ਕੇਰਲ ’ਚ ਮਹਿਲਾ ਪੁਲਸ ਅਧਿਕਾਰੀ ਤੇ ਨਰਸ ’ਤੇ ਹਮਲਾ; ਮੁਲਜ਼ਮ ਗ੍ਰਿਫਤਾਰ

Thursday, Mar 21, 2024 - 01:03 PM (IST)

ਕੇਰਲ ’ਚ ਮਹਿਲਾ ਪੁਲਸ ਅਧਿਕਾਰੀ ਤੇ ਨਰਸ ’ਤੇ ਹਮਲਾ; ਮੁਲਜ਼ਮ ਗ੍ਰਿਫਤਾਰ

ਕੋਚੀ- ਕੇਰਲ ਦੇ ਕੋਚੀ ’ਚ ਤ੍ਰਿਪੁਨੀਥੁਰਾ ਨੇੜੇ 2 ਵੱਖ-ਵੱਖ ਘਟਨਾਵਾਂ ’ਚ ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ’ਚ ਇਕ ਵਿਅਕਤੀ ਨੇ ਇਕ ਮਹਿਲਾ ਪੁਲਸ ਅਧਿਕਾਰੀ ਅਤੇ ਇਕ ਨਰਸ ’ਤੇ ਹਮਲਾ ਕੀਤਾ। ਹਿੱਲ ਪੈਲੇਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਦੇ ਖਿਲਾਫ 2 ਵੱਖ-ਵੱਖ ਐੱਫ. ਆਈ. ਆਰਜ. ਦਰਜ ਕੀਤੀਆਂ ਗਈਆਂ ਹਨ।
ਪਹਿਲੀ ਘਟਨਾ ’ਚ ਮੁਲਜ਼ਮ ਬੱਸ ਸਟਾਪ ਕੋਲ ਖੜ੍ਹੀ ਇਕ ਔਰਤ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ ਅਤੇ ਜਦੋਂ ਇਕ ਮਹਿਲਾ ਪੁਲਸ ਮੁਲਾਜ਼ਮ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਉਸ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ। ਸੂਚਨਾ ਮਿਲਦਿਆਂ ਹੀ ਹੋਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਅਤੇ ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ। ਮੁਲਜ਼ਮ ਨੂੰ ਮੈਡੀਕਲ ਜਾਂਚ ਲਈ ਤਾਲੁਕ ਹਸਪਤਾਲ ਲਿਜਾਇਆ ਗਿਆ। ਜਾਂਚ ਦੌਰਾਨ ਮੁਲਜ਼ਮ ਨੇ ਨਰਸ ਨੂੰ ਕਥਿਤ ਤੌਰ ’ਤੇ ਲੱਤਾਂ ਮਾਰੀਆਂ ਅਤੇ ਜਦੋਂ ਤੱਕ ਉਹ ਫੜਿਆ ਜਾਂਦਾ, ਉਥੇ ਖੜ੍ਹੇ ਇਕ ਪੁਲਸ ਮੁਲਾਜ਼ਮ ਨੂੰ ਵੀ ਉਸਨੇ ਮਾਰਿਆ।


author

Aarti dhillon

Content Editor

Related News