ਜਾਣੋ ਅਚਾਨਕ ਹੋ ਰਹੀਆਂ ਮੌਤਾਂ ਦਾ ਕੀ ਹੈ ਕਾਰਨ, ਡਾਕਟਰਾਂ ਨੇ ਦੱਸੀ ਵਜ੍ਹਾ

8/14/2020 6:36:52 PM

ਨਵੀਂ ਦਿੱਲੀ — ਦੁਨੀਆ ਭਰ ਦੇ ਡਾਕਟਰ ਕੋਰੋਨਾ ਵਾਇਰਸ ਦੇ ਖਾਤਮੇ ਲਈ ਦਵਾਈ ਦੀ ਖੋਜ ਕਰ ਰਹੇ ਹਨ। ਪਰ ਅਜੇ ਤੱਕ ਇਸ ਦੀ ਢੁੱਕਵੀਂ ਦਵਾਈ ਕਿਸੇ ਵੀ ਦੇਸ਼ 'ਚ ਨਹੀਂ ਬਣ ਸਕੀ ਹੈ। ਇਸ ਦਾ ਕਾਰਨ ਹੈ ਕਿ ਕੋਰੋਨਾ ਲਗਾਤਾਰ ਆਪਣੇ ਰੂਪ ਬਦਲ ਰਿਹਾ ਹੈ ਅਤੇ ਇਹ ਇਕ ਤਰ੍ਹਾਂ ਦੇ ਲੱਛਣ ਨਹੀਂ ਦਿਖਾ ਰਿਹਾ ਹੈ। ਤੰਦਰੁਸਤ ਦਿਖਾਈ ਦੇਣ ਵਾਲੇ ਵਿਅਕਤੀ ਵੀ ਇਸ ਦਾ ਸ਼ਿਕਾਰ ਬਣ ਰਹੇ ਹਨ। 

ਦੂਜੇ ਪਾਸੇ ਕੁਝ ਅਜਿਹੇ ਕੇਸ ਵੀ ਸਾਹਮਣੇ ਆਏ ਹਨ ਕਿ ਤੰਦਰੁਸਤ ਵਿਅਕਤੀ ਦੀ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਡਾਕਟਰਾਂ ਨੇ ਕੋਰੋਨਾ ਵਾਇਰਸ ਕਾਰਨ ਹੋਈ ਮੌਤਾਂ ਦਾ ਇਕ ਹੋਰ ਕਾਰਨ ਜ਼ਾਹਰ ਕੀਤਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਸਰੀਰ ਵਿਚ ਖੂਨ ਦਾ ਜੰਮਣ(ਕਲਾਟਿੰਗ)  ਵੀ ਬਣਾ ਰਿਹਾ ਹੈ, ਜਿਸ ਕਾਰਨ ਮਰੀਜ਼ ਦੀ ਅਚਾਨਕ ਮੌਤ ਹੋ ਸਕਦੀ ਹੈ। ਇਹ ਦਾਅਵਾ ਕੋਵਿਡ ਥਿੰਕ ਟੈਂਕ ਦੇ ਮੈਂਬਰ ਅਤੇ ਕੇਜੀਐਮਯੂ ਹਸਪਤਾਲ, ਲਖਨਊ ਦੇ ਪਲਮਨਰੀ ਐਂਡ ਕ੍ਰਿਟੀਕਲ ਕੇਅਰ ਮੈਡੀਸਨ ਵਿਭਾਗ ਦੇ ਮੁਖੀ ਡਾ: ਵੇਦ ਪ੍ਰਕਾਸ਼ ਨੇ ਕੀਤਾ ਹੈ।

