ਜਦੋਂ ਪੈਦਾ ਕਰਨ ਵਾਲਾ ਪਿਓ ਹੀ ਬਣ ਗਿਆ ਹੈਵਾਨ; ਨਾਬਾਲਗ ਧੀ ਨੂੰ ਮੰਜੇ ਨਾਲ ਬੰਨ੍ਹ ਕੀਤੀ ਗੰਦੀ ਕਰਤੂਤ

Tuesday, Sep 24, 2024 - 12:21 AM (IST)

ਜਦੋਂ ਪੈਦਾ ਕਰਨ ਵਾਲਾ ਪਿਓ ਹੀ ਬਣ ਗਿਆ ਹੈਵਾਨ; ਨਾਬਾਲਗ ਧੀ ਨੂੰ ਮੰਜੇ ਨਾਲ ਬੰਨ੍ਹ ਕੀਤੀ ਗੰਦੀ ਕਰਤੂਤ

ਲਾਲਸੋਟ- ਦੌਸਾ ’ਚ 14 ਸਾਲਾ ਧੀ ਨਾਲ ਪਿਓ ਵੱਲੋਂ ਜਬਰ-ਜ਼ਨਾਹ ਕਰਨ ਦੀ ਖਬਰ ਸਾਹਮਣੇ ਆਈ ਹੈ।

ਏ. ਐੱਸ. ਪੀ. ਦਿਨੇਸ਼ ਅੱਗਰਵਾਲ ਨੇ ਦੱਸਿਆ ਕਿ ਰਾਮਗੜ੍ਹ ਪਚਵਾਰਾ ਇਲਾਕੇ ਦੇ ਇਕ ਪਿੰਡ ਦਾ ਇਹ ਮਾਮਲਾ ਹੈ। 22 ਸਤੰਬਰ ਨੂੰ ਰਾਤ 12.30 ਵਜੇ ਮੁਲਜ਼ਮ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਰਾਤ ਨੂੰ ਪੀੜਤਾ ਆਪਣੀਆਂ ਭੈਣਾਂ ਨਾਲ ਵੱਖਰੇ ਕਮਰੇ ’ਚ ਸੌਂ ਰਹੀ ਸੀ। ਦੂਜੇ ਕਮਰੇ ’ਚ ਸੌਂ ਰਿਹਾ ਮੁਲਜ਼ਮ ਰਾਤ 12.30 ਵਜੇ ਪੀੜਤਾ ਦੇ ਕਮਰੇ ’ਚ ਗਿਆ ਅਤੇ ਉਸ ਨੂੰ ਚੁੱਕ ਕੇ ਆਪਣੇ ਕਮਰੇ ’ਚ ਲੈ ਆਇਆ। ਉੱਥੇ ਉਸ ਨੇ ਧੀ ਨੂੰ ਮੰਜੀ ਨਾਲ ਬੰਨ੍ਹ ਦਿੱਤਾ ਅਤੇ ਉਸ ਦੇ ਮੂੰਹ ’ਚ ਕੱਪੜਾ ਤੁੰਨ ਕੇ ਜਬਰ-ਜ਼ਨਾਹ ਕੀਤਾ।

ਘਟਨਾ ਤੋਂ ਬਾਅਦ ਕਿਸੇ ਤਰ੍ਹਾਂ ਬੱਚੀ ਵਿਹੜੇ ’ਚ ਸੌਂ ਰਹੀ ਮਾਂ ਕੋਲ ਪਹੁੰਚੀ ਅਤੇ ਆਪਬੀਤੀ ਦੱਸੀ। ਔਰਤ ਨੇ ਪਤੀ ਦੇ ਕਮਰੇ ਦੀ ਕੁੰਡੀ ਲਗਾ ਦਿੱਤੀ ਅਤੇ ਰਾਤ 3 ਵਜੇ ਥਾਣੇ ਪਹੁੰਚੀ। ਪੁਲਸ ਨੇ ਮਾਮਲਾ ਦਰਜ ਕਰ ਕੇ 35 ਸਾਲਾ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।


author

Rakesh

Content Editor

Related News