ਫਿਲਮ ਨਿਰਮਾਤਾ ''ਤੇ ਮਾਡਲ ਨਾਲ ਖੇਹ ਖਰਾਬੀ ਕਰਨ ਦਾ ਦੋਸ਼
Thursday, Feb 04, 2016 - 11:18 PM (IST)

ਮੁੰਬਈ— ਮੁੰਬਈ ਵਿਚ ਫਿਲਮਾਂ ਵਿਚ ਕੰਮ ਕਰਨ ਲਈ ਜੱਦੋ-ਜਹਿਦ ਕਰ ਰਹੀ ਇਕ ਮਾਡਲ ਨੇ ਇਕ ਨਿਰਮਾਤਾ ''ਤੇ ਖੇਹ ਖਰਾਬੀ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਸਾਂਤਾ ਕਰੂਜ਼ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਐੱਫ. ਆਈ. ਆਰ. ਦਰਜ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਦੋਂ ਤੋਂ ਨਿਰਮਾਤਾ ਸੁਰੇਸ਼ ਮਹਿਤਾ ''ਤੇ ਮਾਡਲ ਨੇ ਇਹ ਦੋਸ਼ ਲਗਾਇਆ ਹੈ, ਉਦੋਂ ਤੋਂ ਉਹ ਫਰਾਰ ਹੈ।
ਐੱਫ. ਆਈ. ਆਰ. ਵਿਚ ਦਰਜ ਬਿਆਨ ਵਿਚ ਮਾਡਲ ਨੇ ਕਿਹਾ ਕਿ ਉਹ ਮਹਿਤਾ ਨੂੰ ਲੰਮੇ ਸਮੇਂ ਤੋਂ ਜਾਣਦੀ ਹੈ। ਮਹਿਤਾ ਨੇ ਫਿਲਮ ਵਿਚ ਰੋਲ ਦਿਵਾਉਣ ਦੇ ਨਾਂ ''ਤੇ ਇਕ ਪੰਜ ਸਿਤਾਰਾ ਹੋਟਲ ਵਿਚ ਬੁਲਾਇਆ ਅਤੇ ਉਸ ਨੂੰ ਸ਼ਰਾਬ ਦੀ ਪੇਸ਼ਕਸ਼ ਕਰਨ ਤੋਂ ਬਾਅਦ ਉਸ ਨਾਲ ਖੇਹ ਖਰਾਬੀ ਕੀਤੀ।