ਵਿਆਹ 'ਚ ਲਾੜੀ ਦੀ ਭੈਣ ਨੂੰ ਨਹੀਂ ਮਿਲੀ ਮਠਿਆਈ, ਚੱਲ ਪਈਆਂ ਗੋਲੀਆਂ, ਫਿਰ...

Monday, Nov 18, 2024 - 02:41 PM (IST)

ਅਲੀਗੜ੍ਹ : ਯੂਪੀ ਦੇ ਅਲੀਗੜ੍ਹ 'ਚ ਮਾਮੂਲੀ ਗੱਲ ਨੂੰ ਲੈ ਕੇ ਵਿਆਹ ਦੌਰਾਨ ਡੰਡਿਆਂ ਨਾਲ ਜ਼ਬਰਦਸਤ ਲੜਾਈ ਹੋ ਗਈ। ਵਿਆਹ 'ਚ ਆਏ ਲਾੜੇ-ਲਾੜੀ 'ਚ ਚੱਲ ਰਹੀ ਤਕਰਾਰ ਇੰਨੀ ਵਧ ਗਈ ਕਿ ਗੱਲ ਗੋਲੀਬਾਰੀ ਤੱਕ ਪਹੁੰਚ ਗਈ। ਇਸ ਦੌਰਾਨ ਦੋਵਾਂ ਧਿਰਾਂ ਸਮੇਤ 15 ਵਿਅਕਤੀ ਜ਼ਖ਼ਮੀ ਹੋ ਗਏ। ਦੱਸ ਦੇਈਏ ਕਿ ਪੂਰਾ ਮਾਮਲਾ ਅਲੀਗੜ੍ਹ ਦੇ ਦੇਹਲੀਗੇਟ ਥਾਣਾ ਖੇਤਰ ਦਾ ਹੈ।

ਇਹ ਵੀ ਪੜ੍ਹੋ - ਅੱਜ ਜਾਂ ਭਲਕੇ ਪੈ ਸਕਦੈ ਭਾਰੀ ਮੀਂਹ, ਇਸ ਸੂਬੇ ਦੇ 18 ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ

ਐਤਵਾਰ ਦੇਰ ਰਾਤ ਖੈਰ ਬਾਈਪਾਸ ਰੋਡ 'ਤੇ ਸਥਿਤ ਇਕ ਵਿਆਹ ਵਾਲੇ ਘਰ 'ਚ ਲਾੜੀ ਦੀ ਭੈਣ ਨੂੰ ਮਠਿਆਈ ਨਾ ਮਿਲਣ 'ਤੇ ਵਿਆਹ ਦੇ ਮਹਿਮਾਨਾਂ ਅਤੇ ਪਰਿਵਾਰਕ ਮੈਂਬਰਾਂ ਵਿਚਾਲੇ ਕਾਫੀ ਹੰਗਾਮਾ ਹੋ ਗਿਆ। ਦਰਅਸਲ, ਦੇਰ ਸ਼ਾਮ ਬਾਰਾਤ ਦੇ ਸਵਾਗਤ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਵਿਆਹ ਦੇ ਬਾਰਾਤੀ ਅਤੇ ਦੂਜੇ ਪਾਸੇ ਦੇ ਲੋਕ ਦੋਵੇਂ ਨਾਸ਼ਤਾ ਕਰ ਰਹੇ ਸਨ। ਇਸ ਦੌਰਾਨ ਲਾੜੀ ਦੀ ਭੈਣ ਮਠਿਆਈ ਲੈਣ ਲਈ ਇਕ ਸਟਾਲ 'ਤੇ ਗਈ ਪਰ ਕਿਸੇ ਕਾਰਨ ਉਹ ਨਹੀਂ ਮਿਲੀ। ਇਸ ਮਾਮਲੇ 'ਤੇ ਲਾੜੀ ਦੇ ਪਰਿਵਾਰ ਵਾਲਿਆਂ ਨੇ ਸਖ਼ਤ ਇਤਰਾਜ਼ ਜਤਾਇਆ।

