ਘਰ ਨਾ ਆਏ ਪਿਤਾ ਦਾ ਅਮਰੀਕਾ ਬੈਠੇ ਪੁੱਤ ਨੇ ਟਰੈਕ ਕੀਤਾ IPhone, ਮੌਕੇ 'ਤੇ ਪਹੁੰਚੇ ਪਰਿਵਾਰ ਦੇ ਉੱਡੇ ਹੋਸ਼

Saturday, Nov 16, 2024 - 06:35 PM (IST)

ਗੁਜਰਾਤ : ਗੁਜਰਾਤ ਦੇ ਅਹਿਮਦਾਬਾਦ ਵਿੱਚ ਇੱਕ ਪੁੱਤਰ ਨੇ ਆਪਣੇ ਆਈਫੋਨ ਰਾਹੀਂ ਆਪਣੇ ਗੁੰਮ ਹੋਏ ਪਿਤਾ ਨੂੰ ਲੱਭ ਲਿਆ। ਪਰ ਜਦੋਂ ਪਰਿਵਾਰਕ ਮੈਂਬਰ ਉਸ ਸਥਾਨ 'ਤੇ ਪਹੁੰਚੇ ਤਾਂ ਉਹ ਹੈਰਾਨ ਰਹਿ ਗਏ। ਦਰਅਸਲ, ਉੱਥੇ ਉਨ੍ਹਾਂ ਨੂੰ ਪੁੱਤਰ ਦੇ ਪਿਤਾ ਦੀ ਲਾਸ਼ ਬਰਾਮਦ ਹੋਈ, ਜਿਸ ਦਾ ਸਿਰ ਕੁਚਲਿਆ ਗਿਆ ਸੀ। ਇਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਕਤਲ ਕਰਨ ਵਾਲਾ ਵਿਅਕਤੀ ਪ੍ਰਾਪਰਟੀ ਡੀਲਰ ਸੀ। ਅਜਿਹੇ 'ਚ ਪੁਲਸ ਉਨ੍ਹਾਂ ਦੇ ਲੈਣ-ਦੇਣ ਦੀ ਵੀ ਜਾਂਚ ਕਰ ਰਹੀ ਹੈ। 

ਇਹ ਵੀ ਪੜ੍ਹੋ - ਇਸ ਕਿਸਾਨ ਦੇ ਖੇਤਾਂ 'ਚ 'ਉੱਗੇ' ਹੀਰੇ, ਰਾਤੋ-ਰਾਤ ਬਣ ਗਿਆ ਕਰੋੜਪਤੀ

ਦੱਸ ਦੇਈਏ ਕਿ ਅਹਿਮਦਾਬਾਦ ਪੁਲਸ 65 ਸਾਲਾ ਵਿਅਕਤੀ ਦੇ ਕਤਲ ਦੀ ਜਾਂਚ ਕਰ ਰਹੀ ਹੈ। ਅਮਰੀਕਾ ਵਿਚ ਉਸ ਦੇ ਬੱਚਿਆਂ ਨੇ ਉਸ ਦਾ ਆਈਫੋਨ ਟ੍ਰੈਕ ਕੀਤਾ ਸੀ, ਜਿਸ ਤੋਂ ਬਾਅਦ ਫੋਨ ਦੀ ਲੋਕੇਸ਼ਨ 'ਤੇ ਉਸ ਦੀ ਕੱਟੀ ਹੋਈ ਲਾਸ਼ ਮਿਲੀ। ਅਹਿਮਦਾਬਾਦ ਦੇ ਬੋਪਲ ਖੇਤਰ ਦਾ ਇੱਕ ਪ੍ਰਾਪਰਟੀ ਡੀਲਰ ਦੀਪਕ ਪਟੇਲ ਵੀਰਵਾਰ ਦੁਪਹਿਰ ਨੂੰ ਆਪਣੀ ਪਤਨੀ ਨੂੰ ਇਹ ਕਹਿ ਕੇ ਘਰੋਂ ਨਿਕਲਿਆ ਸੀ ਕਿ ਉਹ ਕੁਝ ਘੰਟਿਆਂ ਵਿੱਚ ਵਾਪਸ ਆ ਜਾਵੇਗਾ। ਜਦੋਂ ਉਹ ਰਾਤ ਤੱਕ ਵਾਪਸ ਨਹੀਂ ਆਇਆ ਅਤੇ ਫ਼ੋਨ 'ਤੇ ਵੀ ਸੰਪਰਕ ਨਹੀਂ ਹੋ ਸਕਿਆ ਤਾਂ ਉਸ ਦੀ ਪਤਨੀ ਨੇ ਅਮਰੀਕਾ ਵਿੱਚ ਆਪਣੇ ਬੱਚਿਆਂ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ - ਹੁਣ ਕੈਸ਼ ਨਾਲ ਨਹੀਂ ਖਰੀਦੀ ਜਾ ਸਕੇਗੀ 'ਸ਼ਰਾਬ', ਸ਼ੌਕੀਨਾਂ ਨੂੰ ਵੱਡਾ ਝਟਕਾ

