Aadhaar ਦੇ ਗਲਤ ਇਸਤੇਮਾਲ ਹੋਣ ਦਾ ਸਤਾ ਰਿਹਾ ਹੈ ਡਰ, ਤਾਂ ਘਰ ਬੈਠੇ Lock ਕਰੋ ਜ਼ਰੂਰੀ ਜਾਣਕਾਰੀ

08/30/2020 4:30:53 PM

ਨਵੀਂ ਦਿੱਲੀ — ਆਧਾਰ ਦਾ ਅਰਥ ਹੈ ਭਾਰਤ ਦੇਸ਼ 'ਚ ਤੁਹਾਡਾ ਆਪਣੀ 12 ਅੰਕਾਂ ਦੀ ਵਿਲੱਖਣ ਪਛਾਣ ਦਾ ਹੋਣਾ। ਜਿਸ ਨੂੰ ਹਾਸਲ ਕਰਨਾ ਦੇਸ਼ ਦੇ ਹਰ ਨਾਗਰਿਕ ਲਈ ਲਾਜ਼ਮੀ ਹੈ। ਇਹ ਵਿਲੱਖਣ ਨੰਬਰ ਤੁਹਾਨੂੰ ਬਹੁਤ ਸਾਰੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ਇਸ ਨਾਲ ਜੁੜੇ ਕਈ ਕੰਮ ਇਸ ਦੇ ਆਨਲਾਈਨ ਪੋਰਟਲ uidai.gov.in 'ਤੇ ਕੀਤੇ ਜਾ ਸਕਦੇ ਹਨ। ਅਜਿਹੀ ਇਕ ਆਨਲਾਈਨ ਸੇਵਾ ਉਪਭੋਗਤਾਵਾਂ ਨੂੰ ਆਪਣੇ ਆਧਾਰ ਨੂੰ ਦੁਰਵਰਤੋਂ ਤੋਂ ਬਚਾਉਣ ਲਈ ਬਾਇਓਮੀਟ੍ਰਿਕ ਵੇਰਵਿਆਂ ਨੂੰ ਲੌਕ ਜਾਂ ਅਨਲੌਕ ਕਰਨ ਦੀ ਆਗਿਆ ਦਿੰਦੀ ਹੈ। ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਅਧਾਰ ਵਿਚ ਮੌਜੂਦ ਬਾਇਓਮੈਟ੍ਰਿਕ  ਨੂੰ ਲਾਕ ਕਰ ਸਕਦੇ ਹੋ। ਯੂਆਈਡੀਏਆਈ ਨੇ ਇਸ ਨੂੰ ਬੰਦ ਕਰਨ ਜਾਂ ਅਨਲੌਕ ਕਰਨ ਦੀ ਸਹੂਲਤ ਦਿੱਤੀ ਹੈ।

ਬਾਇਓਮੈਟ੍ਰਿਕ ਲੌਕ ਦੇ ਲਾਭ

ਆਧਾਰ ਵਿਚ ਬਾਇਓਮੈਟ੍ਰਿਕ ਲੌਕ ਦਾ ਅਰਥ ਹੈ ਆਪਣੀ ਫਿੰਗਰਪ੍ਰਿੰਟ ਅਤੇ ਅੱਖਾਂ ਦੇ ਡਾਟਾ ਨੂੰ ਲਾਕ ਕਰਨਾ। ਇਕ ਵਾਰ ਬਾਇਓਮੈਟ੍ਰਿਕ ਨੂੰ ਲਾਕ ਕਰਨ ਤੋਂ ਬਾਅਦ ਪ੍ਰਮਾਣਿਕਤਾ ਲਈ ਆਧਾਰ ਧਾਰਕ ਜਾਂ ਕੋਈ ਹੋਰ ਵਿਅਕਤੀ ਇਸ ਦਾ ਇਸਤੇਮਾਲ ਨਹੀਂ ਕਰ ਸਕਦਾ। ਲੋੜ ਪੈਣ 'ਤੇ ਆਧਾਰ ਧਾਰਕ ਇਸ ਨੂੰ ਅਨਲੌਕ ਕਰ ਸਕਦੇ ਹਨ। ਇਸ ਸੇਵਾ ਦਾ ਲਾਭ ਪ੍ਰਾਪਤ ਕਰਨ ਲਈ ਰਜਿਸਟਰਡ ਮੋਬਾਈਲ ਨੰਬਰ ਹੋਣਾ ਲਾਜ਼ਮੀ ਹੈ।

ਘਰ ਬੈਠੇ ਕਰੋ ਆਨਲਾਈਨ ਬਾਇਓਮੈਟ੍ਰਿਕ ਲੌਕ 

ਸਭ ਤੋਂ ਪਹਿਲਾਂ ਆਧਾਰ ਦੀ ਵੈਬਸਾਈਟ https://uidai.gov.in/  'ਤੇ ਜਾਓ।
ਹੁਣ 'ਹੋਮ ਪੇਜ' 'ਤੇ 'ਆਧਾਰ ਸੇਵਾਵਾਂ' ਦਾ ਵਿਕਲਪ ਮਿਲੇਗਾ। ਇਸ ਵਿਚ ਲੌਕ / ਅਨਲੌਕ ਬਾਇਓਮੈਟ੍ਰਿਕਸ ਵਿਕਲਪ 'ਤੇ ਕਲਿਕ ਕਰੋ।