ਡਾਕਟਰ ਵੇਦ ਪ੍ਰਕਾਸ਼ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਫੇਫੜਿਆਂ ਦੀਆਂ ਨਾੜੀਆਂ ਵਿਚ ਖੂਨ ਜੰਮ ਰਿਹਾ ਹੈ। ਖੂਨ ਦੇ ਜੰਮ ਜਾਣ ਕਾਰਨ ਆਕਸੀਜਨ ਦੇ ਸਾਰੇ ਰਸਤੇ ਬੰਦ ਹੋ ਜਾਂਦੇ ਹਨ, ਜਿਸ ਕਾਰਨ ਕੋਰੋਨਾ ਦੇ ਮਰੀਜ਼ ਅਚਾਨਕ ਮਰ ਰਹੇ ਹਨ।
ਡਾਕਟਰ ਦਾ ਕਹਿਣਾ ਹੈ ਕਿ ਕੋਰੋਨਾ ਵਿਸ਼ਾਣੂ ਦੂਜੀਆਂ ਬਿਮਾਰੀਆਂ ਦੇ ਮੁਕਾਬਲੇ ਜ਼ਿਆਦਾ ਬਲੱਡ ਕਲਾਟਿਗ ਬਣਾ ਰਿਹਾ ਹੈ ਜਿਸ ਕਾਰਨ ਮਰੀਜ਼ਾਂ ਦੀ ਮੌਤ ਹੋ ਰਹੀ ਹੈ। ਖੋਜ ਅਜੇ ਵੀ ਜਾਰੀ ਹੈ ਕਿ ਕੋਰੋਨਾ ਵਾਇਰਸ ਕਾਰਨ ਕਲਾਟਿੰਗ ਕਿਉਂ ਬਣ ਰਹੀ ਹੈ। ਕੋਰੋਨਾ ਵਾਇਰਸ ਦੇ ਮਰੀਜ਼ਾਂ ਵਿਚ ਦੁਨੀਆ ਭਰ ਵਿਚ ਖੂਨ ਦੇ ਜੰਮਣ ਦੇ ਬਹੁਤ ਸਾਰੇ ਕੇਸ ਸਾਹਮਣੇ ਆ ਰਹੇ ਹਨ।

ਇਹ ਵੀ ਪੜ੍ਹੋ : ਹੁਣ ਸਕੂਲ ਫ਼ੀਸਾਂ ਤੇ ਸੋਨੇ ਦੀ ਖਰੀਦ ਸਮੇਤ ਕਈ ਖਰਚਿਆਂ ਦੀ ਜਾਣਕਾਰੀ ਸਰਕਾਰ ਨੂੰ ਦੇਣੀ ਲਾਜ਼ਮੀ ਹੋਵੇਗੀ

ਡਾਕਟਰ ਵੇਦ ਪ੍ਰਕਾਸ਼ ਨੇ ਕਿਹਾ ਕਿ ਕੋਵਿਡ-19 ਪਾਜ਼ੇਟਿਵ ਮਾਮਲਿਆਂ ਵਿਚ ਕਲਾਟਿੰਗ ਹੋਣ ਦੇ ਕੇਸ 'ਚ ਅਸੀਂ ਡੀ ਡਾਈਮਰਜ਼ ਦੀ ਜਾਂਚ ਕਰਾਉਂਦੇ ਹਾਂ। ਜੇ ਡੀ ਡਾਈਮਰਜ਼ ਦਾ ਪੱਧਰ ਵਧਿਆ ਹੈ, ਤਾਂ ਅਸੀਂ ਇਸ ਦੇ ਇਲਾਜ ਲਈ ਟ੍ਰੀਟਮੈਂਟ ਦਾ ਪ੍ਰੋਟੋਕੋਲ ਅਪਣਾਉਂਦੇ ਹਾਂ। ਖ਼ੂਨ ਦੇ ਧੱਕੇ ਨੂੰ ਘਟਾਉਣ ਲਈ, ਅਸੀਂ ਮਰੀਜ਼ਾਂ ਨੂੰ ਲਹੂ ਪਤਲਾ ਕਰਨ ਵਾਲੀ ਦਵਾਈ ਦਿੰਦੇ ਹਾਂ।

