ਧੀ ਮੰਡਪ ''ਚ ਲੈ ਰਹੀ ਸੀ ਫੇਰੇ, ਪਿਤਾ ਦੀ ਹੋਈ ਮੌਤ

Wednesday, Dec 04, 2024 - 05:31 PM (IST)

ਧੀ ਮੰਡਪ ''ਚ ਲੈ ਰਹੀ ਸੀ ਫੇਰੇ, ਪਿਤਾ ਦੀ ਹੋਈ ਮੌਤ

ਹਾਥਰਸ- ਧੀ ਦੇ ਵਿਆਹ ਦਾ ਕੰਨਿਆਦਾਨ ਮਗਰੋਂ ਪਿਤਾ ਦੀ ਮੌਤ ਹੋ ਗਈ। ਵਿਆਹ ਦੌਰਾਨ ਲਾੜੀ ਦੇ ਪਿਤਾ ਦੀ ਮੌਤ ਨੇ ਵਿਆਹ ਦੀਆਂ ਖੁਸ਼ੀਆਂ ਨੂੰ ਮਾਤਮ 'ਚ ਬਦਲ ਦਿੱਤਾ। ਵਿਆਹ 'ਚ ਸ਼ਾਮਲ ਹੋਣ ਆਏ ਲੋਕਾਂ ਦੀਆਂ ਅੱਖਾਂ 'ਚ ਹੰਝੂ ਆ ਗਏ। ਇਕ ਪਾਸੇ ਧੀ ਦੀ ਡੋਲੀ ਉਠੇਗੀ ਤਾਂ ਉਥੇ ਹੀ ਦੂਜੇ ਪਾਸੇ ਪਿਤਾ ਦੀ ਅਰਥੀ ਉਠੇਗੀ, ਜਿਸ ਕਾਰਨ ਖੁਸ਼ੀ ਦੇ ਮਾਹੌਲ 'ਚ ਮਾਤਮ ਛਾ ਗਿਆ ਹੈ।

ਵਿਆਹ ਦੀਆਂ ਖੁਸ਼ੀਆਂ ਸੋਗ ਬਦਲੀਆਂ

ਦੱਸ ਦਈਏ ਕਿ ਸਾਦਾਬਾਦ ਇਲਾਕੇ ਦੇ ਪਿੰਡ ਥਰੌਰਾ ਦੇ ਰਹਿਣ ਵਾਲੇ ਯਸ਼ਪਾਲ ਦੀ ਸਭ ਤੋਂ ਛੋਟੀ ਧੀ ਸੁਮਨ ਉਰਫ ਭੂਰੀ ਦਾ ਵਿਆਹ ਮਥੁਰਾ ਦੇ ਮੰਡੀ ਚੌਰਾਹਾ ਦੇ ਰਹਿਣ ਵਾਲੇ ਸਤੀਸ਼ ਦੇ ਪੁੱਤਰ ਗੌਰੀ ਸ਼ੰਕਰ ਨਾਲ ਤੈਅ ਹੋਇਆ ਸੀ। ਤੈਅ ਪ੍ਰੋਗਰਾਮ ਮੁਤਾਬਕ ਮਥੁਰਾ ਤੋਂ ਬਰਾਤ ਪਿੰਡ ਦੇ ਨੇੜੇ ਸਾਦਾਬਾਦ ਜਲਸਰ ਰੋਡ ’ਤੇ ਸਥਿਤ ਡੀ. ਐਸ. ਫਾਰਮ ਪਹੁੰਚੀ। ਵਿਆਹ ਦੀਆਂ ਖੁਸ਼ੀਆਂ ਵਿਚ ਕੋਈ ਕਮੀ ਨਹੀਂ ਸੀ। ਦਾਵਤ ਅਤੇ ਕੰਨਿਆਦਾਨ ਪ੍ਰੋਗਰਾਮ ਖੁਸ਼ੀ-ਖੁਸ਼ੀ ਸਮਾਪਤ ਹੋਇਆ। ਅਚਾਨਕ ਲਾੜੀ ਦੇ ਪਿਤਾ ਯਸ਼ਪਾਲ ਦੀ ਸਿਹਤ ਵਿਗੜ ਗਈ।