ਇਹ ਵੀ ਪੜ੍ਹੋ: ਰੇਲ ਰਾਹੀਂ ਦੇਸ਼ ਦੇ ਕਿਸੇ ਵੀ ਹਿੱਸੇ 'ਚ ਮਾਲ ਭੇਜਣਾ ਹੋਇਆ ਸੌਖਾ, ਬਸ ਇਸ ਨੰਬਰ 'ਤੇ ਕਰੋ ਫ਼ੋਨ

ਹੁਣ ਇਥੇ ਤੁਹਾਨੂੰ ਆਪਣਾ 12 ਅੰਕ ਦਾ ਆਧਾਰ ਨੰਬਰ ਦਰਜ ਕਰਨਾ ਪਏਗਾ। ਜੇ ਤੁਸੀਂ ਚਾਹੁੰਦੇ ਹੋ, ਤਾਂ ਤੁਸੀਂ ਵਰਚੁਅਲ ਆਈ.ਡੀ. ਨੰਬਰ ਦਾ ਵਿਕਲਪ ਵੀ ਚੁਣ ਸਕਦੇ ਹੋ।
ਫਿਰ ਤਸਦੀਕ ਲਈ ਕੈਪਚਾ(Captcha) ਦਰਜ ਕਰੋ ਅਤੇ 'Send OTP' 'ਤੇ ਕਲਿੱਕ ਕਰੋ।
ਇਸ ਤੋਂ ਬਾਅਦ ਤੁਹਾਨੂੰ ਨਵੇਂ ਪੌਪ-ਅਪ ਵਿਚ ਰਜਿਸਟਰਡ ਮੋਬਾਈਲ ਨੰਬਰ 'ਤੇ ਮਿਲਿਆ ਓਟੀਪੀ ਦਰਜ ਕਰਨਾ ਪਵੇਗਾ। ਇਸ ਤੋਂ ਬਾਅਦ ਸਬਮਿਟ 'ਤੇ ਕਲਿੱਕ ਕਰੋ। ਇਸ ਦੇ ਨਾਲ ਹੀ ਤੁਹਾਡਾ ਆਧਾਰ ਬਾਇਓਮੈਟ੍ਰਿਕ ਲਾਕ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਈ-ਮਾਰਕੀਟ ਮੰਚ : ਲੱਖਾਂ ਭਾਰਤੀ ਕਿਸਾਨਾਂ ਨੂੰ ਮਿਲੇਗਾ ਦੁਬਈ ਦਾ ‘ਬਾਜ਼ਾਰ’

ਬਾਇਓਮੈਟ੍ਰਿਕਸ ਨੂੰ ਇਸ ਤਰ੍ਹਾਂ ਕਰੋ ਅਨਲੌਕ

ਆਪਣੀ ਬਾਇਓਮੈਟ੍ਰਿਕਸ ਨੂੰ ਅਨਲੌਕ ਕਰਨ ਲਈ ਵੀ ਇਸੇ ਤਰ੍ਹਾਂ ਦੀ ਹੀ ਵਿਧੀ ਦੁਹਰਾਓ। ਇਸ ਤੋਂ ਬਾਅਦ, 'ਅਨਲੌਕ ਬਾਇਓਮੀਟ੍ਰਿਕ' 'ਤੇ ਕਲਿੱਕ ਕਰੋ। ਇਸ 'ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੀ ਬਾਇਓਮੈਟ੍ਰਿਕਸ ਕੁਝ ਮਿੰਟਾਂ ਲਈ ਅਨਲੌਕ ਹੋ ਜਾਏਗੀ ਅਤੇ ਕੁਝ ਮਿਆਦ ਦੇ ਖਤਮ ਹੋਣ ਤੋਂ ਬਾਅਦ ਦੁਬਾਰਾ ਲੌਕ ਹੋ ਜਾਏਗੀ। ਆਨਲਾਕ ਮਿਆਦ ਦੌਰਾਨ ਤੁਹਾਡੇ ਆਧਾਰ ਨੰਬਰ ਨੂੰ ਪ੍ਰਮਾਣਿਤ ਕਰਨ ਲਈ ਤੁਸੀਂ ਬਾਇਓਮੈਟ੍ਰਿਕਸ ਜਿਵੇਂ ਕਿ ਤੁਹਾਡੀ ਫਿੰਗਰਪ੍ਰਿੰਟ / ਅੱਖਾਂ ਦੀਆਂ ਪੁਤਲੀਆਂ ਵਰਗੇ ਬਾਇਓਮੈਟ੍ਰਿਕ ਦਾ ਇਸਤੇਮਾਲ ਕਰ ਸਕਦੇ ਹੋ। ਪਰ ਜੇ ਤੁਸੀਂ ਆਪਣੀ ਬਾਇਓਮੀਟ੍ਰਿਕਸ ਨੂੰ ਪੱਕੇ ਤੌਰ 'ਤੇ ਅਨਲੌਕ ਕਰਨਾ ਚਾਹੁੰਦੇ ਹੋ, ਤਾਂ ਫਿਰ 'ਡਿਸਏਬਲ ਲਾਕਿੰਗ ਫੀਚਰ' 'ਤੇ ਕਲਿੱਕ ਕਰੋ।

ਇਹ ਵੀ ਪੜ੍ਹੋ: ਸਰਦੀਆਂ ’ਚ ਸੋਨਾ-ਚਾਂਦੀ ਦੀਆਂ ਕੀਮਤਾਂ ਨੂੰ ਲੱਗ ਸਕਦੀ ਹੈ ਅੱਗ, ਖੇਤੀਬਾੜੀ ਖੇਤਰ ਨੂੰ ਮਿਲੇਗੀ ਰਫਤਾਰ
 


Harinder Kaur

Content Editor

Related News