ਵ੍ਰਿੰਦਾਵਣ ਦਾ ਬਾਂਕੇ ਬਿਹਾਰੀ ਮੰਦਰ ਬਣਿਆ ਜੰਗ ਦਾ ਮੈਦਾਨ, ਵੀਡੀਓ ਵਾਇਰਲ ਹੋਣ ’ਤੇ 5 ਦੇ ਖਿਲਾਫ ਮਾਮਲਾ ਦਰਜ

01/05/2022 11:11:15 AM

ਨੈਸ਼ਨਲ ਡੈਸਕ– ਵ੍ਰਿੰਦਾਵਣ ਦਾ ਬਾਂਕੇ ਬਿਹਾਰੀ ਮੰਦਰ ਜੰਗ ਦਾ ਮੈਦਾਨ ਬਣ ਗਿਆ ਹੈ। ਹਾਲ ਹੀ ’ਚ ਮੰਦਰ ਦੇ ਸੇਵਾਦਾਰ ਗੋਸਵਾਮੀਆਂ ਦੇ ਦੋ ਧੜੇ ਸ਼ਰਧਾਲੂਆਂ ਨੂੰ ਦਰਸ਼ਨ ਕਰਾਉਣ ਨੂੰ ਲੈ ਕੇ ਭਿੜ ਗਏ। ਮੰਦਰ ਕੰਪਲੈਕਸ ’ਚ ਹੀ ਦੋਵਾਂ ਪਾਸਿਓਂ ਜੰਮ ਕੇ ਲੱਤਾਂ-ਮੁੱਕੇ ਚਲੇ। ਦੋਵਾਂ ਪਾਸਿਓਂ ਕੋਤਵਾਲੀ ’ਚ ਸ਼ਿਕਾਇਤ ਦਿੱਤੀ ਗਈ ਹੈ। ਮੰਦਰ ਕੰਪਲੈਕਸ ’ਚ ਗੋਸਵਾਮੀਆਂ ਵਿਚਾਲੇ ਹੋਈ ਕੁੱਟ-ਮਾਰ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਮੰਦਰ ’ਚ ਹੋਏ ਝਗੜੇ ’ਚ ਬੱਚੂ ਗੋਸਵਾਮੀ ਦੇ ਬੇਟੇ ਮੋਹਨ ਗੋਸਵਾਮੀ ਨੇ ਗੋਪਾਲ ਗੋਸਵਾਮੀ ਪੁੱਤਰ ਦੇਵੇਂਦਰ ਨਾਥ ਗੋਸਵਾਮੀ, ਪ੍ਰਭਵ ਗੋਸਵਾਮੀ ਪੁੱਤਰ ਸ਼ੈਲੇਂਦਰ ਗੋਸਵਾਮੀ, ਦੇਵੇਂਦਰ ਨਾਥ, ਧੀਰੇਂਦਰ ਅਤੇ ਸ਼ੈਲੇਂਦਰ ਤੋਂ ਇਲਾਵਾ ਇਕ ਅਣਪਛਾਤੇ ਵਿਅਕਤੀ ਦੇ ਖਿਲਾਫ ਕੁੱਟ-ਮਾਰ ਕਰਦੇ ਹੋਏ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮੁਕੱਦਮਾ ਦਰਜ ਕਰਾਇਆ ਹੈ।

ਇਹ ਵੀ ਪੜ੍ਹੋ– ਤੇਜੀ ਨਾਲ ਵਧ ਰਹੇ ਓਮੀਕਰੋਨ ਦੇ ਮਾਮਲੇ, ਘਰ ’ਚ ਜ਼ਰੂਰ ਰੱਖੋ ਇਹ ਸਸਤੇ ਮੈਡੀਕਲ ਗੈਜੇਟਸ

