ਦਿਲ ਦਹਿਲਾਉਣ ਵਾਲੀ ਘਟਨਾ, ਪਿਤਾ ਨੇ ਜੁੜਵਾਂ ਧੀਆਂ ਦਾ ਕਤਲ ਕਰ ਸ਼ਮਸ਼ਾਨ ਘਾਟ ''ਚ ਦਫ਼ਨਾਇਆ
Wednesday, Jul 10, 2024 - 02:08 PM (IST)

ਨਵੀਂ ਦਿੱਲੀ- ਦਿੱਲੀ 'ਚ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਪਿਤਾ ਨੇ ਆਪਣੀਆਂ 2 ਜੁੜਵਾਂ ਧੀਆਂ ਦਾ ਕਤਲ ਕਰ ਕੇ ਲਾਸ਼ਾਂ ਨੂੰ ਦਫ਼ਨਾ ਦਿੱਤਾ। ਇਸ ਮਾਮਲੇ 'ਚ ਦੋਸ਼ੀ ਪਿਤਾ ਨੀਰਜ ਸੋਲੰਕੀ ਨੂੰ ਹਰਿਆਣਾ ਦੇ ਰੋਹਤਕ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਸ਼ੀ ਲਗਾਤਾਰ ਆਪਣੇ ਟਿਕਾਣੇ ਬਦਲ ਕੇ ਦਿੱਲੀ ਅਤੇ ਹਰਿਆਣਾ 'ਚ ਲੁਕਦਾ ਫਿਰ ਰਿਹਾ ਸੀ, ਜੋ ਹੁਣ ਆ ਕੇ ਪੁਲਸ ਦੇ ਹੱਥ ਲੱਗਾ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਧੀ ਨਹੀਂ ਚਾਹੁੰਦਾ ਸੀ, ਇਸ ਲਈ ਉਸ ਨੇ ਪੈਦਾ ਹੋਈਆਂ ਆਪਣੇ ਦੋਵੇਂ ਨਵਜਨਮੀਆਂ ਜੁੜਵਾਂ ਧੀਆਂ ਨੂੰ ਮਾਰ ਦਿੱਤਾ। ਤਿੰਨ ਜੂਨ 2024 ਨੂੰ ਪੁਲਸ ਨੂੰ ਜਾਣਕਾਰੀ ਮਿਲੀ ਕਿ ਇਕ ਪਿਤਾ ਨੇ ਆਪਣੀਆਂ 3 ਦੀਆਂ ਜੁੜਵਾਂ ਧੀਆਂ ਨੂੰ ਮਾਰ ਕੇ ਲਾਸ਼ਾਂ ਦਫ਼ਨਾ ਦਿੱਤੀਆਂ। ਉਸ ਤੋਂ ਬਾਅਦ ਸ਼ਮਸ਼ਾਨ ਘਾਟ 'ਤੇ ਪੁਲਸ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ। ਜਿੱਥੇ ਬੱਚੀਆਂ ਨੂੰ ਦਫਨਾਇਆ ਗਿਆ ਸੀ ਅਤੇ ਜੁੜਵਾਂ ਬੱਚੀਆਂ ਦੀਆਂ ਲਾਸ਼ਾਂ ਬਾਹਰ ਕੱਢਣ ਲਈ ਸੰਬੰਧਤ ਐੱਸ.ਡੀ.ਐੱਮ. ਤੋਂ ਮਨਜ਼ੂਰੀ ਲਈ ਗਈ। ਮਨਜ਼ੂਰੀ ਮਿਲਣ ਤੋਂ ਬਾਅ ਜੁੜਵਾਂ ਬੱਚੀਆਂ ਦੀਆਂ ਲਾਸ਼ਾਂ ਬਾਹਰ ਕੱਢੀਆਂ ਗਈਆਂ।
ਇਸ ਤੋਂ ਬਾਅਦ ਬੱਚੀਆਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਗਿਆ ਅਤੇ ਮਾਮੇ ਨੂੰ ਸੌਂਪ ਦਿੱਤੀਆਂ ਗਈਆਂ। ਕ੍ਰਾਈਮ ਬਰਾਂਚ ਦੀ ਇਕ ਟੀਮ ਇਸ ਮਾਮਲੇ 'ਚ ਦੋਸ਼ੀ ਦੀ ਭਾਲ 'ਚ ਜੁਟੀ ਸੀ। ਦੋਸ਼ੀ ਵਿਅਕਤੀ ਪੁਲਸ ਨੂੰ ਲਗਾਤਾਰ ਚਕਮਾ ਦੇ ਰਿਹਾ ਸੀ। ਦੋਸ਼ੀ ਗ੍ਰਿਫ਼ਤਾਰੀ ਤੋਂ ਬਚਣ ਲਈ ਵਾਰ-ਵਾਰ ਆਪਣਾ ਸਿਮ ਅਤੇ ਟਿਕਾਣੇ ਬਦਲ ਰਿਹਾ ਸੀ। ਟੀਮ ਨੇ ਦੋਸ਼ੀ ਦੀ ਭਾਲ 'ਚ ਦਿੱਲੀ ਅਤੇ ਹਰਿਆਣਾ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਦੌਰਾਨ ਨੀਰਜ ਸੋਲੰਕੀ ਨੂੰ ਸਾਂਪਲਾ, ਰੋਹਤਕ, ਹਰਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ। ਪੁੱਛ-ਗਿੱਛ ਦੌਰਾਨ ਉਸ ਨੇ ਉਪਰੋਕਤ ਮਾਮਲੇ 'ਚ ਆਪਣੀ ਸ਼ਮੂਲੀਅਤ ਕਬੂਲ ਕੀਤੀ ਅਤੇ ਬਾਅਦ 'ਚ ਉਸ ਨੂੰ ਕਾਨੂੰਨ ਦੀਆਂ ਉੱਚਿਤ ਧਾਰਾਵਾਂ ਦੇ ਅਧੀਨ ਗ੍ਰਿਫ਼ਤਾਰ ਕਰ ਲਿਆ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e