ਮਹਿਲਾ ਡਾਕਟਰ ਨੇ 11ਵੀਂ ਮੰਜ਼ਿਲ ਤੋਂ ਮਾਰੀ ਛਾਲ, ਰੋਂਦਾ ਵਿਲਕਦਾ ਛੱਡ ਗਈ ਡੇਢ ਸਾਲ ਦਾ ਬੱਚਾ

Monday, Jan 01, 2024 - 01:30 PM (IST)

ਮਹਿਲਾ ਡਾਕਟਰ ਨੇ 11ਵੀਂ ਮੰਜ਼ਿਲ ਤੋਂ ਮਾਰੀ ਛਾਲ, ਰੋਂਦਾ ਵਿਲਕਦਾ ਛੱਡ ਗਈ ਡੇਢ ਸਾਲ ਦਾ ਬੱਚਾ

ਪੰਚਕੂਲਾ- ਹਰਿਆਣਾ ਵਿਚ 35 ਸਾਲ ਦੀ ਮਹਿਲਾ ਡਾਕਟਰ ਨੇ 11ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮਾਮਲਾ ਸੈਕਟਰ-20 ਦੇ ਸਨਸਿਟੀ ਸੋਸਾਇਟੀ ਦਾ ਹੈ। ਮ੍ਰਿਤਕਾ ਦਾ ਨਾਂ ਪੂਨਮ ਅਗਰਵਾਲ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਔਰਤ ਨੇ ਖੁਦਕੁਸ਼ੀ ਅਜਿਹਾ ਕਦਮ ਕਿਉਂ ਚੁੱਕਿਆ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਜਾਣਕਾਰੀ ਮੁਤਾਬਕ ਮ੍ਰਿਤਕਾ ਦਾ ਪਤੀ ਅਸਲ ਅਗਰਵਾਲ ਮੁੰਬਈ 'ਚ ਕਸਟਮ ਵਿਭਾਗ 'ਚ ਤਾਇਨਾਤ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਆਪਣੀ ਪਤਨੀ ਅਤੇ ਬੱਚਿਆਂ ਨਾਲ ਪੰਚਕੂਲਾ ਦੇ ਸੈਕਟਰ-20 'ਚ ਰਹਿਣ ਆਇਆ ਸੀ। ਜਦੋਂ ਔਰਤ ਨੇ ਛਾਲ ਮਾਰੀ ਤਾਂ ਉਹ ਘਰ ਵਿਚ ਹੀ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਪੂਨਮ ਅਗਰਵਾਲ ਨੇ ਬਾਥਰੂਮ ਜਾਣ ਲਈ ਕਿਹਾ ਅਤੇ ਉੱਥੇ ਜਾ ਕੇ ਉਸ ਨੇ ਬਾਥਰੂਮ ਦੇ ਨਾਲ ਲੱਗਦੀ ਕੰਧ ਤੋਂ 11ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਦੱਸ ਦੇਈਏ ਕਿ ਮ੍ਰਿਤਕ ਦਾ ਡੇਢ ਸਾਲ ਦਾ ਬੱਚਾ ਵੀ ਹੈ, ਜਿਸ ਦੇ ਸਿਰ ਤੋਂ ਮਾਂ ਦਾ ਸਾਇਆ ਉੱਠਿਆ।

ਓਧਰ ਪੰਚਕੂਲਾ ਦੇ ਸੈਕਟਰ-20 ਦੇ SHO ਵਰਿੰਦਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਨਸਿਟੀ ਸੋਸਾਇਟੀ ਦੀ 11ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਇਕ ਔਰਤ ਨੇ ਖੁਦਕੁਸ਼ੀ ਕਰ ਲਈ ਹੈ। ਮੌਕੇ 'ਤੇ ਪੁੱਜੀ ਪੁਲਸ ਨੇ ਜ਼ਖਮੀ ਹਾਲਤ 'ਚ ਔਰਤ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


author

Tanu

Content Editor

Related News