ਟਰੈਕਟਰ ਟੋਏ ''ਚ ਡਿੱਗਣ ਕਾਰਨ ਪਿਓ-ਪੁੱਤ ਦੀ ਹੋਈ ਮੌਤ

Monday, Sep 09, 2024 - 07:12 PM (IST)

ਟਰੈਕਟਰ ਟੋਏ ''ਚ ਡਿੱਗਣ ਕਾਰਨ ਪਿਓ-ਪੁੱਤ ਦੀ ਹੋਈ ਮੌਤ

ਦਮੋਹ : ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ 'ਚ ਇਕ ਟਰੈਕਟਰ ਬੇਕਾਬੂ ਹੋ ਕੇ ਡੂੰਘੀ ਖਾਈ 'ਚ ਡਿੱਗਣ ਕਾਰਨ ਪਿਤਾ-ਪੁੱਤਰ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਅੱਜ ਦੱਸਿਆ ਕਿ ਜ਼ਿਲ੍ਹੇ ਦੇ ਜਬੇੜਾ ਥਾਣਾ ਖੇਤਰ ਦੇ ਸਿਗਰਾਮਪੁਰ ਖੇਤਰ ਵਿੱਚ ਭੈਂਸਾ ਘਾਟ ਸਿੱਧ ਬਾਬਾ ਦੀ ਪਹਾੜੀ ’ਤੇ ਬੀਤੀ ਸ਼ਾਮ ਇੱਕ ਟਰੈਕਟਰ ਬੇਕਾਬੂ ਹੋ ਕੇ ਟੋਏ ਵਿੱਚ ਜਾ ਡਿੱਗਿਆ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ। ਮ੍ਰਿਤਕਾਂ ਦੀ ਪਛਾਣ ਬ੍ਰਿਜੇਸ਼ ਕੁਸ਼ਵਾਹਾ (40) ਵਾਸੀ ਕਟਨੀ ਜ਼ਿਲ੍ਹੇ ਦੇ ਸਲੇਮਾਨਾਬਾਦ ਅਤੇ ਉਸ ਦੇ ਪੁੱਤਰ ਪ੍ਰਸ਼ਾਂਤ ਕੁਸ਼ਵਾਹਾ (18) ਵਜੋਂ ਹੋਈ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਘਟਨਾ ਦੀ ਜਾਂਚ ਕਰ ਰਹੀ ਹੈ।


author

Baljit Singh

Content Editor

Related News