ਬੁਖ਼ਾਰ ਤੇ ਦਰਦ ''ਚ ਕਿਤੇ ਤੁਸੀਂ ਤਾਂ ਨਹੀਂ ਖਾ ਰਹੇ ਇਹ ਦਵਾਈ! ਹੋ ਗਈ Ban, ਲਿਵਰ ਲਈ ਸਿੱਧਾ ਖ਼ਤਰਾ
Wednesday, Dec 31, 2025 - 04:22 PM (IST)
ਨਵੀਂ ਦਿੱਲੀ- ਕੇਂਦਰੀ ਸਿਹਤ ਮੰਤਰਾਲਾ ਨੇ ਦੇਸ਼ 'ਚ ਪ੍ਰਸਿੱਧ ਦਰਦ ਨਿਵਾਰਕ ਦਵਾਈ ਨਿਮੇਸੁਲਾਈਡ (Nimesulide) ਦੀਆਂ 100mg ਤੋਂ ਉੱਪਰ ਵਾਲੀਆਂ ਸਾਰੀਆਂ ਓਰਲ (ਮੂੰਹ ਰਾਹੀਂ ਲੈਣ ਵਾਲੀਆਂ) ਫਾਰਮੂਲੇਸ਼ਨਾਂ ਦੇ ਨਿਰਮਾਣ, ਵਿਕਰੀ ਅਤੇ ਵੰਡ 'ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਹੈ। ਇਕ ਅਧਿਕਾਰਤ ਨੋਟੀਫਿਕੇਸ਼ਨ 'ਚ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਸ ਦਵਾਈ ਦੀ ਵਰਤੋਂ ਨਾਲ ਮਨੁੱਖੀ ਸਿਹਤ ਨੂੰ ਗੰਭੀਰ ਖ਼ਤਰੇ ਹੋ ਸਕਦੇ ਹਨ। ਇਹ ਦਵਾਈ ਦਰਦ ਤਾਂ ਘੱਟ ਕਰਦੀ ਹੈ ਪਰ ਇਸ ਦੀ ਜ਼ਿਆਦਾ ਡੋਜ਼ ਨਾਲ ਲਿਵਰ ਖ਼ਰਾਬ ਹੋਣ ਦਾ ਖ਼ਤਰਾ ਰਹਿੰਦਾ ਹੈ।
ICMR ਦੀ ਸਿਫਾਰਸ਼ 'ਤੇ ਲਿਆ ਗਿਆ ਫੈਸਲਾ
ਸਰੋਤਾਂ ਅਨੁਸਾਰ, ਇਹ ਫੈਸਲਾ ਭਾਰਤ ਦੀ ਚੋਟੀ ਦੀ ਸਿਹਤ ਖੋਜ ਸੰਸਥਾ ICMR (ਭਾਰਤੀ ਮੈਡੀਕਲ ਖੋਜ ਕੌਂਸਲ) ਦੀ ਸਿਫਾਰਸ਼ ਤੋਂ ਬਾਅਦ ਲਿਆ ਗਿਆ ਹੈ। ਕੇਂਦਰ ਸਰਕਾਰ ਇਸ ਗੱਲ ਤੋਂ ਸੰਤੁਸ਼ਟ ਹੈ ਕਿ 100mg ਤੋਂ ਵੱਧ ਖੁਰਾਕ ਵਾਲੀ ਨਿਮੇਸੁਲਾਈਡ ਦੀ ਵਰਤੋਂ ਮਨੁੱਖਾਂ ਲਈ ਜ਼ੋਖਮ ਭਰੀ ਹੈ, ਖਾਸ ਕਰਕੇ ਜਦੋਂ ਬਾਜ਼ਾਰ 'ਚ ਇਸ ਦੇ ਹੋਰ ਸੁਰੱਖਿਅਤ ਵਿਕਲਪ ਮੌਜੂਦ ਹਨ।
ਕਾਨੂੰਨੀ ਕਾਰਵਾਈ ਅਤੇ ਜਨਤਕ ਹਿੱਤ
ਸਰਕਾਰ ਨੇ ਇਹ ਕਦਮ ਡਰੱਗਜ਼ ਐਂਡ ਕੋਸਮੈਟਿਕਸ ਐਕਟ, 1940 ਦੀ ਧਾਰਾ 26A ਦੇ ਤਹਿਤ ਦਿੱਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਚੁੱਕਿਆ ਹੈ। ਡਰੱਗਜ਼ ਟੈਕਨੀਕਲ ਐਡਵਾਈਜ਼ਰੀ ਬੋਰਡ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ, ਮੰਤਰਾਲੇ ਨੇ ਕਿਹਾ ਕਿ ਜਨਤਕ ਹਿੱਤ ਵਿੱਚ ਇਸ ਦਵਾਈ ਦੀ ਵਰਤੋਂ ਨੂੰ ਰੋਕਣਾ ਜ਼ਰੂਰੀ ਅਤੇ ਉਚਿਤ ਹੈ।
ਨੋਟ: ਇਹ ਪਾਬੰਦੀ ਸਿਰਫ਼ 100mg ਤੋਂ ਵੱਧ ਦੀ ਖੁਰਾਕ ਵਾਲੀਆਂ ਦਵਾਈਆਂ 'ਤੇ ਲਗਾਈ ਗਈ ਹੈ। ਸ਼ਰਾਬ ਜਾਂ ਦਵਾਈਆਂ ਦੇ ਕਿਸੇ ਵੀ ਪ੍ਰਭਾਵ ਬਾਰੇ ਆਪਣੇ ਡਾਕਟਰ ਨਾਲ ਸਲਾਹ ਜ਼ਰੂਰ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
