ਪਤੀ-ਪਤਨੀ ਵਿਚਾਲੇ ਖਾਣਾ ਜਲਦੀ ਬਣਾਉਣ ਨੂੰ ਲੈ ਕੇ ਹੋਈ ਕਹਾਸੁਣੀ, ਪਿਓ ਨੇ 7 ਮਹੀਨੇ ਦੀ ਮਾਸੂਮ ਦਾ ਕੀਤਾ ਕਤਲ
Friday, Mar 08, 2024 - 03:33 PM (IST)
ਕੁਸ਼ੀਨਗਰ (ਵਾਰਤਾ)- ਉੱਤਰ ਪ੍ਰਦੇਸ਼ 'ਚ ਕੁਸ਼ੀਨਗਰ ਦੇ ਖੱਡਾ ਖੇਤਰ 'ਚ ਸਨਕੀ ਪਿਓ ਨੇ ਆਪਣੀ ਹੀ 7 ਮਹੀਨੇ ਦੀ ਧੀ ਦਾ ਪਟਕ-ਪਟਕ ਕੇ ਕਤਲ ਕਰ ਦਿੱਤਾ। ਪੁਲਸ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਖੱਡਾ ਥਾਣਾ ਖੇਤਰ ਦੇ ਰਾਮਪੁਰ ਗੌਨਹਾ ਪਿੰਡ ਦੇ ਜੰਗਲ ਟੋਲਾ ਵਾਸੀ ਵਿਵੇਕ ਭੂਸਹਰ ਦਾ ਵਿਆਹ 2 ਸਾਲ ਪਹਿਲਾਂ ਪਿੰਡ ਦੀ ਹੀ ਨੀਤੂ ਨਾਲ ਹੋਇਆ ਸੀ। ਉਨ੍ਹਾਂ ਦੀ ਇਕ 7 ਮਹੀਨੇ ਦੀ ਧੀ ਨਿਸ਼ਾ ਸੀ।
ਵੀਰਵਾਰ ਰਾਤ 8 ਵਜੇ ਪਤੀ-ਪਤਨੀ 'ਚ ਖਾਣਾ ਜਲਦੀ ਬਣਾਏ ਜਾਣ ਨੂੰ ਲੈ ਕੇ ਕਹਾਸੁਣੀ ਹੋਈ। ਪਤਨੀ ਬੱਚੀ ਨੂੰ ਗੋਦ 'ਚ ਲੈ ਕੇ ਖੇਡਾ ਰਹੀ ਸੀ ਕਿ ਸ਼ਰਾਬ ਦੇ ਨਸ਼ੇ 'ਚ ਪਿਤਾ ਵਿਵੇਕ ਮੁਸਹਰ ਨੇ ਧੀ ਨੂੰ ਮਾਂ ਦੀ ਗੋਦ 'ਚੋਂ ਖੋਹ ਕੇ ਦਰਵਾਜ਼ੇ ਦੇ ਸਾਹਮਣੇ ਪੱਕੀ ਸੜਕ 'ਤੇ ਪਟਕ-ਪਟਕ ਕੇ ਮਾਰ ਦਿੱਤਾ ਅਤੇ ਮੌਕੇ 'ਤੇ ਫਰਾਰ ਹੋ ਗਿਆ। ਪੁਲਸ ਮਾਮਲਾ ਦਰਜ ਕਰ ਕੇ ਦੋਸ਼ੀ ਦੀ ਭਾਲ ਕਰ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e