ਕ੍ਰਿਕਟਰਾਂ ਨੇ HOTEL 'ਚ ਕੀਤੀ 'ਗੰਦੀ' ਕਰਤੂਤ! ਚੁੱਕ ਕੇ ਲੈ ਗਈ ਪੁਲਸ

Friday, May 01, 2026 - 01:15 PM (IST)

ਕ੍ਰਿਕਟਰਾਂ ਨੇ HOTEL 'ਚ ਕੀਤੀ 'ਗੰਦੀ' ਕਰਤੂਤ! ਚੁੱਕ ਕੇ ਲੈ ਗਈ ਪੁਲਸ

ਸਪੋਰਟਸ ਡੈਸਕ: ਸ੍ਰੀਲੰਕਾ ਕ੍ਰਿਕਟ ਜਗਤ 'ਚ ਉਸ ਸਮੇਂ ਭੂਚਾਲ ਆ ਗਿਆ, ਜਦੋਂ ਅੰਡਰ-19 ਕ੍ਰਿਕਟ ਟੀਮ ਦੇ ਦੋ ਖਿਡਾਰੀਆਂ ਨੂੰ ਇਕ ਹੋਟਲ ਵਿੱਚ ਔਰਤਾਂ ਦੀ ਨਹਾਉਂਦਿਆਂ ਦੀ ਵੀਡੀਓ ਬਣਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ। ਇਹ ਮੰਦਭਾਗੀ ਘਟਨਾ ਕੋਲੰਬੋ ਦੇ ਨਰਾਹੇਨਪੀਟਾ ਇਲਾਕੇ ਦੇ ਇੱਕ ਹੋਟਲ 'ਚ ਵਾਪਰੀ, ਜਿੱਥੇ ਸ੍ਰੀਲੰਕਾ ਦੀ ਅੰਡਰ-19 ਟੀਮ ਠਹਿਰੀ ਹੋਈ ਸੀ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਹੋਟਲ ਵਿੱਚ ਠਹਿਰੀਆਂ ਕੁਝ ਔਰਤਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੇ ਬਾਥਰੂਮ ਵਿੱਚ ਮੋਬਾਈਲ ਫ਼ੋਨ ਰਾਹੀਂ ਫਿਲਮਾਂਕਣ ਕੀਤਾ ਜਾ ਰਿਹਾ ਸੀ। ਸ਼ਿਕਾਇਤ ਮਿਲਦੇ ਹੀ ਨਰਾਹੇਨਪੀਟਾ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਨੌਜਵਾਨ ਖਿਡਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਸ ਹੁਣ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਇਹ ਵੀਡੀਓਜ਼ ਇੰਟਰਨੈੱਟ 'ਤੇ ਸ਼ੇਅਰ ਤਾਂ ਨਹੀਂ ਕੀਤੀਆਂ ਗਈਆਂ।

ਅਦਾਲਤ ਨੇ ਦਿੱਤੀ ਜ਼ਮਾਨਤ
ਗ੍ਰਿਫਤਾਰ ਕੀਤੇ ਗਏ ਦੋਵਾਂ ਖਿਡਾਰੀਆਂ ਨੂੰ ਅਲੁਥਕਾਡੇ ਮੈਜਿਸਟਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ 5-5 ਲੱਖ ਸ੍ਰੀਲੰਕਾਈ ਰੁਪਏ (ਲਗਭਗ 1,564 ਅਮਰੀਕੀ ਡਾਲਰ) ਦੀ ਨਿੱਜੀ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 25 ਮਈ ਨੂੰ ਹੋਣੀ ਤੈਅ ਹੋਈ ਹੈ।

ਕ੍ਰਿਕਟ ਬੋਰਡ ਦੀ ਚੁੱਪ ਤੇ ਨਵੀਂ ਕਮੇਟੀ 
ਹਾਲਾਂਕਿ ਇਸ ਘਟਨਾ ਨੇ ਸ੍ਰੀਲੰਕਾ ਕ੍ਰਿਕਟ ਵਿੱਚ ਹੜਕੰਪ ਮਚਾ ਦਿੱਤਾ ਹੈ, ਪਰ ਅਜੇ ਤੱਕ ਖਿਡਾਰੀਆਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਸ੍ਰੀਲੰਕਾ ਕ੍ਰਿਕਟ ਬੋਰਡ (SLC) ਨੇ ਵੀ ਹਾਲੇ ਤੱਕ ਇਨ੍ਹਾਂ ਖਿਡਾਰੀਆਂ ਖ਼ਿਲਾਫ਼ ਕਿਸੇ ਕਾਰਵਾਈ ਦਾ ਐਲਾਨ ਨਹੀਂ ਕੀਤਾ ਹੈ। ਜ਼ਿਕਰਯੋਗ ਹੈ ਕਿ ਸ੍ਰੀਲੰਕਾ ਬੋਰਡ ਇਸ ਸਮੇਂ ਪ੍ਰਬੰਧਕੀ ਤਬਦੀਲੀਆਂ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਇੱਕ 'ਟ੍ਰਾਂਸਫਾਰਮੇਸ਼ਨ ਕਮੇਟੀ' ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਕੁਮਾਰ ਸੰਗਾਕਾਰਾ, ਰੋਸ਼ਨ ਮਹਾਨਾਮਾ ਅਤੇ ਸਿਦਥ ਵੇਟੀਮੁਨੀ ਵਰਗੇ ਦਿੱਗਜ ਸ਼ਾਮਲ ਹਨ। ਉਮੀਦ ਜਤਾਈ ਜਾ ਰਹੀ ਹੈ ਕਿ ਇਹ ਕਮੇਟੀ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਖਿਡਾਰੀਆਂ 'ਤੇ ਸਖ਼ਤ ਐਕਸ਼ਨ ਲੈ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News