ਕੋਵਿਡ ਖ਼ਿਲਾਫ਼ ਲੜਾਈ ’ਚ ਹਿਮਾਚਲ ਵਾਸੀਆਂ ਨੇ ਪੂਰੇ ਦੇਸ਼ ਸਾਹਮਣੇ ਮਿਸਾਲ ਪੇਸ਼ ਕੀਤੀ: PM ਮੋਦੀ

Tuesday, Dec 07, 2021 - 12:19 PM (IST)

ਕੋਵਿਡ ਖ਼ਿਲਾਫ਼ ਲੜਾਈ ’ਚ ਹਿਮਾਚਲ ਵਾਸੀਆਂ ਨੇ ਪੂਰੇ ਦੇਸ਼ ਸਾਹਮਣੇ ਮਿਸਾਲ ਪੇਸ਼ ਕੀਤੀ: PM ਮੋਦੀ

ਨਵੀਂ ਦਿੱਲੀ/ਸ਼ਿਮਲਾ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਦੇ ਕੋਵਿਡ-19 ਖ਼ਿਲਾਫ਼ ਸਾਰੇ ਬਾਲਗਾਂ ਦਾ ਟੀਕਾਕਰਨ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਨ ’ਤੇ ਕਿਹਾ ਕਿ ਇਸ ਜੰਗ ਵਿਚ ਪ੍ਰਦੇਸ਼ ਦੀ ਜਨਤਾ ਨੇ ਦੇਸ਼ ਦੇ ਸਾਹਮਣੇ ਇਕ ਮਿਸਾਲ ਪੇਸ਼ ਕੀਤੀ ਹੈ। ਲੋਕਾਂ ਦਾ ਇਹ ਹੀ ਜਜ਼ਬਾ ਕੋਰੋਨਾ ਖ਼ਿਲਾਫ਼ ਲੜਾਈ ਵਿਚ ‘ਨਿਊ ਇੰਡੀਆ’ ਨੂੰ ਤਾਕਤ ਦੇਵੇਗਾ। 

PunjabKesari

ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ’ਚ ਐਤਵਾਰ ਨੂੰ 53,86,393 ਬਾਲਗਾਂ ਨੂੰ ਟੀਕੇ ਦੀ ਦੂਜੀ ਖ਼ੁਰਾਕ ਦਿੱਤੀ ਗਈ। ਇਸ ਦੇ ਨਾਲ ਹੀ ਆਪਣੀ ਪੂਰੀ ਬਾਲਗ ਆਬਾਦੀ ਨੂੰ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਦੇਣ ਦੇ ਮਾਮਲੇ ਵਿਚ ਹਿਮਾਚਲ ਪ੍ਰਦੇਸ਼ ਪਹਿਲਾ ਸੂਬਾ ਬਣਿਆ। ਇਸ ਦੀ ਜਾਣਕਾਰੀ ਟਵਿੱਟਰ ’ਤੇ ਸਾਂਝਾ ਕਰਦੇ ਹੋਏ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਐਤਵਾਰ ਨੂੰ ਕਿਹਾ ਸੀ ਕਿ ਅੱਜ ਸਾਡੇ ਹਿਮਾਚਲ ਨੇ ਇਕ ਹੋਰ ਇਤਿਹਾਸ ਰਚ ਕੇ ਦੇਸ਼ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਮਨੋਨੀਤ ਪਾਤਰ ਨਾਗਰਿਕਾਂ ਨੂੰ ਕੋਵਿਡ ਵੈਕਸੀਨ ਦੀ ਦੂਜੀ ਡੋਜ਼ ਦੇ ਕੇ ਹਿਮਾਚਲ ਨੇ ਦੇਸ਼ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਪੂਰੇ ਪ੍ਰਦੇਸ਼ ਵਾਸੀਆਂ ਨੂੰ ਦਿਲੋਂ ਵਧਾਈ ਅਤੇ ਸਿਹਤ ਵਿਭਾਗ ਅਤੇ ਟੀਮ ਦਾ ਧੰਨਵਾਦ। 

PunjabKesari

ਜੈਰਾਮ ਠਾਕੁਰ ਦੇ ਇਸ ਟਵੀਟ ’ਤੇ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਹੁਤ-ਬਹੁਤ ਵਧਾਈ ਜੈਰਾਮ ਠਾਕੁਰ ਜੀ। ਕੋਵਿਡ ਖ਼ਿਲਾਫ਼ ਲੜਾਈ ਵਿਚ ਹਿਮਾਚਲ ਵਾਸੀਆਂ ਨੇ ਪੂਰੇ ਦੇਸ਼ ਸਾਹਮਣੇ ਇਕ ਮਿਸਾਲ ਪੇਸ਼ ਕੀਤੀ ਹੈ। ਲੋਕਾਂ ਦਾ ਇਹ ਹੀ ਜਜ਼ਬਾ ਇਸ ਲੜਾਈ ਵਿਚ ਨਿਊ ਇੰਡੀਆ ਨੂੰ ਨਵੀਂ ਤਾਕਤ ਦੇਵੇਗਾ।


author

Tanu

Content Editor

Related News