ਡਾ. ਫਾਓਚੀ ਨੇ ਕਿਹਾ, 'ਭਾਰਤ ਦੀ ਕੋਰੋਨਾ ਨਾਲ ਤਬਾਹੀ ਨੇ ਦੱਸਿਆ ਕਿ ਦੁਨੀਆ ਹੁਣ ਵੀ ਇਕਜੁੱਟ ਨਹੀਂ'
Thursday, Apr 29, 2021 - 04:27 AM (IST)
ਵਾਸ਼ਿੰਗਟਨ - ਵ੍ਹਾਈਟ ਹਾਊਸ ਦੇ ਚੀਫ ਮੈਡੀਕਲ ਐਡਵਾਈਜ਼ਰ ਅਤੇ ਦੁਨੀਆ ਦੇ ਮਸ਼ਹੂਰ ਮਹਾਮਾਰੀ ਮਾਹਿਰ ਡਾ. ਐਂਥਨੀ ਫਾਓਚੀ ਨੇ ਆਖਿਆ ਹੈ ਕਿ ਇਸ ਵੇਲੇ ਜਦ ਭਾਰਤ ਕੋਰੋਨਾ ਦੀ ਨਵੀਂ ਲਹਿਰ ਵਿਚੋਂ ਲੰਘ ਰਿਹਾ ਹੈ ਤਾਂ ਮਦਦ ਦੇ ਨਾਂ 'ਤੇ ਦੁਨੀਆ ਨੇ ਭਾਰਤ ਨੂੰ ਨਿਰਾਸ਼ ਕੀਤਾ ਹੈ। ਉਨ੍ਹਾਂ ਆਖਿਆ ਕਿ ਭਾਰਤ ਨੂੰ ਮਦਦ ਦੇਣ ਲਈ ਦੁਨੀਆ ਇਕੱਠੀ ਨਾ ਆ ਪਾਈ ਅਤੇ ਉਸੇ ਦਾ ਨਤੀਜਾ ਹੈ ਕਿ ਭਾਰਤ ਵਿਚ ਕੋਰੋਨਾ ਲਾਗ ਦਾ ਗ੍ਰਾਫ ਤੇਜ਼ੀ ਨਾਲ ਵਧਿਆ ਹੈ। ਡਾ. ਫਾਓਚੀ ਨੇ ਭਾਰਤ ਵਿਚ ਕੋਰੋਨਾ ਲਾਗ ਦੇ ਗ੍ਰਾਫ ਨੂੰ ਵੱਧਦੇ ਦੇਖ ਦੁੱਖ ਜਤਾਉਂਦੇ ਹੋਏ ਆਖਿਆ ਕਿ ਭਾਰਤ ਵਿਚ ਕੋਰੋਨਾ ਲਾਗ ਦਾ ਗ੍ਰਾਫ ਦੱਸਦਾ ਹੈ ਕਿ ਕੋਰੋਨਾ ਵਾਇਰਸ ਨਾਲ ਲੜਾਈ ਵਿਚ ਦੁਨੀਆ ਇਕਜੁੱਟ ਨਹੀਂ ਹੈ।
ਇਹ ਵੀ ਪੜ੍ਹੋ - ਕੋਰੋਨਾ ਦੌਰਾਨ ਉਤਸਵ ਮਨਾਉਣ ਲਈ ਹਿੰਦੂ ਮੰਦਰ ਦੇ ਅਧਿਕਾਰੀ ਗ੍ਰਿਫਤਾਰ
ਇਕਜੁੱਟ ਨਹੀਂ ਹੈ ਦੁਨੀਆ
ਡਾ. ਐਂਥਨੀ ਫਾਓਚੀ ਨੇ ਅਮਰੀਕੀ ਅਖਬਾਰ 'ਦਿ ਗਾਰਡੀਅਨ' ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਭਾਰਤ ਦੀ ਜਿਹੜੀ ਹਾਲਤ ਹੈ, ਉਸ ਨੇ ਦੱਸ ਦਿੱਤਾ ਹੈ ਕਿ ਕੋਰੋਨਾ ਖਿਲਾਫ ਜੰਗ ਵਿਚ ਪੂਰੀ ਦੁਨੀਆ ਇਕਜੁੱਟ ਨਹੀਂ ਹੈ। ਜੇ ਦੁਨੀਆ ਨੂੰ ਕੋਰੋਨਾ ਵਾਇਰਸ ਖਿਲਾਫ ਲੜਾਈ ਜਿੱਤਣੀ ਹੈ ਤਾਂ ਕਿਸੇ ਵੀ ਹਾਲਤ ਵਿਚ ਦੁਨੀਆ ਦੇ ਸਭ ਮੁਲਕਾਂ ਨੂੰ ਇਕੱਠੇ ਆਉਣਾ ਹੋਵੇਗਾ। ਕੋਰੋਨਾ ਖਿਲਾਫ ਗਲੋਬਲ ਰਿਸਪਾਂਸ ਕਾਫੀ ਜ਼ਰੂਰੀ ਹੈ।