ਇਹ ਵੀ ਪੜ੍ਹੋ - ਸਰਕਾਰ ਦਾ ਵੱਡਾ ਫ਼ੈਸਲਾ: ਸਕੂਲ ਬੰਦ ਕਰਨ ਦੇ ਹੁਕਮ

ਦੱਸ ਦੇਈਏ ਕਿ ਇਸ ਤੋਂ ਦੁਖੀ ਹੋ ਕੇ ਮਿਠਾਈ ਵਾਲੇ ਨੇ ਮਠਿਆਈ ਲੈ ਕੇ ਲਾੜੀ ਦੀ ਭੈਣ 'ਤੇ ਸੁੱਟ ਦਿੱਤੀ। ਇਸ ਗੱਲ ਨੇ ਲਾੜੀ ਪੱਖ ਨਾਰਾਜ਼ ਹੋ ਗਿਆ। ਇਸ ਦਾ ਵਿਰੋਧ ਕਰਦਿਆਂ ਉਹਨਾਂ ਨੇ ਹਲਵਾਈ ਨੂੰ ਫਟਕਾਰ ਲਗਾਈ। ਇਸ ਦੌਰਾਨ ਲਾੜੇ ਦੇ ਪਰਿਵਾਰ ਵਾਲੇ ਹਲਵਾਈ ਦੇ ਪੱਖ ਵਿਚ ਆ ਗਏ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਬਹਿਸ ਸ਼ੁਰੂ ਹੋ ਗਈ। ਮਾਮਲਾ ਇਸ ਹੱਦ ਤੱਕ ਵਧ ਗਿਆ ਕਿ ਦੋਵਾਂ ਪਾਸਿਆਂ ਤੋਂ ਲਾਠੀਆਂ ਚੱਲ ਗਈਆਂ, ਜਿਸ ਦੌਰਾਨ ਕਈਆਂ ਦੀ ਕੁੱਟਮਾਰ ਵੀ ਕੀਤੀ ਗਈ।

ਇਹ ਵੀ ਪੜ੍ਹੋ - ਹੁਣ ਕੈਸ਼ ਨਾਲ ਨਹੀਂ ਖਰੀਦੀ ਜਾ ਸਕੇਗੀ 'ਸ਼ਰਾਬ', ਸ਼ੌਕੀਨਾਂ ਨੂੰ ਵੱਡਾ ਝਟਕਾ

ਇੰਨਾ ਹੀ ਨਹੀਂ ਇਸ ਤੋਂ ਬਾਅਦ ਇਹ ਮਾਮਲਾ ਗੋਲੀਬਾਰੀ ਤੱਕ ਪਹੁੰਚ ਗਿਆ ਅਤੇ ਕਈ ਰਾਊਂਡ ਫਾਇਰਿੰਗ ਵੀ ਹੋਈ। ਇਸ ਕਾਰਨ ਵਿਆਹ ਸਮਾਗਮ ਵਿੱਚ ਵਿਘਨ ਪੈ ਗਿਆ ਅਤੇ ਹਫ਼ੜਾ-ਦਫ਼ੜੀ ਸ਼ੁਰੂ ਹੋ ਗਈ। ਇਸ ਦੌਰਾਨ 15 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਅਤੇ ਜੇਐਨ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ। ਇਸ ਤੋਂ ਬਾਅਦ ਲੜਕੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਝਗੜੇ ਨੂੰ ਦੇਖਦੇ ਹੋਏ ਪੁਲਸ ਨੇ ਵਿਆਹ ਵਾਲੇ ਘਰ ਨੂੰ ਖਾਲੀ ਕਰਵਾ ਦਿੱਤਾ।

ਇਹ ਵੀ ਪੜ੍ਹੋ - ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਇਹ ਮੈਂਬਰ ਹੁੰਦਾ ਪੈਨਸ਼ਨ ਲੈਣ ਦਾ ਹੱਕਦਾਰ, ਜਾਣੋ ਸ਼ਰਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


rajwinder kaur

Content Editor

Related News