ਇਸ ਤੋਂ ਬਾਅਦ ਆਪਣੇ ਪਿਤਾ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਬੱਚਿਆਂ ਨੇ ਉਸਦੀ ਆਖਰੀ ਲੋਕੇਸ਼ਨ ਨੂੰ ਟਰੇਸ ਕਰਨ ਲਈ ਆਈਫੋਨ ਦੇ ਟਰੈਕਿੰਗ ਫੀਚਰ ਦੀ ਵਰਤੋਂ ਕੀਤੀ। ਰਿਸ਼ਤੇਦਾਰਾਂ ਨੇ ਸ਼ੁੱਕਰਵਾਰ ਸਵੇਰੇ ਗਰੋਡੀਆ ਪਿੰਡ ਨੇੜੇ ਪਟੇਲ ਦੀ ਲਾਸ਼ ਬਰਾਮਦ ਕੀਤੀ, ਜਿਸ ਦੀ ਲੋਕੇਸ਼ਨ ਆਈਫੋਨ ਦੇ ਟਰੈਕਿੰਗ ਫੀਚਰ ਰਾਹੀਂ ਮਿਲੀ। ਉਕਤ ਸਥਾਨ 'ਤੇ ਜਾ ਕੇ ਪਿਤਾ ਦੀ ਲਾਸ਼ ਦੇਖ ਕੇ ਪਰਿਵਾਰ ਦੇ ਹੋਸ਼ ਉੱਡ ਗਏ। ਪਤਾ ਲੱਗਾ ਹੈ ਕਿ ਮ੍ਰਿਤਕ ਵਿਅਕਤੀ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਚਾਰੇ ਪਾਸੇ ਖੂਨ ਦੇ ਧੱਬੇ ਫੈਲੇ ਹੋਏ ਸਨ। 

ਇਹ ਵੀ ਪੜ੍ਹੋ - ਸਰਕਾਰ ਦਾ ਵੱਡਾ ਫ਼ੈਸਲਾ: ਸਕੂਲ ਬੰਦ ਕਰਨ ਦੇ ਹੁਕਮ

ਬੋਪਲ ਥਾਣੇ ਦੇ ਇੰਸਪੈਕਟਰ ਬੀਟੀ ਗੋਹਿਲ ਨੇ ਦੱਸਿਆ ਕਿ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਅਧਿਕਾਰੀ ਸੰਭਾਵਿਤ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੇ ਹਨ ਅਤੇ ਫੋਰੈਂਸਿਕ ਮਾਹਿਰਾਂ ਦੀ ਮਦਦ ਲੈ ਰਹੇ ਹਨ। ਪੁਲਸ ਦਾ ਮੰਨਣਾ ਹੈ ਕਿ ਪਟੇਲ ਨੂੰ ਕੁੱਟ-ਕੁੱਟ ਕੇ ਮਾਰਿਆ ਗਿਆ ਹੈ ਪਰ ਕਤਲ ਦਾ ਮਕਸਦ ਅਜੇ ਸਪੱਸ਼ਟ ਨਹੀਂ ਹੋਇਆ ਹੈ। ਜਾਂਚਕਰਤਾ ਵੱਖ-ਵੱਖ ਸੰਭਾਵਨਾਵਾਂ ਦੀ ਜਾਂਚ ਕਰ ਰਹੇ ਹਨ, ਜਿਸ ਵਿੱਚ ਜ਼ਮੀਨ ਦੇ ਸੌਦੇ ਵੀ ਸ਼ਾਮਲ ਹਨ, ਜੋ ਕਿਸੇ ਨਾਲ ਉਸਦੀ ਦੁਸ਼ਮਣੀ ਦਾ ਕਾਰਨ ਬਣ ਸਕਦੇ ਸਨ।

ਇਹ ਵੀ ਪੜ੍ਹੋ - MRI ਮਸ਼ੀਨ 'ਚ ਪਿਆ ਮਰੀਜ਼ ਮਲਣ ਲੱਗਾ ਜਰਦਾ, ਵੀਡੀਓ ਵਾਇਰਲ, ਡਾਕਟਰ ਤੇ ਲੋਕ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


rajwinder kaur

Content Editor

Related News