ਕੀ ਹੈ ਮਾਮਲਾ
ਮੰਦਰ ’ਚ ਇਕ ਪੁਜਾਰੀ ’ਤੇ ਸੋਮਵਾਰ ਨੂੰ 6 ਹੋਰ ਪੁਜਾਰੀਆਂ ਨੇ ਕਥਿਤ ਰੂਪ ’ਚ ਹਮਲਾ ਕਰ ਦਿੱਤਾ। ਪੁਲਸ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਮੁਲਜ਼ਮ ਸ਼ੈਲੇਂਦਰ ਨੇ ਹੋਰ 5 ਸਾਥੀਆਂ ਦੇ ਨਾਲ ਮਿਲ ਕੇ ਦੂਜੇ ਪੁਜਾਰੀ ਮੋਹਿਤ ’ਤੇ ਕਥਿਤ ਰੂਪ ’ਚ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਮੋਹਿਤ ਦੀ ਸ਼ਿਕਾਇਤ ’ਤੇ ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਮੋਹਿਤ ਨੇ ਦੋਸ਼ ਲਾਇਆ ਹੈ ਕਿ ਜਦੋਂ ਉਹ ਪੂਜਾ-ਅਰਚਨਾ ਲਈ ਮੰਦਰ ਦੇ ਅੰਦਰ ਗਏ ਤਾਂ ਮੁਲਜ਼ਮਾਂ ਨੇ ਇਹ ਕਹਿੰਦੇ ਹੋਏ ਉਨ੍ਹਾਂ ਨੂੰ ਕੰਪਲੈਕਸ ਤੋਂ ਚਲੇ ਜਾਣ ਲਈ ਕਿਹਾ ਕਿ ਜਦੋਂ ਤੱਕ ਉਹ ਇੱਥੇ ਰਹਿਣਗੇ ਉਦੋਂ ਤੱਕ ਮੰਦਰ ਦੇ ਦਵਾਰ ਨਹੀਂ ਖੁੱਲ੍ਹਣਗੇ। ਮੋਹਿਤ ਅਨੁਸਾਰ ਹਮਲੇ ’ਚ ਉਸ ਦੇ ਦੰਦ ਟੁੱਟ ਗਏ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ 1100 ਜਾਂ ਉਸ ਤੋਂ ਜ਼ਿਆਦਾ ਰੁਪਏ ਲੈ ਕੇ ਕੁਝ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦਿੱਤੇ ਜਾ ਰਹੇ ਸਨ।

ਇਹ ਵੀ ਪੜ੍ਹੋ– ਸਸਤਾ ਹੋਇਆ Samsung ਦਾ 48MP ਕੈਮਰੇ ਵਾਲਾ ਇਹ ਸਮਾਰਟਫੋਨ, ਜਾਣੋ ਨਵੀਂ ਕੀਮਤ

ਮੰਦਰ ’ਚ ਸੇਵਾ ਦੀ ਇਸ ਤਰ੍ਹਾਂ ਦੀ ਹੈ ਵਿਵਸਥਾ
ਮੀਡੀਆ ਰਿਪੋਰਟਾਂ ਅਨੁਸਾਰ, ਕ੍ਰਿਸਮਸ ਮੌਕੇ ਵੀ ਮੰਦਰ ’ਚ ਸੇਵਾ ਕਰਦੇ ਗੋਸਵਾਮੀ ਵਲੋਂ ਮੰਦਰ ’ਚ ਮਰਿਆਦਾ ਦੇ ਉਲਟ ਸ਼ਰਧਾਲੂਆਂ ਨੂੰ ਜਗਮੋਹਨ ਦੇ ਦਰਸ਼ਨ ਕਰਵਾਉਣ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਇਸ ਮਾਮਲੇ ’ਚ ਮੰਦਰ ਪ੍ਰਬੰਧਕਾਂ ਵੱਲੋਂ ਜਾਂਚ ਕਰਾਈ ਗਈ ਹੈ। ਠਾਕੁਰ ਬਾਂਕੇ ਬਿਹਾਰੀ ਮੰਦਰ ’ਚ ਸੇਵਾ ਦਾ ਅਧਿਕਾਰ ਸਾਰਸਵਤ ਬ੍ਰਾਹਮਣ ਸਮਾਜ ਦੇ ਗੋਸਵਾਮੀਆਂ ਨੂੰ ਹੈ। ਇੱਥੇ ਤਿੰਨ ਪਹਿਰ ਦੀ ਰੋਜ਼ਾਨਾ ਸੇਵਾ ਹੈ। ਸ਼ਿੰਗਾਰ, ਰਾਜਭੋਗ ਅਤੇ ਰਾਤਰੀ ਭੋਗ। ਸ਼ਿੰਗਾਰ ਸੇਵਾ ਜ਼ਿਆਦਾਤਰ ਰਾਜਭੋਗ ਦੀ ਸੇਵਾ ਕਰਨ ਵਾਲੇ ਹੀ ਕਰਦੇ ਹਨ, ਜਦੋਂ ਕਿ ਰਾਤਰੀ ਭੋਗ ਦੀ ਸੇਵਾ ਵਾਲੇ ਪਰਿਵਾਰ ਵੱਖ ਹਨ। ਝਗੜਾ ਵੀ ਰਾਜਭੋਗ ਸੇਵਾ ਕਰਨ ਵਾਲੇ ਅਤੇ ਰਾਤਰੀ ਭੋਗ ਸੇਵਾ ਵਾਲਿਆਂ ਦੇ ਵਿਚਾਲੇ ਹੋਇਆ ਸੀ।

ਇਹ ਵੀ ਪੜ੍ਹੋ– ਬਿਨਾਂ ਹੱਥਾਂ-ਪੈਰਾਂ ਦੇ ਈ-ਰਿਕਸ਼ਾ ਚਲਾਉਣ ਵਾਲੇ ਸ਼ਖ਼ਸ ਨੂੰ ਆਨੰਦ ਮਹਿੰਦਰਾ ਨੇ ਦਿੱਤਾ ਇਹ ਖ਼ਾਸ ਆਫਰ (ਵੀਡੀਓ)


Rakesh

Content Editor

Related News