ਬੇਟੇ ਦੀ ਬੀਮਾਰੀ ਤੋਂ ਪਰੇਸ਼ਾਨ ਪਿਤਾ ਨੇ ਟ੍ਰੇਨ ਅੱਗੇ ਮਾਰੀ ਛਾਲ
Tuesday, Jun 19, 2018 - 11:55 AM (IST)

ਮੁੰਬਈ— ਮਾਲਾਡ ਸਟੇਸ਼ਨ 'ਤੇ ਲੋਕਲ ਟ੍ਰੇਨ ਦੇ ਅੱਗੇ ਕੁੱਦ ਕੇ ਖੁਦਕੁਸ਼ੀ ਕਰਨ ਵਾਲੇ ਮ੍ਰਿਤਕ ਦੀ ਸ਼ਿਨਾਖਤ ਰੇਲਵੇ ਪੁਲਸ ਨੇ ਕਰ ਲਈ ਹੈ। ਪਿਊਸ਼ ਮਣਿਲਾਲ ਛੇੜਾ ਨੇ ਰੇਲਵੇ ਦੇ ਮਾਲਾਡ ਸਟੇਸ਼ਨ 'ਤੇ ਟ੍ਰੇਨ ਦੇ ਅੱਗੇ ਕੁੱਦ ਕੇ ਜਾਨ ਦੇ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਪਿਊਸ਼ ਆਪਣੇ ਬੇਟੇ ਦੀ ਬੀਮਾਰੀ ਤੋਂ ਨਰਾਸ਼ ਹੋ ਚੁੱਕਿਆ ਸੀ। ਇਸ ਲਈ ਉਸ ਨੇ ਖੁਦਕੁਸ਼ੀ ਵਰਗਾ ਕਦਮ ਚੁੱਕਿਆ ਸੀ।
ਇਸ ਘਟਨਾ ਦਾ ਵੀਡੀਓ ਵਾਇਰਲ ਹੋਇਆ ਹੈ। ਜਿਸ 'ਚ ਇਕ ਵਿਅਕਤੀ ਮਾਲਾਡ ਸਟੇਸ਼ਨ ਦੇ ਪਲੈਟਫਾਰਮ ਨੰਬਰ-3 ਤੋਂ ਬੋਰੀਵਲੀ ਵੱਲ ਜਾ ਰਹੀ ਤੇਜ਼ ਲੋਕਲ ਦੇ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਇਹ ਘਟਨਾ 12 ਜੂਨ, 2018 ਦੀ ਸਵੇਰੇ ਲੱਗਭਗ 8.30 ਵਜੇ ਹੋਈ ਸੀ। ਬੋਰੀਵਲੀ ਜੀ.ਆਰ.ਪੀ. ਤੋਂ ਮਿਲੀ ਜਾਣਕਾਰੀ ਦੇ ਮੁਤਾਬਕ, ਪਿਊਸ਼ ਮਣਿਲਾਲ ਛੇੜਾ (51) ਆਪਣੇ ਬੇਟੇ ਦੀ ਬੀਮਾਰੀ ਤੋਂ ਪਰੇਸ਼ਾਨ ਸੀ। ਉਸ ਦੇ ਇਕਲੌਤੇ ਬੇਟੇ ਦਾ ਇਲਾਜ ਠੀਕ ਤਰ੍ਹਾਂ ਨਾਲ ਨਹੀਂ ਹੋ ਰਿਹਾ ਸੀ। ਬੇਟੇ ਦੇ ਸਰੀਰ ਦਾ ਹੇਠਾਂ ਵਾਲਾ ਭਾਗ ਕੰਮ ਨਹੀਂ ਕਰ ਰਿਹਾ ਸੀ। ਇਸ ਵਜ੍ਹਾ ਨਾਲ ਪਿਊਸ਼ ਤਨਾਅ 'ਚ ਸੀ। ਪਿਊਸ਼ ਕੱਪੜੇ ਦੀ ਦੁਕਾਨ 'ਚ ਨੌਕਰੀ ਕਰਦਾ ਸੀ। ਖੁਦਕੁਸ਼ੀ ਵਾਲੇ ਦਿਨ ਪਿਊਸ਼ ਨੇ ਘਰਵਾਲਿਆਂ ਨੂੰ ਦੱਸਿਆ ਕਿ ਉਹ ਦਾਦਰ ਜਾ ਰਿਹਾ ਹੈ।
ਮੁੰਬਈ ਦੇ ਸਟੇਸ਼ਨ ਸੁਸਾਇਡ ਸਪਾਟ
ਇਸ ਸਾਲ ਹੁਣ ਤੱਕ 1342 ਲੋਕਾਂ ਦੀ ਮੌਤ ਹੋਈ ਹੈ। ਮਰਨ ਵਾਲਿਆਂ ਚੋਂ 144 ਮਹਿਲਾਵਾਂ ਹਨ, ਜਦੋਂਕਿ 1197 ਪੁਰਸ਼ ਹਨ। ਮ੍ਰਿਤਕਾਂ 'ਚ ਹੁਣ ਤੱਕ 921 ਲੋਕਾਂ ਦੀ ਪਛਾਣ ਹੋਈ ਹੈ, ਇਸ ਨਾਲ ਹੀ 421 ਲੋਕਾਂ ਦੀ ਪਛਾਣ ਹੁਣ ਹੋਣੀ ਬਾਕੀ ਹੈ। ਪਿਛਲੇ ਕੁਝ ਸਾਲਾਂ 'ਚ ਟ੍ਰੇਕ 'ਤੇ ਖੁਦਕੁਸ਼ੀ ਦੇ ਅੰਕੜਿਆਂ ਨੂੰ ਦੇਖੋ ਤਾਂ 2017 'ਚ 33 ਲੋਕਾਂ ਨੇ ਖੁਦਕੁਸ਼ੀ ਕੀਤੀ ਸੀ। ਇਸ 'ਚ 6 ਮਹਿਲਾਵਾਂ ਸ਼ਾਮਲ ਸਨ। ਸਾਲ 2016 'ਚ 40, ਸਾਲ 2015 'ਚ 32, ਸਾਲ 2014 'ਚ 33 ਅਤੇ ਸਾਲ 2013 'ਚ ਖੁਦਕੁਸ਼ੀ ਦੇ 62 ਮਾਮਲੇ ਦਰਜ ਕੀਤੇ ਗਏ ਸਨ।