ਧੀ ਮੰਡਪ 'ਚ ਫੇਰੇ ਲੈ ਰਹੀ ਸੀ ਅਤੇ ਪਿਤਾ ਦੀ ਮੌਤ ਹੋ ਗਈ

ਮਿਲੀ ਜਾਣਕਾਰੀ ਮੁਤਾਬਕ ਜਿਸ ਤੋਂ ਬਾਅਦ ਲਾੜੀ ਦੇ ਪਿਤਾ ਯਸ਼ਪਾਲ ਨੂੰ ਤੁਰੰਤ ਇਲਾਜ ਲਈ ਆਗਰਾ ਲਿਜਾਇਆ ਗਿਆ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਪਿਤਾ ਦੀ ਮੌਤ ਤੋਂ ਬਾਅਦ ਲਾੜੀ ਦੇ ਚਾਚਾ ਅਵਨੀਸ਼ ਨੇ ਵਿਆਹ ਦੀਆਂ ਬਾਕੀ ਰਸਮਾਂ ਪੂਰੀਆਂ ਕੀਤੀਆਂ। ਜਦੋਂ ਲੜਕੀ ਵਿਦਾ ਹੋਣ ਲਈ ਤਿਆਰ ਹੋਈ ਤਾਂ ਪਰਿਵਾਰ ਵਾਲਿਆਂ ਨੇ ਉਸ ਨੂੰ ਇਸ ਦੁਖਦ ਘਟਨਾ ਦੀ ਜਾਣਕਾਰੀ ਨਹੀਂ ਦਿੱਤੀ। ਉਹ ਖ਼ੁਸ਼ੀ-ਖ਼ੁਸ਼ੀ ਆਪਣੇ ਨਵੇਂ ਘਰ ਜਾਣ ਵਿਦਾ ਹੋ ਗਈ  ਉਸ ਨੂੰ ਇਹ ਨਹੀਂ ਦੱਸਿਆ ਗਿਆ ਸੀ ਕਿ ਉਸ ਦੇ ਪਿਤਾ ਜੀ ਹੁਣ ਜ਼ਿੰਦਾ ਨਹੀਂ ਹਨ।

ਪਿਤਾ ਦੀ ਮੌਤ ਨੇ ਵਿਆਹ ਦੀਆਂ ਖੁਸ਼ੀਆਂ ਨੂੰ ਮਾਤਮ 'ਚ ਬਦਲਿਆ

ਜਦੋਂ ਲਾੜੀ ਦੀ ਡੋਲੀ ਮਥੁਰਾ ਦੇ ਘਰ ਪਹੁੰਚੀ ਤਾਂ ਉਸ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਉਸ ਦੇ ਪਿਤਾ ਦੀ ਮੌਤ ਹੋ ਗਈ ਹੈ। ਇਹ ਖਬਰ ਸੁਣ ਕੇ ਉਹ ਵਿਆਹ ਵਾਲੇ ਜੋੜੇ 'ਚ ਘਰ ਪਰਤ ਆਈ, ਜਿੱਥੋਂ ਉਹ ਖੁਸ਼ੀ-ਖੁਸ਼ੀ ਵਿਦਾ ਹੋ ਕੇ ਗਈ ਸੀ। ਯਸ਼ਪਾਲ ਦਾ ਪਰਿਵਾਰ ਅਤੇ ਰਿਸ਼ਤੇਦਾਰ ਰੋ-ਰੋ ਕੇ ਬੁਰੀ ਹਾਲਤ ਵਿਚ ਸਨ। ਵਿਆਹ ਵਿਚ ਸ਼ਾਮਲ ਹੋਣ ਆਏ ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਵਿਚ ਹੰਝੂ ਨਜ਼ਰ ਆ ਰਹੇ ਸਨ।


author

Tanu

Content Editor

Related News