ਮਹਿਲਾ ਜਿਮ ਟ੍ਰੇਨਰ ਦਾ ਗਲਾ ਵੱਢ ਕੇ ਕਤਲ, ਪੁਲਸ ਨੇ ਦੋਸ਼ੀ ਦੋਸਤ ਨੂੰ ਕੀਤਾ ਗ੍ਰਿਫ਼ਤਾਰ
Sunday, Jul 28, 2024 - 03:15 AM (IST)

ਨੈਸ਼ਨਲ ਡੈਸਕ : ਦਿੱਲੀ ਦੇ ਦਵਾਰਕਾ ਸੈਕਟਰ-23 ਦੇ ਪੋਚਨਪੁਰ ਪਿੰਡ ਵਿਚ ਸ਼ਨੀਵਾਰ ਦੇਰ ਸ਼ਾਮ ਅਸਾਮ ਦੀ ਇਕ ਮਹਿਲਾ ਜਿਮ ਟ੍ਰੇਨਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਕਤਲ ਉਸ ਦੇ ਜਾਣਕਾਰ ਨੌਜਵਾਨ ਦੋਸਤ ਨੇ ਕੀਤਾ ਹੈ ਜਿਸ ਨੂੰ ਪੁਲਸ ਨੇ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਲੜਾਈ ਦੌਰਾਨ ਮੁਲਜ਼ਮ ਦੇ ਵੀ ਸੱਟਾਂ ਲੱਗੀਆਂ। ਪੁਲਸ ਨੇ ਉਸ ਨੂੰ ਹਿਰਾਸਤ 'ਚ ਲੈ ਕੇ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਹੈ। ਪੁਲਸ ਨੇ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8