ਦੇਸ਼ 'ਚ ਪਹਿਲੀ ਵਾਰ ਮਹਿਲਾ ਕਾਜ਼ੀ ਨੇ ਪੜ੍ਹਿਆ ਨਿਕਾਹ

09/06/2019 1:06:50 PM

ਮੁੰਬਈ—ਹਾਲ ਹੀ 'ਚ ਮੁੰਬਈ ਦੇ ਸ਼ੇਮਾਨ ਅਹਿਮਦ ਅਤੇ ਕੋਲਕਾਤਾ ਦੀ ਮਾਇਆ ਰਾਚੇਲ ਦਾ ਨਿਕਾਹ ਹੋਇਆ ਹੈ। ਜਿਵੇਂ ਹੀ ਸ਼ੇਮਾਨ ਨੇ ਕੁਬੂਲ ਹੈ, ਕਬੂਲ ਹੈ, ਕਬੂਲ ਹੈ ਬੋਲਿਆ ਤਾਂ ਅਗਲੇ ਹੀ ਪਲ ਉਨ੍ਹਾਂ ਦਾ ਨਾਂ ਇਤਿਹਾਸ 'ਚ ਦਰਜ ਹੋ ਗਿਆ। ਪ੍ਰਗਤੀਸ਼ੀਲ ਤਬਕੇ ਨੇ ਬੇਸ਼ੱਕ ਇਸਦਾ ਸਵਾਗਤ ਕੀਤਾ ਪਰ ਇਹ ਇੱਕ ਵੀ ਮੁਸਲਿਮ ਸੰਗਠਨ ਨੂੰ ਸਵੀਕਾਰ ਨਾ ਹੋਇਆ। ਇਸ ਸਮੇਂ ਦੇਸ਼ 'ਚ 16 ਮਹਿਲਾ ਕਾਜ਼ੀ ਹਨ। ਇਨ੍ਹਾਂ ਨੂੰ ਦਾਰੂਲ-ਉਲੂਮ-ਏ-ਨਿਸਵਾਨ ਵੱਲੋਂ 2 ਸਾਲ ਦੀ ਟ੍ਰੇਨਿੰਗ ਦਿੱਤੀ ਗਈ ਹੈ ਪਰ 16 'ਚੋਂ ਨਿਕਾਹ ਸਿਰਫ ਮਹਿਲਾ ਕਾਜ਼ੀ ਹਾਕਿਮਾ ਖਾਤੂਨ ਨੇ ਹੀ ਕਰਵਾਇਆ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਕੁਰਾਨ ਹਦੀਸ 'ਚ ਔਰਤਾਂ ਦੁਆਰਾ ਨਿਕਾਹ ਪੜ੍ਹਨ ਦੀ ਮਨਾਹੀ ਨਹੀਂ ਹੈ ਤਾਂ ਮਰਦ ਕਾਜ਼ੀਆਂ ਨੂੰ ਕੀ ਸਮੱਸਿਆ ਹੈ। ਨਿਕਾਹ 'ਚ ਕੁਝ ਸ਼ਬਦ ਹੀ ਤਾਂ ਪੜ੍ਹਨੇ ਹਨ, ਕਾਜ਼ੀ ਅਜਿਹਾ ਕੀ ਪੜ੍ਹਦੇ ਹਨ ਜੋ ਮਹਿਲਾਵਾਂ ਨਹੀਂ ਪੜ੍ਹ ਸਕਦੀਆਂ ਹਨ।

ਇਸ ਅੰਦੋਲਨ ਦੀ ਮੁਖੀ ਜ਼ਕੀਆ ਸੋਮਨ ਮੁਤਾਬਕ,''ਉਨ੍ਹਾਂ ਨੇ ਅਮਰੀਕਾ ਦੀ ਇਮਾਮ ਅਤੇ ਕਾਜ਼ੀ ਡਾ. ਅਮੀਨਾ ਵਦੂਦ ਤੋਂ ਪ੍ਰਭਾਵਿਤ ਹੋ ਕੇ ਭਾਰਤ 'ਚ ਇਸ ਦੀ ਜੰਗ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਕਈ ਪੀੜ੍ਹੀਆਂ ਤੋਂ, ਜ਼ਮਾਨੇ ਤੋਂ ਮਰਦ ਕਾਜ਼ੀ ਚਲੇ ਆ ਰਹੇ ਹਨ। ਅਸੀਂ ਉਨ੍ਹਾਂ ਦੇ ਵਜੂਦ ਨੂੰ ਚੁਣੌਤੀ ਦਿੱਤੀ ਹੈ, ਜੋ ਕਿ ਆਸਾਨ ਕੰਮ ਨਹੀਂ ਹੈ।

ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਸ਼ੇਮਾਨ ਦੀ ਪਤਨੀ ਮਾਇਆ ਬ੍ਰਿਟਿਸ਼ ਹੈ। ਉਸ ਨੇ ਮਹਿਲਾ ਕਾਜ਼ੀਆਂ 'ਤੇ ਅਖਬਾਰ 'ਚ ਇੱਕ ਕਹਾਣੀ ਵੀ ਪੜ੍ਹੀ ਸੀ ਤਾਂ ਉਸ ਦੀ ਜਿੱਦ ਸੀ ਕਿ ਉਹ ਮਹਿਲਾ ਕਾਜ਼ੀ ਤੋਂ ਹੀ ਨਿਕਾਹ ਪੜ੍ਹਾਏਗੀ ਤਾਂ ਕਿ ਲੋਕ ਜਾਨ ਸਕਣ ਕਿ ਮਹਿਲਾਵਾਂ ਵੀ ਨਿਕਾਹ ਪੜ੍ਹਵਾ ਸਕਦੀਆਂ ਹਨ।''

ਦੱਸ ਦੇਈਏ ਕਿ 40 ਸਾਲਾ ਹਾਕਿਮਾ ਮੁਤਾਬਕ ਸ਼ੇਮਾਨ ਅਤੇ ਮਾਇਆ ਵਿਦੇਸ਼ ਤੋਂ ਇੱਥੇ ਆਏ ਸੀ। ਉਨ੍ਹਾਂ ਲਈ ਮਾਇਨੇ ਨਹੀ ਰੱਖਦਾ ਹੈ ਕਿ ਨਿਕਾਹ ਕੌਣ ਪੜ੍ਹ ਰਿਹਾ ਹੈ ਪਰ ਬਾਕੀਆਂ ਨੂੰ ਇਹ ਸੋਚ ਅਪਣਾਉਣ ਲਈ ਹੁਣ ਸਮਾਂ ਲੱਗੇਗਾ। ਉਨ੍ਹਾਂ ਨੇ ਦੱਸਿਆ ਕਿ ਨਿਕਾਹ ਲਈ ਕਈ ਫੋਨ ਆਉਂਦੇ ਹਨ ਪਰ ਲੋਕ ਪਰਿਵਾਰ ਅਤੇ ਸਮਾਜ ਦੇ ਦਬਾਅ 'ਚ ਆ ਜਾਂਦੇ ਹਨ ਕਿ ਮਹਿਲਾ ਕਾਜ਼ੀ ਨਿਕਾਹ ਪੜ੍ਹੇਗੀ ਤਾਂ ਨਿਕਾਹ ਗੈਰਕਾਨੂੰਨੀ ਨਾ ਹੋ ਜਾਏ।


Iqbalkaur

Content Editor

Related News