''ਅਗਨੀ ਮਿਜ਼ਾਈਲ ਦੇ ਜਨਕ'' RN ਅਗਰਵਾਲ ਦਾ ਦਿਹਾਂਤ

Friday, Aug 16, 2024 - 03:00 PM (IST)

''ਅਗਨੀ ਮਿਜ਼ਾਈਲ ਦੇ ਜਨਕ'' RN ਅਗਰਵਾਲ ਦਾ ਦਿਹਾਂਤ

ਹੈਦਰਾਬਾਦ (ਭਾਸ਼ਾ)- ਦੇਸ਼ 'ਚ 'ਅਗਨੀ ਮਿਜ਼ਾਈਲ ਦੇ ਜਨਕ' ਮੰਨੇ ਜਾਣ ਵਾਲੇ ਆਰ.ਐੱਨ. ਅਗਰਵਾਲ ਦਾ ਇੱਥੇ ਦਿਹਾਂਤ ਹੋ ਗਿਆ। ਉਹ 84 ਸਾਲ ਦੇ ਸਨ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਦੇ ਸੂਤਰਾਂ ਨੇ ਦੱਸਿਆ ਕਿ ਪਦਮ ਭੂਸ਼ਣ ਨਾਲ ਸਨਮਾਨਤ ਅਗਰਵਾਲ ਦਾ ਵਧਦੀ ਉਮਰ ਸੰਬੰਧੀ ਬੀਮਾਰੀਆਂ ਕਾਰਨ ਵੀਰਵਾਰ ਨੂੰ ਦਿਹਾਂਤ ਹੋ ਗਿਆ।

ਉਨ੍ਹਾਂ ਨੇ ਅਗਨੀ ਪ੍ਰੋਗਰਾਮ ਦੇ ਡਾਇਰੈਕਟਰ ਅਤੇ ਹੈਦਰਾਬਾਦ 'ਚ ਏ.ਐੱਸ.ਐੱਲ. (ਐਡਵਾਂਸਡ ਸਿਸਟਮ ਲੇਬੋਰੇਟਰੀ) ਦੇ ਡਾਇਰੈਕਟਰ ਵਜੋਂ ਵੀ ਸੇਵਾਵਾਂ ਦਿੱਤੀਆਂ ਸਨ। ਸੂਤਰਾਂ ਨੇ ਦੱਸਿਆ ਕਿ ਭਾਰਤ ਦੇ 'ਮਿਜ਼ਾਈਲ ਮੈਨ' ਅਤੇ ਸਾਬਕਾ ਰਾਸ਼ਟਰਪਤੀ ਏ.ਪੀ.ਜੇ. ਅਬਦੁੱਲ ਕਲਾਮ ਨੇ ਆਈ.ਜੀ.ਐੱਮ.ਡੀ.ਪੀ. (ਏਕੀਕ੍ਰਿਤ ਨਿਰਦੇਸ਼ਿਤ ਮਿਜ਼ਾਈਲ ਵਿਕਾਸ ਪ੍ਰੋਗਰਾਮ) ਸ਼ੁਰੂ ਕੀਤਾ ਸੀ ਅਤੇ ਅਗਨੀ ਪ੍ਰੋਗਰਾਮ ਇਸ ਦਾ ਅਹਿਮ ਹਿੱਸਾ ਸੀ। ਉਨ੍ਹਾਂ ਦੱਸਿਆ ਕਿ ਅਗਰਵਾਲ ਨੇ ਅਗਨੀ ਮਿਜ਼ਾਈਲ ਲੜੀ ਦੀ ਸ਼ੁਰੂਆਤ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News