ਧੀ ਦਾ ਕਤਲ ਕਰਨ ਤੋਂ ਬਾਅਦ ਥਾਣੇ ਪੁੱਜਿਆ ਪਿਤਾ, ਗਰਭਵਤੀ ਸੀ ਨਾਬਾਲਗ

Friday, Aug 09, 2024 - 05:13 PM (IST)

ਧੀ ਦਾ ਕਤਲ ਕਰਨ ਤੋਂ ਬਾਅਦ ਥਾਣੇ ਪੁੱਜਿਆ ਪਿਤਾ, ਗਰਭਵਤੀ ਸੀ ਨਾਬਾਲਗ

ਬਰੇਲੀ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਰੇਲੀ ਸ਼ਹਿਰ 'ਚ ਇਕ ਪਿਓ ਨੇ ਆਪਣੀ 17 ਸਾਲਾ ਗਰਭਵਤੀ ਧੀ ਦਾ ਵੀਰਵਾਰ ਨੂੰ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਥਾਣੇ ਪਹੁੰਚ ਕੇ ਆਤਮਸਮਰਪਣ ਕਰ ਦਿੱਤਾ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਅਨੁਸਾਰ, ਘਟਨਾ ਸੀਬੀਗੰਜ ਥਾਣਾ ਖੇਤਰ ਦੇ ਗੋਕੁਲਪੁਰ 'ਚ ਵਾਪਰੀ। ਬਰੇਲੀ ਦੇ ਪੁਲਸ ਸੁਪਰਡੈਂਟ ਰਾਹੁਲ ਭਾਟੀ ਅਨੁਸਾਰ, ਸੀਬੀਗੰਜ ਥਾਣਾ ਖੇਤਰ ਦੇ ਗੋਕੁਲਪੁਰ ਦੀ ਰਹਿਣ ਵਾਲੀ ਨਾਬਾਲਗ ਕੁੜੀ ਦਾ ਫਤਿਹਗੰਜ ਪੱਛਮ ਦੇ ਰਸੂਲਾ ਪਿੰਡ 'ਚ ਰਹਿਣ ਵਾਲੇ ਭੁਜੇਂਦਰ ਉਰਫ਼ ਭੂਰਾ ਸ਼੍ਰੀਵਾਸਤਵ ਨਾਲ ਪ੍ਰੇਮ ਸੰਬੰਧ ਸਨ। 

ਉਨ੍ਹਾਂ ਦੱਸਿਆ ਕਿ ਕੁੜੀ ਦੇ ਗਰਭਵਤੀ ਹੋਣ ਤੋਂ ਬਾਅਦ ਉਸ ਦੇ ਪਿਤਾ ਰਮੇਸ਼ ਕੁਮਾਰ ਨੇ ਸੀਬੀਗੰਜ ਥਾਣੇ 'ਚ ਜਬਰ ਜ਼ਿਨਾਹ ਅਤੇ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੇ ਅਧੀਨ ਮੁਕੱਦਮਾ ਦਰਜ ਕਰਵਾਇਆ ਸੀ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਪੁਲਸ ਨੇ ਵੀਰਵਾਰ ਨੂੰ ਦੋਸ਼ੀ ਭੁਜੇਂਦਰ ਉਰਫ਼ ਭੂਰਾ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਅਤੇ ਕੁੜੀ ਦਾ ਬਿਆਨ ਦਰਜ ਕਰਨ ਤੋਂ ਬਾਅਦ ਉਸ ਨੂੰ ਪਰਿਵਾਰ ਵਾਲਿਆਂ ਨਾਲ ਵਾਪਸ ਭੇਜ ਦਿੱਤਾ। ਪੁਲਸ ਸੁਪਰਡੈਂਟ ਅਨੁਸਾਰ, ਬਦਨਾਮੀ ਦੇ ਘਰ ਨਾਲ ਨਾਬਾਲਗ ਕੁੜੀ ਦੇ ਪਿਤਾ ਨੇ ਰਾਤ ਦੇ ਸਮੇਂ ਧੀ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਪਰਸਾ ਖੇੜਾ ਚੌਕੀ 'ਤੇ ਪਹੁੰਚ ਕੇ ਆਪਣਾ ਜ਼ੁਰਮ ਕਬੂਲ ਕਰ ਲਿਆ। ਪੁਲਸ ਨੇ ਕੁੜੀ ਦੀ ਲਾਸ਼ ਬਰਾਮਦ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News