ਪਿਤਾ ਦੇ ਸੰਘਰਸ਼ ਦੀ ਕਹਾਣੀ; ਪੁੱਤ ਦੀ ਮੌਤ ਦੇ ਇਨਸਾਫ਼ ਲਈ 72 ਦੀ ਉਮਰ ’ਚ ਕਾਨੂੰਨ ਦੀ ਪੜ੍ਹਾਈ ਕਰ ਜਿੱਤੀ ਜੰਗ

10/17/2022 12:43:52 PM

ਕੋਲਕਾਤਾ- ਹਰ ਇਕ ਮਾਂ-ਪਿਓ ਆਪਣੀ ਔਲਾਦ ਲਈ ਕੀ ਕੁਝ ਨਹੀਂ ਕਰਦੇ। ਮੁਸੀਬਤ ਦੇ ਸਮੇਂ ਢਾਲ ਬਣ ਕੇ ਮਾਪੇ ਖੜ੍ਹੇ ਹੁੰਦੇ ਹਨ। ਕੁਝ ਅਜਿਹੇ ਹੀ ਸੰਘਰਸ਼ ਦੀ ਕਹਾਣੀ ਇਕ ਪਿਤਾ ਦੀ ਹੈ,  ਜਿਸ ਨੇ ਸੁਣਵਾਈ ’ਚ ਦੇਰੀ ਹੋਣ ਕਾਰਨ ਆਪਣੇ ਪੁੱਤਰ ਦੇ ਬੇਵਕਤੀ ਮੌਤ ਦੇ ਇਨਸਾਫ਼ ਲਈ 72 ਸਾਲ ਦੀ ਉਮਰ ਵਿਚ ਕਾਨੂੰਨ ਦੀ ਪੜ੍ਹਾਈ ਕੀਤੀ। ਜਿਸ ਤੋਂ ਬਾਅਦ ਕਾਨੂੰਨੀ ਵੀ ਜੰਗ ਲੜੀ।

ਇਹ ਵੀ ਪੜ੍ਹੋ- ਸਨਸਨੀਖੇਜ਼ ਵਾਰਦਾਤ; ਪ੍ਰੇਮੀ ਨੇ ਕਤਲ ਕਰ ਘਰ ’ਚ ਦਫ਼ਨਾਈ ਪ੍ਰੇਮਿਕਾ ਦੀ ਲਾਸ਼, ਦੋ ਸਾਲ ਬਾਅਦ ਮਿਲਿਆ ਕੰਕਾਲ

ਇਹ ਕਹਾਣੀ ਹੈ ਕੋਲਕਾਤਾ ਦੇ ਗਡੀਆਹਾਟ ਦੇ ਰਹਿਣ ਵਾਲੇ ਸੁਭਾਸ਼ ਸਰਕਾਰ ਦੀ, ਜਿਸ ਦੇ ਮਾਨਸਿਕ ਤੌਰ ’ਤੇ ਪਰੇਸ਼ਾਨ 33 ਸਾਲਾ ਪੁੱਤਰ ਸਪਤਰਿਸ਼ੀ ਨੇ 11 ਅਗਸਤ 2010 ’ਚ ਕੋਲਕਾਤਾ ਸਥਿਤ ਇਕ ਮੈਡੀਕਲ ਕਾਲਜ ਦੇ ਨਰਸਿੰਗ ਹੋਮ ਦੇ ਪਖ਼ਾਨੇ ’ਚ ਖ਼ੁਦਕੁਸ਼ੀ ਕਰ ਲਈ ਸੀ। ਨਰਸਿੰਗ ਹੋਮ ’ਚ ਸਪਤਰਿਸ਼ੀ ਨੂੰ ਸੰਭਾਲਣ ਲਈ ਰੱਸੀ ਨਾਲ ਬੰਨ੍ਹਿਆ ਗਿਆ ਸੀ। ਸਤਪਰਿਸ਼ੀ ਨੇ ਉਸੇ ਰੱਸੀ ਨੂੰ ਖੋਲ੍ਹ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ।

