ਸਹੁਰੇ ਨੇ ਕਤਲ ਕੀਤੀ ਨੂੰਹ, ਜਦੋਂ ਮੌਕੇ ''ਤੇ ਪੁਲਸ ਪਹੁੰਚੀ ਤਾਂ....
Wednesday, Apr 16, 2025 - 01:01 PM (IST)

ਸ਼ਾਹਜਹਾਂਪੁਰ- ਸਹੁਰੇ ਨੇ ਕੁਹਾੜੀ ਨਾਲ ਵਾਰ ਕਰ ਕੇ ਆਪਣੀ ਨੂੰਹ ਦਾ ਕਤਲ ਕਰ ਦਿੱਤਾ ਅਤੇ ਫ਼ਰਾਰ ਹੋ ਗਿਆ। ਪੁਲਸ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦਾ ਹੈ। ਓਧਰ ਪੁਲਸ ਸੁਪਰਡੈਂਟ ਰਾਜੇਸ਼ ਕੁਮਾਰ ਦ੍ਰਿਵੇਦੀ ਨੇ ਬੁੱਧਵਾਰ ਨੂੰ ਦੱਸਿਆ ਕਿ ਥਾਣਾ ਕਾਂਟ ਅਧੀਨ ਹਟੀਪੁਰ ਕੁਰੀਆ ਦੀ ਰਹਿਣ ਵਾਲੀ 30 ਸਾਲਾ ਸੁਮਿਤਰਾ ਦੀ ਉਸ ਦੇ ਸਹੁਰੇ ਰਾਜਪਾਲ ਸੱਤਿਆ ਨੇ ਕੁਹਾੜੀ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ। ਘਟਨਾ ਦੀ ਜਾਣਕਾਰੀ ਅੱਜ ਸਵੇਰੇ ਮਿਲਣ ਮਗਰੋਂ ਪੁਲਸ ਮੌਕੇ 'ਤੇ ਪਹੁੰਚੀ।
ਸ਼ਰਾਬ ਦੇ ਨਸ਼ੇ 'ਚ ਵਾਰਦਾਤ ਨੂੰ ਦਿੱਤਾ ਅੰਜਾਮ
ਪੁਲਸ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਪਿੰਡ ਵਾਸੀਆਂ ਤੋਂ ਪੁੱਛਗਿੱਛ ਕੀਤੀ ਅਤੇ ਦੱਸਿਆ ਕਿ ਦੋਸ਼ੀ ਸਹੁਰਾ ਅਕਸਰ ਸ਼ਰਾਬ ਪੀਂਦਾ ਸੀ ਅਤੇ ਮ੍ਰਿਤਕਾ ਨਾਲ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਣ 'ਤੇ ਉਸ ਨੇ ਘਰ ਵਿਚ ਰੱਖੀ ਕੁਹਾੜੀ ਨਾਲ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਮ੍ਰਿਤਕਾ ਦੇ ਪਤੀ ਟਰੱਕ ਡਰਾਈਵਰ ਹੈ ਅਤੇ ਉਹ ਅਕਸਰ ਟਰੱਕ ਲੈ ਕੇ ਬਾਹਰ ਜਾਂਦਾ ਹੈ। ਘਟਨਾ ਵਾਲੇ ਦਿਨ ਵੀ ਉਹ ਬਾਹਰ ਸੀ। ਪੁਲਸ ਨੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਕਤਲ ਵਿਚ ਵਰਤੀ ਕੁਹਾੜੀ ਵੀ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋਸ਼ੀ ਘਟਨਾ ਮਗਰੋਂ ਫਰਾਰ ਹੈ, ਜਿਸ ਦੀ ਭਾਲ ਲਈ ਪੁਲਸ ਨੇ ਟੀਮ ਬਣਾਈ ਹੈ।
ਕੁਹਾੜੀ ਨਾਲ ਕੀਤੇ ਕਈ ਵਾਰ
ਮ੍ਰਿਤਕਾ ਦੇ ਕੰਨ, ਗਰਦਨ ਅਤੇ ਹੱਥਾਂ ਆਦਿ 'ਤੇ ਕੁਹਾੜੀ ਨਾਲ ਹਮਲਾ ਕੀਤਾ ਗਿਆ ਸੀ। ਜਦੋਂ ਮ੍ਰਿਤਕਾਂ ਦੀ 7 ਸਾਲ ਦੀ ਰਾਗਿਨੀ ਸਵੇਰੇ ਉੱਠੀ ਤਾਂ ਉਸ ਨੂੰ ਆਪਣੀ ਮਾਂ ਬਿਸਤਰੇ 'ਤੇ ਨਹੀਂ ਮਿਲੀ। ਜਦੋਂ ਉਸਨੇ ਬਾਹਰ ਆ ਕੇ ਦੇਖਿਆ ਤਾਂ ਉਸ ਨੂੰ ਸਾਵਿਤਰੀ ਦੀ ਲਾਸ਼ ਪਈ ਮਿਲੀ, ਜੋ ਖੂਨ ਨਾਲ ਲੱਥਪੱਥ ਸੀ।
ਪੁਲਸ ਮੁਲਜ਼ਮ ਦੀ ਕਰ ਰਹੀ ਭਾਲ
ਆਪਣੀ ਮਾਂ ਦੀ ਲਾਸ਼ ਦੇਖ ਕੇ ਧੀ ਚੀਕ ਉੱਠੀ। ਉਸ ਦੀ ਚੀਕ ਸੁਣ ਕੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ। ਦੋਸ਼ੀ ਦੀ ਪਤਨੀ ਵੀ ਮਾਨਸਿਕ ਤੌਰ 'ਤੇ ਕਮਜ਼ੋਰ ਦੱਸੀ ਜਾ ਰਹੀ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਣਕਾਰੀ ਲਈ। ਐਸਪੀ ਰਾਜੇਸ਼ ਦਿਵੇਦੀ, ਐਸਪੀ ਸਿਟੀ ਦੇਵੇਂਦਰ ਕੁਮਾਰ ਅਤੇ ਸੀਓ ਸਦਰ ਪ੍ਰਯਕ ਜੈਨ ਵੀ ਮੌਕੇ 'ਤੇ ਪਹੁੰਚ ਗਏ।