ਮਹਿਲਾ ਕਾਂਸਟੇਬਲ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਪੁਲਸ ਕਰ ਰਹੀ ਜਾਂਚ

Wednesday, Aug 28, 2024 - 03:44 AM (IST)

ਮਹਿਲਾ ਕਾਂਸਟੇਬਲ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਪੁਲਸ ਕਰ ਰਹੀ ਜਾਂਚ

ਨੈਸ਼ਨਲ ਡੈਸਕ - ਬਿਹਾਰ 'ਚ ਇਕ ਮਹਿਲਾ ਪੁਲਸ ਕਾਂਸਟੇਬਲ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਾਮਲਾ ਜ਼ਿਲ੍ਹੇ ਦੇ ਕੋਡਾ ਥਾਣਾ ਖੇਤਰ ਦਾ ਹੈ। ਮ੍ਰਿਤਕਾ ਦੀ ਪਛਾਣ ਅਨੀਤਾ ਕੁਮਾਰੀ ਵਜੋਂ ਹੋਈ ਹੈ। ਘਟਨਾ ਸਬੰਧੀ ਪੁਲਸ ਦਾ ਕਹਿਣਾ ਹੈ ਕਿ ਅਨੀਤਾ ਕੁਮਾਰੀ ਥਾਣੇ ਦੀ ਹਦੂਦ ਨਾਲ ਲੱਗਦੇ ਮਕਾਨ 'ਚ ਕਿਰਾਏ 'ਤੇ ਰਹਿੰਦੀ ਸੀ। ਉਸ ਦੇ ਸਾਥੀ ਨਾਲ ਵਾਲੇ ਕਮਰਿਆਂ ਵਿੱਚ ਰਹਿੰਦੇ ਸਨ। ਜਦੋਂ ਉਨ੍ਹਾਂ ਨੇ ਆਪਣੇ ਕਮਰੇ ਦੇ ਨੇੜੇ ਜਾ ਕੇ ਅਨੀਤਾ ਨੂੰ ਬੁਲਾਇਆ ਤਾਂ ਕਾਫੀ ਰੌਲਾ ਪਾਉਣ ਦੇ ਬਾਵਜੂਦ ਉਹ ਅੰਦਰੋਂ ਬਾਹਰ ਨਹੀਂ ਆਈ। ਜਦੋਂ ਉਨ੍ਹਾਂ ਨੇ ਖਿੜਕੀ ਤੋਂ ਦੇਖਿਆ ਤਾਂ ਉਹ ਪੱਖੇ ਤੋਂ ਝੂਲਦੀ ਨਜ਼ਰ ਆਈ। ਫਿਰ ਉਨ੍ਹਾਂ ਨੇ ਇਸ ਦੀ ਸੂਚਨਾ ਥਾਣਾ ਸਦਰ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ।


author

Inder Prajapati

Content Editor

Related News