ਸਰੀਰ ਵਿਚ ਜਮ੍ਹੇ ਧੱਕੇ ਨੂੰ ਪਤਲਾ ਕਰਨ ਜਾਂ ਘੱਟ ਕਰਨ ਵਾਲੀ ਦਵਾਈ ਦੇ ਕੇ ਮਰੀਜ਼ਾਂ ਦੀ ਜਾਨ ਬਚਾਈ ਜਾ ਰਹੀ ਹੈ। ਐਕਸ-ਰੇ ਅਤੇ ਸੀਟੀ ਸਕੈਨ ਜ਼ਰੀਏ ਵੀ ਵਿਸ਼ਲੇਸ਼ਣ ਦੁਆਰਾ ਇਹ ਨਿਰਧਾਰਤ ਕੀਤਾ ਜਾ ਸਕਦਾ ਹੈ ਕਿ ਸਰੀਰ ਕਲਾਟਿੰਗ ਹੈ ਜਾਂ ਨਹੀਂ।
ਇਸ ਤੋਂ ਇਲਾਵਾ ਪਲਮੋਨਰੀ ਹਾਈਪਰਟੈਨਸ਼ਨ ਅਤੇ ਰਾਈਟ ਰਾਈਟ ਫੇਲਿਅਰ ਨਾਲ ਵੀ ਖੂਨ ਦੇ ਧੱਕੇ(ਕਲਾਟਿੰਗ) ਦਾ ਪਤਾ ਲਗਾਇਆ ਜਾ ਸਕਦਾ ਹੈ। ਹਾਲਾਂਕਿ ਇਸ ਦੀ ਸਹੀ ਜਾਂਚ ਆਟੋਪਸੀ ਦੇ ਜ਼ਰੀਏ ਕੀਤੀ ਜਾ ਸਕਦੀ ਹੈ। ਆਟੋਪਸੀ ਦੇ ਜ਼ਰੀਏ ਸਿਰਫ ਪੋਸਟਮਾਰਟਮ ਜ਼ਰੀਏ ਮਰੇ ਹੋਏ ਸਰੀਰ ਵਿਚੋਂ ਅੰਗਾਂ ਨੂੰ ਕੱਢ ਕੇ ਉਹਨਾਂ ਦੀ ਜਾਂਚ ਜ਼ਰੀਏ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਰੋਗੀ ਦੀ ਮੌਤ ਕਲਾਟਿੰਗ ਜ਼ਰੀਏ ਹੋਈ ਹੈ ਜਾਂ ਕਿਸੇ ਹੋਰ ਕਾਰਨ ਕਰਕੇ।

ਇਹ ਵੀ ਪੜ੍ਹੋ : ਹੁਣ ਤੁਹਾਡੇ ਘਰ ਪਹੁੰਚਣਗੀਆਂ ਦਵਾਈਆਂ, ਕੰਪਨੀ ਨੇ ਆਨਲਾਈਨ ਸੇਵਾ ਦੀ ਕੀਤੀ ਸ਼ੁਰੂਆਤ

ਕਈ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਗੰਭੀਰ ਮਰੀਜ਼ਾਂ ਵਿਚੋਂ 30 ਪ੍ਰਤੀਸ਼ਤ ਵਿਚ ਖੂਨ ਦੇ ਕਲਾਟ ਬਣਾ ਰਿਹਾ ਹੈ। ਖੂਨ ਦੇ ਧੱਕੇ ਬਣਨ ਦੇ ਕਾਰਨ, ਕੋਵਿਡ -19 ਦੇ ਮਰੀਜ਼ਾਂ ਵਿਚ ਮੌਤ ਦਰ ਵਧ ਰਹੀ ਹੈ। ਅਜੇ ਵੀ ਹਰ ਕੋਈ ਇਸ ਨੂੰ ਲੈਕੇ ਆਪਣੇ ਸਿਧਾਂਤ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਕੋਰੋਨਾ ਵਾਇਰਸ ਖੂਨ ਦੇ ਧੱਕੇ ਬਣਾ ਰਿਹਾ ਹੈ।