ਨਰਸਿੰਗ ਹੋਮ ਦੇ ਮਾਲਕ ਤੇ ਡਾਕਟਰ ਖਿਲਾਫ਼ ਘੋਰ ਲਾਪ੍ਰਵਾਹੀ ਦਾ ਮਾਮਲਾ

ਇਸ ਹਾਦਸੇ ਤੋਂ ਪਿਤਾ ਸੁਭਾਸ਼ ਬਹੁਤ ਦੁੱਖ ਹੋਇਆ। ਉਨ੍ਹਾਂ ਨੇ ਨਰਸਿੰਗ ਹੋਮ ਦੇ ਮਾਲਕ ਡਾ. ਧਰੁਵਜਯੋਤੀ ਸ਼ੀ ਅਤੇ ਸਪਤਰਿਸ਼ੀ ਦਾ ਇਲਾਜ ਕਰ ਰਹੇ ਡਾ .ਜਯੋਤਿਰਿੰਦਰਾ ਨਾਗ ਵਿਰੁੱਧ ਮੁਆਵਜ਼ੇ ਲਈ ਖਪਤਕਾਰ ਸੁਰੱਖਿਆ ਅਦਾਲਤ ਵਿਚ ਘੋਰ ਲਾਪ੍ਰਵਾਹੀ ਦਾ ਕੇਸ ਦਾਇਰ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਨਰਸਿੰਗ ਹੋਮ ਦੇ ਮਾਲਕ ਅਤੇ ਡਾਕਟਰ ਦੇ ਖਿਲਾਫ਼ ਗਡੀਆਹਾਟ ਥਾਣੇ 'ਚ ਅਪਰਾਧਿਕ ਮਾਮਲਾ ਵੀ ਦਰਜ ਕਰਵਾਇਆ ਹੈ। ਸੁਣਵਾਈ 'ਚ ਦੇਰੀ ਕਾਰਨ ਸੁਭਾਸ਼ ਨੇ ਆਪਣੇ ਪੁੱਤ ਦੀ ਮੌਤ ਦੇ ਇਨਸਾਫ਼ ਲਈ ਖੁਦ ਕੇਸ ਲੜਨ ਦਾ ਫ਼ੈਸਲਾ ਕੀਤਾ ਅਤੇ ਇਸ ਦੇ ਲਈ ਸਾਲ 2019 'ਚ 72 ਸਾਲ ਦੀ ਉਮਰ 'ਚ ਉਸ ਨੇ ਕਲਕੱਤਾ ਯੂਨੀਵਰਸਿਟੀ ਦੇ ਅਧੀਨ ਇਕ ਪ੍ਰਾਈਵੇਟ ਲਾਅ ਕਾਲਜ ਤੋਂ ਕਾਨੂੰਨ ਦੀ ਪੜ੍ਹਾਈ ਪਾਸ ਕੀਤੀ। ਸੁਭਾਸ਼ ਰੇਲਵੇ ਤੋਂ ਸੇਵਾਮੁਕਤ ਹਨ।

ਇਹ ਵੀ ਪੜ੍ਹੋ- ਕਰਵਾਚੌਥ ਤੋਂ ਪਹਿਲਾਂ ਪਤੀ ਨੇ ਪੇਸ਼ ਕੀਤੀ ਮਿਸਾਲ, ਪਤਨੀ ਨੂੰ ਕਿਡਨੀ ਦੇ ਕੇ ਬਖ਼ਸ਼ੀ ਨਵੀਂ ਜ਼ਿੰਦਗੀ

ਨਰਸਿੰਗ ਹੋਮ ਦੇ ਮਾਲਕ ਅਤੇ ਡਾਕਟਰ ਨੂੰ 25-25 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ

