ਇੰਜੀਨੀਅਰ ਕਾਲੂਲਾਲ ਮੀਣਾ ਦੀ ਅਗਵਾਈ ਵਾਲੀ ਇਸ ਟੀਮ ਨੇ ਮਾਥਣਾ ਰੋਡ, ਬਾਇਪਾਸ ਮੰਗਰੋਲ ਰੋਡ ਤੇ ਗਾੜੀਅੱਡੇ ਇਲਾਕੇ 'ਚ ਚੈਕਿੰਗ ਕੀਤੀ। ਇਸ ਦੌਰਾਨ ਮਾਂਗਰੋਲ ਰੋਡ ਗਾੜੀਅੱਡੇ ਸ਼ਹਿਰ ਸਥਿਤ ਇਕ ਹੋਟਲ 'ਚ ਤਾਰ ਪਾ ਕੇ ਗੈਰ-ਕਾਨੂੰਨੀ ਤਰੀਕੇ ਨਾਲ ਬਿਜਲੀ ਚੋਰੀ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਪੈਨਸ਼ਨਾਂ 'ਚ ਤਿੰਨ ਗੁਣਾ ਵਾਧਾ ! CM ਨੇ ਕਰ ਦਿੱਤਾ ਵੱਡਾ ਐਲਾਨ
ਇਸ ਹੋਟਲ 'ਤੇ ਸਖ਼ਤ ਕਾਰਵਾਈ ਕਰਦੇ ਹੋਏ ਅਧਿਕਾਰੀਆਂ ਨੇ 1 ਲੱਖ 35 ਹਜ਼ਾਰ ਰੁਪਏ ਜੁਰਮਾਨਾ ਠੋਕਿਆ ਹੈ। ਇਸ ਸਣੇ ਟੀਮ ਨੇ ਬਿਜਲੀ ਚੋਰੀ ਦੇ ਕੁੱਲ 11 ਮਾਮਲੇ ਫੜੇ ਹਨ, ਜਿਨ੍ਹਾਂ ਨੂੰ 4,08,757 ਰੁਪਏ ਜੁਰਮਾਨਾ ਲਗਾਇਆ ਗਿਆ ਹੈ, ਤਾਂ ਜੋ ਉਹ ਅੱਗੇ ਤੋਂ ਅਜਿਹਾ ਕੰਮ ਨਾ ਕਰਨ।
ਇਹ ਵੀ ਪੜ੍ਹੋ- ਵੱਡੀ ਖ਼ਬਰ ; SI ਤੇ ASI ਸਣੇ 4 ਪੁਲਸ ਮੁਲਾਜ਼ਮ ਸਸਪੈਂਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e