ਹਾਲਾਂਕਿ ਖੋਜਕਰਤਾ ਕੋਵਿਡ-19 ਤੋਂ ਖੂਨ ਦੇ ਧੱਕੇ ਬਣਨ ਦੇ ਸਪੱਸ਼ਟ ਕਾਰਨ ਦਾ ਪਤਾ ਨਹੀਂ ਲਗਾ ਸਕੇ ਹਨ। ਹਾਲਾਂਕਿ ਇੱਕ ਸਿਧਾਂਤ ਇਹ ਹੈ ਕਿ ਖੂਨ ਦਾ ਜੰਮਣਾ ਉਦੋਂ ਹੁੰਦਾ ਹੈ ਜਦੋਂ ਕੋਰੋਨਾ ਵਾਇਰਸ ਐਂਡੋਥੈਲੀਅਲ ਸੈੱਲਾਂ (ਖੂਨ ਦੀਆਂ ਨਾੜੀਆਂ) 'ਤੇ ਹਮਲਾ ਕਰਦਾ ਹੈ। ਵਾਇਰਸ ਅਜਿਹਾ ਮਨੁੱਖ ਦੇ ਸਰੀਰ ਵਿਚ ਮੌਜੂਦ ਓਸੀਈ2 ਰਿਸੇਪਟਰ ਦੇ ਜ਼ਰੀਏ ਕਰਦਾ ਹੈ। ਇਕ ਵਾਰ ਜਦੋਂ ਵਾਇਰਸ ਆਪਣੇ ਆਪ ਨੂੰ ਏਸੀਈ-2 ਰੀਸੈਪਟਰ ਨਾਲ ਜੋੜ ਲੈਂਦਾ ਹੈ, ਤਾਂ ਖੂਨ ਦੀਆਂ ਨਾੜੀਆਂ ਪ੍ਰੋਟੀਨ ਜਾਰੀ ਕਰਨਾ ਸ਼ੁਰੂ ਕਰ ਦਿੰਦੀਆਂ ਹਨ, ਜਿਸ ਨਾਲ ਖੂਨ ਜੰਮਣ ਲੱਗਦਾ ਹੈ।
ਦੂਜਾ ਸਿਧਾਂਤ ਇਹ ਹੈ ਕਿ ਮਨੁੱਖੀ ਸਰੀਰ ਵਿਚ ਕੋਰੋਨਾ ਵਾਇਰਸ ਦੇ ਹਮਲੇ ਕਾਰਨ ਸਰੀਰ ਦੀ ਪ੍ਰਤੀਰੋਧੀ ਪ੍ਰਣਾਲੀ ਹਾਈਪਰਐਕਟਿਵ ਹੋ ਜਾਂਦੀ ਹੈ। ਇਸ ਇਨਫਲੇਮੇਸ਼ਨ ਨਾਲ ਵੀ ਖੂਨ ਜੰਮਣ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ।

ਇਸ ਤੋਂ ਇਲਾਵਾ, ਬਹੁਤ ਸਾਰੇ ਲੋਕਾਂ ਵਿਚ ਪਹਿਲਾਂ ਹੀ ਖੂਨ ਜੰਮਣ ਦਾ ਖ਼ਤਰਾ ਹੁੰਦਾ ਹੈ। ਇਸ ਵਿਚ ਬਢਾਪਾ, ਭਾਰ, ਹਾਈਪਰਟੈਨਸ਼ਨ, ਸ਼ੂਗਰ, ਜਾਂ ਅਜਿਹੀਆਂ ਦਵਾਈਆਂ ਲੈਣਾ ਸ਼ਾਮਲ ਹਨ ਜੋ ਖੂਨ ਦੇ ਜੰਮਣ ਦੇ ਜੋਖਮ ਨੂੰ ਵਧਾਉਂਦੇ ਹਨ। ਸਵਾਈਨ ਫਲੂ ਅਤੇ ਸਾਰਜ਼ ਵਰਗੇ ਵਿਸ਼ਾਣੂ ਵੀ ਖੂਨ ਦੇ ਜੰਮਣ ਦੇ ਜੋਖਮ ਨੂੰ ਵਧਾਉਂਦੇ ਹਨ।

ਇਹ ਵੀ ਪੜ੍ਹੋ : PM ਵਲੋਂ ਲਾਂਚ 'ਫੇਸਲੈੱਸ' ਅਪੀਲ ਦੀ ਕੀ ਹੈ ਵਿਸ਼ੇਸ਼ਤਾ? ਜਾਣੋ ਟੈਕਸਦਾਤਾ ਲਈ ਕਿਵੇਂ ਹੋਵੇਗੀ ਲਾਹੇਵੰਦ


Harinder Kaur

Content Editor Harinder Kaur