ਇਹ ਵੀ ਪੜ੍ਹੋ - ਭਾਰਤ ਦੇ ਦੋਸਤ 'ਇਜ਼ਰਾਇਲ' ਨੇ ਕੋਰੋਨਾ ਸੰਕਟ ਵੇਲੇ ਖੋਲ੍ਹਿਆ ਦਿਲ, ਤਨ-ਮਨ-ਧਨ ਨਾਲ ਕਰ ਰਿਹੈ ਮਦਦ
ਡਾਕਟਰ ਫਾਓਚੀ ਨੇ ਕਿਹਾ ਕਿ ਕੋਰੋਨਾ ਵੈਕਸੀਨ ਨੂੰ ਲੈ ਕੇ ਅਮੀਰ ਮੁਲਕਾਂ ਨੇ ਜ਼ਿੰਮੇਵਾਰੀ ਨਹੀਂ ਦਿਖਾਈ ਹੈ ਅਤੇ ਗਰੀਬ ਮੁਲਕਾਂ ਨੂੰ ਇਕੱਲਾ ਛੱਡ ਦਿੱਤਾ ਹੈ। ਮੰਗਲਵਾਰ ਡਬਲਯੂ. ਐੱਚ. ਓ. ਨੇ ਆਪਣੇ ਬਿਆਨ ਵਿਚ ਆਖਿਆ ਹੈ ਕਿ ਇਹ 9ਵਾਂ ਹਫਤਾ ਹੈ ਜਦ ਪੂਰੀ ਦੁਨੀਆ ਵਿਚ ਕੋਰੋਨਾ ਕਾਰਣ ਗ੍ਰਾਫ ਤੇਜ਼ੀ ਨਾਲ ਵਧਿਆ ਹੈ। ਪਿਛਲੇ 9 ਹਫਤਿਆਂ ਵਿਚ ਭਾਰਤ ਵਿਚ ਕੋਰੋਨਾ ਦੇ 21 ਲੱਖ ਤੋਂ ਵਧ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ - ਖੁੱਲ੍ਹੀ ਥਾਂ ਦੇ ਮੁਕਾਬਲੇ ਬੰਦ ਥਾਂ 'ਚ ਇਨਫੈਕਸ਼ਨ ਫੈਲਦੀ ਹੈ 33 ਗੁਣਾ ਵਧ
ਭਾਰਤ ਦੀ ਦੇਸ਼ੀ ਵੈਕਸੀਨ ਜ਼ਿਆਦਾ ਅਸਰਦਾਰ
ਡਾਕਟਰ ਫਾਓਚੀ ਨੇ ਆਖਿਆ ਹੈ ਕਿ ਭਾਰਤ ਦੀ ਸਵਦੇਸ਼ੀ ਕੋਵੈਕਸੀਨ ਕਾਫੀ ਕਾਰਗਰ ਹੈ ਅਤੇ ਇਹ ਕੋਰੋਨਾ ਵਾਇਰਸ ਦੇ 617 ਵੇਰੀਐਂਟ ਨਾਲ ਲੜਣ ਵਿਚ ਕਾਮਯਾਬ ਰਹੀ ਹੈ। ਫਾਓਚੀ ਨੇ ਵਾਸ਼ਿੰਗਟਨ ਵਿਚ ਇਕ ਪ੍ਰੈੱਸ ਕਾਨਫਰੰਸ ਕਰਦੇ ਹੋਏ ਭਾਰਤ ਦੀ ਵੈਕਸੀਨ ਨੂੰ ਕਾਫੀ ਜ਼ਿਆਦਾ ਅਸਰਦਾਰ ਦੱਸਦੇ ਹੋਏ ਆਖਿਆ ਕਿ ਭਾਰਤ ਵਿਚ ਜੇ ਟੀਕਾਕਰਨ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਜਾਵੇ ਤਾਂ ਭਾਰਤ ਬਹੁਤ ਜਲਦ ਕੋਰੋਨਾ ਕਾਲ ਤੋਂ ਬਾਹਰ ਆ ਸਕਦਾ ਹੈ।
ਇਹ ਵੀ ਪੜ੍ਹੋ - ਬ੍ਰਿਟੇਨ ਭਾਰਤ ਦੀ ਕਰ ਰਿਹਾ ਜੀ-ਜਾਨ ਨਾਲ ਮਦਦ, ਭੇਜ ਰਿਹਾ ਹੋਰ 400 ਆਕਸੀਜਨ ਕੰਸਨਟ੍ਰੇਟਰਸ