ਸ਼ਹੀਦ ਪੁੱਤਰ ਦੀ ਮ੍ਰਿਤਕ ਦੇਹ ਦੀ ਉਡੀਕ 'ਚ ਲੰਘ ਗਈ ਰਾਤ, ਪਿਤਾ ਬੋਲੇ- ਪੁੱਤਰ ਨੂੰ ਲਾੜੇ ਦੀ ਤਰ੍ਹਾਂ ਕਰਾਂਗਾ ਵਿਦਾ

Friday, Feb 11, 2022 - 01:10 PM (IST)

ਸ਼ਹੀਦ ਪੁੱਤਰ ਦੀ ਮ੍ਰਿਤਕ ਦੇਹ ਦੀ ਉਡੀਕ 'ਚ ਲੰਘ ਗਈ ਰਾਤ, ਪਿਤਾ ਬੋਲੇ- ਪੁੱਤਰ ਨੂੰ ਲਾੜੇ ਦੀ ਤਰ੍ਹਾਂ ਕਰਾਂਗਾ ਵਿਦਾ

ਬਿਲਾਸਪੁਰ- ਅਰੁਣਾਚਲ ਪ੍ਰਦੇਸ਼ 'ਚ ਆਏ ਬਰਫ਼ੀਲੇ ਤੂਫ਼ਾਨ 'ਚ ਫ਼ੌਜ ਦੇ 7 ਜਵਾਨ ਸ਼ਹੀਦ ਹੋਏ ਹਨ। ਇਨ੍ਹਾਂ 'ਚ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਦਾ ਅੰਕੇਸ਼ ਵੀ ਸ਼ਾਮਲ ਹੈ। ਵੀਰਵਾਰ ਤੱਕ ਮ੍ਰਿਤਕ ਦੇਹ ਬਿਲਾਸਪੁਰ ਪਹੁੰਚਣ ਵਾਲੀ ਸੀ ਪਰ ਅੰਕੇਸ਼ ਦੇ ਪਰਿਵਾਰ ਦੀ ਰਾਤ ਜਾਗਦੇ ਹੀ ਕੱਟ ਗਈ ਪਰ ਸ਼ਹੀਦ ਦੀ ਲਾਸ਼ ਪਿੰਡ ਤੱਕ ਨਹੀਂ ਪਹੁੰਚ ਸਕੀ। ਇਸ ਵਿਚ ਅੰਕੇਸ਼ ਦੇ ਪਿਤਾ ਪਾਂਚਾ ਰਾਮ, ਜੋ ਆਪਣੇ ਪੁੱਤਰ ਦੀ ਮੌਤ ਤੋਂ ਦੁਖ਼ੀ ਹੈ ਪਰ ਉਸ ਦੇ ਦੇਸ਼ 'ਤੇ ਸ਼ਹੀਦ ਹੋਣ 'ਤੇ ਮਾਣ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਆਪਣੇ ਸ਼ਹੀਦ ਪੁੱਤਰ ਨੂੰ ਲਾੜੇ ਦੀ ਤਰ੍ਹਾਂ ਵਿਦਾ ਕਰਾਂਗਾ। ਪੁੱਤਰ ਦੀ ਅੰਤਿਮ ਵਿਦਾਈ ਬੈਂਡ ਨਾਲ ਰਾਸ਼ਟਰੀ ਗੀਤ ਦੀ ਧੁੰਨ 'ਚ ਹੋਵੇਗੀ ਤਾਂ ਕਿ ਖੇਤਰ ਦੇ ਨੌਜਵਾਨ ਫ਼ੌਜ 'ਚ ਜਾਣ ਲਈ ਪ੍ਰੇਰਿਤ ਹੋਣ। 

ਇਹ ਵੀ ਪੜ੍ਹੋ : ਵੀਰ ਸਪੂਤਾਂ ਨੂੰ ਨਮਨ: ਬਰਫ਼ੀਲੇ ਤੂਫ਼ਾਨ ਦੀ ਲਪੇਟ ’ਚ ਆਏ ਫ਼ੌਜ ਦੇ 7 ਜਵਾਨ ਸ਼ਹੀਦ, PM ਮੋਦੀ ਨੇ ਜਤਾਇਆ ਦੁੱਖ

ਸ਼ਹੀਦ ਦੇ ਪਿਤਾ ਖ਼ੁਦ ਨੂੰ ਸੰਭਾਲਦੇ ਹੋਏ ਲੋਕਾਂ ਨਾਲ ਪੁੱਤਰ ਦੀ ਸ਼ਹਾਦਤ ਬਾਰੇ ਮਾਣ ਨਾਲ ਗੱਲ ਕਰ ਰਹੇ ਹਨ। ਅੰਤਿਮ ਵਿਦਾਈ ਲਈ ਪੂਰਾ ਪਿੰਡ ਇਕਜੁਟ ਹੋ ਕੇ ਕੰਮ ਕਰ ਰਿਹਾ ਹੈ। ਐੱਸ.ਡੀ.ਐੱਮ. ਸਲੀਮ ਆਜ਼ਮ ਨੇ ਦੱਸਿਆ ਕਿ ਸ਼ਹੀਦ ਰਾਕੇਸ਼ ਸਿੰਘ ਦੀ ਮ੍ਰਿਤਕ ਦੇਹ ਸ਼ੁੱਕਰਵਾਰ ਦੁਪਹਿਰ ਤੱਕ ਆਉਣ ਦੀ ਉਮੀਦ ਹੈ। ਦੱਸਣਯੋਗ ਹੈ ਕਿ ਅਰੁਣਾਚਲ ਪ੍ਰਦੇਸ਼ 'ਚ ਸ਼ਹੀਦ ਹੋਏ ਫ਼ੌਜੀਆਂ ਦੇ ਮ੍ਰਿਤਕ ਦੇਹ ਨੂੰ ਘਰ ਪਹੁੰਚਾਉਣ 'ਚ ਖ਼ਰਾਬ ਮੌਸਮ ਰੁਕਾਵਟ ਬਣ ਰਿਹਾ ਹੈ। ਖ਼ਰਾਬ ਮੌਸਮ ਕਾਰਨ ਮ੍ਰਿਤਕ ਦੇਹ ਘਰ ਪਹੁੰਚਣ 'ਚ ਦੇਰੀ ਹੋ ਰਹੀ ਹੈ। ਬੁੱਧਵਾਰ ਨੂੰ ਇਹ ਉਮੀਦ ਲਗਾਈ ਜਾ ਰਹੀ ਸੀ ਕਿ ਵੀਰਵਾਰ ਸ਼ਾਮ ਤੱਕ ਸ਼ਹਾਦਤ ਪਾਉਣ ਵਾਲੇ ਫ਼ੌਜੀਆਂ ਦੀ ਮ੍ਰਿਤਕ ਦੇਰ ਘਰ ਪਹੁੰਚ ਜਾਣਗੇ ਪਰ ਅਰੁਣਾਚਲ ਪ੍ਰਦੇਸ਼ 'ਚ ਬਰਫ਼ਬਾਰੀ ਅਤੇ ਖ਼ਰਾਬ ਮੌਸਮ ਕਾਰਨ ਅਜਿਹਾ ਨਹੀਂ ਹੋ ਸਕਿਆ। ਹੁਣ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਸ਼ੁੱਕਰਵਾਰ ਸ਼ਾਮ ਤੱਕ ਪਹੁੰਚਣ ਦੀ ਉਮੀਦ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ  

 


author

DIsha

Content Editor

Related News