ਇਸ ਤੋਂ ਬਾਅਦ ਉਨ੍ਹਾਂ ਨੇ ਖਪਤਕਾਰ ਸੁਰੱਖਿਆ ਅਦਾਲਤ ਵਿਚ ਵਿਸ਼ੇਸ਼ ਅਪੀਲ ਕਰਕੇ ਖ਼ੁਦ ਕੇਸ ਲੜਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕੋਰੋਨਾ ਮਹਾਮਾਰੀ ਕਾਰਨ ਅਦਾਲਤ ਦਾ ਕੰਮ ਦੋ ਸਾਲਾਂ ਤੋਂ ਠੱਪ ਸੀ। ਆਖਰਕਾਰ ਇਸ ਸਾਲ ਸਤੰਬਰ ਦੇ ਆਖਰੀ ਹਫ਼ਤੇ ਖਪਤਕਾਰ ਸੁਰੱਖਿਆ ਅਦਾਲਤ ਨੇ ਸਪਤਰਿਸ਼ੀ ਦੀ ਮੌਤ 'ਚ ਲਾਪ੍ਰਵਾਹੀ ਦੀ ਸ਼ਿਕਾਇਤ ਨੂੰ ਸਵੀਕਾਰ ਕਰਦੇ ਹੋਏ ਨਰਸਿੰਗ ਹੋਮ ਦੇ ਮਾਲਕ ਅਤੇ ਡਾਕਟਰ ਨੂੰ 25-25 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਹਾਲਾਂਕਿ ਅਕਤੂਬਰ 2015 ਵਿਚ ਕੇਸ ਦੌਰਾਨ ਧਰੁਵਜਯੋਤੀ ਦੀ ਮੌਤ ਹੋ ਗਈ। ਖਪਤਕਾਰ ਸੁਰੱਖਿਆ ਅਦਾਲਤ ਨੇ ਧਰੁਵਜਯੋਤੀ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਲਈ ਕਿਹਾ ਹੈ।

ਸੁਭਾਸ਼ ਹੁਣ ਅਪਰਾਧਿਕ ਕੇਸ ਵੀ ਲੜਨਗੇ-

ਸੇਵਾਮੁਕਤ ਰੇਲਵੇ ਅਧਿਕਾਰੀ ਸੁਭਾਸ਼ ਸਰਕਾਰ ਨੇ ਹੁਣ ਅਪਰਾਧਿਕ ਕੇਸ ਵੀ ਲੜਨ ਦਾ ਫ਼ੈਸਲਾ ਕੀਤਾ ਹੈ। ਪੁਲਸ ਇਸ ਮਾਮਲੇ ’ਚ ਪਹਿਲਾਂ ਹੀ ਚਾਰਜਸ਼ੀਟ ਦਾਖ਼ਲ ਕਰ ਚੁੱਕੀ ਹੈ। ਸੁਭਾਸ਼ ਨੇ ਇਸ ਮਾਮਲੇ 'ਚ ਅਲੀਪੁਰ ਕੋਰਟ 'ਚ ਗਵਾਹੀ ਦਿੱਤੀ ਹੈ। ਇੱਥੇ ਧਰੁਵਜਯੋਤੀ ਦੇ ਪਰਿਵਾਰ ਦੇ ਵਕੀਲ ਨ੍ਰਿਪੇਂਦਰ ਰੰਜਨ ਮੁਖੋਪਾਧਿਆਏ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਮਿਲੀ, ਜਦਕਿ ਜਯੋਤਿਰਿੰਦਰ ਨਾਗ ਨੇ ਕਿਹਾ ਹੈ ਕਿ ਉਹ ਖਪਤਕਾਰ ਸੁਰੱਖਿਆ ਅਦਾਲਤ ਦੇ ਫ਼ੈਸਲੇ ਖਿਲਾਫ਼ ਹਾਈਕੋਰਟ ਦਾ ਰੁਖ਼ ਕਰਨਗੇ।

ਇਹ ਵੀ ਪੜ੍ਹੋ- ਰਾਜਸਥਾਨ 'ਚ ਛਾਤੀ ਤੋਂ ਜੁੜੇ ਬੱਚਿਆਂ ਦਾ ਜਨਮ, ਵੇਖਣ ਲਈ ਹਸਪਤਾਲ ’ਚ ਲੱਗੀ ਭੀੜ

ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ


Tanu

Content Editor

Related News