ਆਖਿਰ ਸੱਚਾਈ ਦੀ ਜਿੱਤ ਹੋਈ : ਕੇਜਰੀਵਾਲ

Wednesday, Nov 06, 2019 - 09:25 PM (IST)

ਆਖਿਰ ਸੱਚਾਈ ਦੀ ਜਿੱਤ ਹੋਈ : ਕੇਜਰੀਵਾਲ

ਨਵੀਂ ਦਿੱਲੀ – ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਉਸ ਫੈਸਲੇ ਦਾ ਜ਼ੋਰਦਾਰ ਸਵਾਗਤ ਕੀਤਾ ਹੈ, ਜਿਸ ਵਿਚ ਉਨ੍ਹਾਂ ‘ਆਪ’ ਦੇ 11 ਵਿਧਾਇਕਾਂ ਨੂੰ ਲਾਭ ਦੇ ਅਹੁਦੇ ਦੇ ਮਾਮਲੇ ਵਿਚ ਅਯੋਗ ਕਰਾਰ ਦਿੱਤੇ ਜਾਣ ਸਬੰਧੀ ਪਟੀਸ਼ਨ ਨੂੰ ਚੋਣ ਕਮਿਸ਼ਨ ਦੇ ਸੁਝਾਅ ’ਤੇ ਮੰਗਲਵਾਰ ਰੱਦ ਕਰ ਦਿੱਤਾ ਸੀ ਅਤੇ ਵਿਧਾਇਕਾਂ ਦੀ ਮੈਂਬਰੀ ਬਹਾਲ ਰੱਖਣ ਦਾ ਫੈਸਲਾ ਦਿੱਤਾ ਸੀ।

ਕੇਜਰੀਵਾਲ ਨੇ ਬੁੱਧਵਾਰ ਕਿਹਾ ਕਿ ਆਖਿਰ ਸੱਚਾਈ ਦੀ ਜਿੱਤ ਹੋਈ ਹੈ। ਦਿੱਲੀ ਦੇ ਇਕ ਮੰਤਰੀ ਰਾਜਿੰਦਰਪਾਲ ਨੇ ਵੀ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਝੂਠ ਦੇ ਹਾਲਾਤ ’ਤੇ ਉਕਤ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਨੇ ਰੱਦ ਹੋਣਾ ਹੀ ਸੀ।


author

Inder Prajapati

Content Editor

Related News