ਪਿਤਾ ਨਾਲ ਜੇਲ ''ਚ ਸੀ 6 ਸਾਲ ਦੀ ਬੇਟੀ, ਹੁਣ ਕਲੈਕਟਰ ਨੇ ਦਿੱਤੀ ਨਵੀਂ ਜ਼ਿੰਦਗੀ

Wednesday, Jun 26, 2019 - 10:53 AM (IST)

ਪਿਤਾ ਨਾਲ ਜੇਲ ''ਚ ਸੀ 6 ਸਾਲ ਦੀ ਬੇਟੀ, ਹੁਣ ਕਲੈਕਟਰ ਨੇ ਦਿੱਤੀ ਨਵੀਂ ਜ਼ਿੰਦਗੀ

ਬਿਲਾਸਪੁਰ— ਛੱਤੀਸਗੜ੍ਹ ਦੇ ਬਿਲਾਸਪੁਰ ਸੈਂਟਰਲ ਜੇਲ ਕੰਪਲੈਕਸ 'ਚ ਰਹਿਣ ਵਾਲੀ 6 ਸਾਲਾ ਬੱਚੀ ਸਮੇਤ ਕੈਦੀਆਂ ਦੇ ਬੱਚਿਆਂ ਦਾ ਸਕੂਲਾਂ 'ਚ ਦਾਖਲਾ ਕਰਵਾਇਆ ਗਿਆ ਹੈ। ਇਹ ਦਾਖਲੇ ਜ਼ਿਲਾ ਕਲੈਕਟਰ ਸੰਜੇ ਅਲਾਂਗ, ਜੇਲ ਪ੍ਰਸ਼ਾਸਨ ਅਤੇ ਸਥਾਨਕ ਪ੍ਰਸ਼ਾਸਨ ਨੇ ਕਰਵਾਏ ਹਨ। ਕਲੈਕਟਰ ਦਾ ਕਹਿਣਾ ਹੈ,''ਅਸੀਂ ਜੇਲ ਦੇ ਸਲਾਨਾ ਨਿਰੀਖਣ 'ਤੇ ਸੀ। ਅਸੀਂ ਬੱਚਿਆਂ ਨੂੰ ਦੇਖਿਆ ਅਤੇ ਉਸ ਬਾਰੇ ਜਾਣਕਾਰੀ ਲਈ। ਉਸ ਦੇ ਪਿਤਾ ਉੱਥੇ (ਜੇਲ 'ਚ) ਰਹਿੰਦੇ ਹਨ, ਉਸ ਦੀ ਮਾਂ ਨਹੀਂ ਸੀ, ਇਸ ਲਈ ਉਸ ਦੀ ਦੇਖਭਾਲ ਕੀਤੀ ਜਾ ਰਹੀ ਸੀ। ਅਸੀਂ ਉਸੇ ਤਰ੍ਹਾਂ ਦੇ ਸਾਰੇ ਬੱਚਿਆਂ ਨੂੰ ਵੱਖ-ਵੱਖ ਸੰਗਠਨਾਂ ਦੀ ਮਦਦ ਨਾਲ ਬਿਹਤਰ ਭਵਿੱਖ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ।''PunjabKesariਹੁਣ ਹੋਸਟਲ 'ਚ ਰਹੇਗੀ ਬੱਚੀ
ਰਿਪੋਰਟ ਅਨੁਸਾਰ ਇਸ ਬੱਚੀ ਦੇ ਪਿਤਾ ਆਪਣੀ ਪਤਨੀ ਦੇ ਕਤਲ ਦੇ ਜ਼ੁਰਮ 'ਚ ਜੇਲ ਦੀ ਸਜ਼ਾ ਕੱਟ ਰਹੇ ਹਨ। ਉਹ ਆਪਣੀ 5 ਸਾਲ ਦੀ ਸਜ਼ਾ ਪੂਰੀ ਕਰ ਚੁਕੇ ਹਨ ਅਤੇ ਹਾਲੇ 5 ਸਾਲ ਹੋਰ ਜੇਲ 'ਚ ਰਹਿਣਗੇ। ਬੱਚੀ ਬਿਨਾਂ ਕਿਸੇ ਗੁਨਾਹ ਦੇ ਜੇਲ 'ਚ ਕੈਦੀਆਂ ਦੀ ਤਰ੍ਹਾਂ ਰਹਿ ਰਹੀ ਸੀ। ਹੁਣ ਉਹ ਜੇਲ 'ਚ ਨਹੀਂ ਸਗੋਂ ਸਕੂਲ ਦੇ ਹੋਸਟਲ 'ਚ ਰਹਿ ਕੇ ਆਪਣਾ ਭਵਿੱਖ ਬਣਾਏਗੀ। ਇਸ ਤੋਂ ਪਹਿਲਾਂ ਉਹ ਜੇਲ 'ਚ ਸੰਚਾਲਤ ਪਲੇਅ ਸਕੂਲ 'ਚ ਪੜ੍ਹ ਰਹੀ ਸੀ।


author

DIsha

Content Editor

Related News