ਫਾਦਰਜ਼ ਡੇਅ ''ਤੇ ਬੇਟੇ ਨੇ ਪਿਤਾ ਦੀ ਕੱਟ ਦਿੱਤੀ ਗਰਦਨ, ਕਾਰਨ ਕਰੇਗਾ ਹੈਰਾਨ

06/20/2017 11:17:20 AM

ਇੰਦੌਰ— ਮੱਧ ਪ੍ਰਦੇਸ਼ 'ਚ ਪਤਨੀ ਨਾਲ ਨਾਜਾਇਜ਼ ਸੰਬੰਧ ਹੋਣ ਦੇ ਸ਼ੱਕ ਕਾਰਨ ਬੇਟੇ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਮੱਧ ਪ੍ਰਦੇਸ਼ 'ਚ ਇੰਦੌਰ ਕੋਲ ਕਮਲਾਪੁਰ ਚੌਕੀ ਇੰਚਾਰਜ ਸੁੰਦਰਲਾਲ ਪਟੇਲ ਨੇ ਦੱਸਿਆ ਕਿ ਸੋਮਵਾਰ ਦੀ ਸਵੇਰ ਕਮਲਾਪੁਰ ਪਿੰਡ 'ਚ 2 ਕਲਾਊਦੀਨ ਕਾਜੀ 'ਚ ਸਿਰ ਕੱਟੀ ਲਾਸ਼ ਮਿਲੀ। ਸਿਰ ਅਤੇ ਸਰੀਰ 25 ਫੁੱਟ ਦੀ ਦੂਰੀ 'ਤੇ ਪਏ ਸਨ। ਕੋਲ ਹੀ 20 ਪੋਟਲੀ ਕੱਚੀ ਸ਼ਰਾਬ ਪਈ ਸੀ। ਉਸ ਦੀ ਪਛਾਣ ਪਿੰਡ ਦੇ ਹੀ ਜੀਵਨ ਪਿਤਾ ਕੁੰਜੀਲਾਲ ਵਾਸੀ ਨਵੀਂ ਆਬਾਦੀ ਦੇ ਰੂਪ 'ਚ ਹੋਈ। ਮ੍ਰਿਤਕ ਦੇ ਘਰ ਵਾਲਿਆਂ ਨੇ ਦੱਸਿਆ ਕਿ ਜੀਵਨ ਐਤਵਾਰ ਦੀ ਸ਼ਾਮ 4 ਵਜੇ ਘਰੋਂ ਨਿਕਲੇ ਸਨ, ਉਸ ਦੇ ਬਾਅਦ ਤੋਂ ਹੀ ਘਰ ਨਹੀਂ ਆਏ ਸਨ। ਦੂਜੇ ਪਾਸੇ ਪੁੱਛ-ਗਿੱਛ 'ਚ ਮ੍ਰਿਤਕ ਦੇ ਬੇਟੇ ਰਾਹੁਲ ਨੇ ਹੀ ਪਿਤਾ ਦੀ ਕੁਹਾੜੀ ਮਾਰ ਕੇ ਹੱਤਿਆ ਕਰਨੀ ਕਬੂਲੀ। 
ਉਸ ਨੇ ਦੱਸਿਆ ਕਿ ਮੇਰੀ ਪਤਨੀ ਨਾਲ ਮੇਰੇ ਪਿਤਾ ਦੇ ਨਾਜਾਇਜ਼ ਸੰਬੰਧ ਸਨ। ਇਹ ਗੱਲ ਮੈਨੂੰ ਪਤਾ ਲੱਗੀ ਤਾਂ ਮੈਨੂੰ ਗੁੱਸਾ ਆ ਗਿਆ। ਐਤਵਾਰ ਨੂੰ ਮੈਂ ਆਪਣੇ ਰਿਸ਼ਤੇਦਾਰ ਰਾਹੁਲ ਪਿਤਾ ਮਦਨ ਨਾਲ ਪਿਤਾ ਨੂੰ ਟਿਕਾਉਣੇ ਲਾਉਣ ਦੀ ਸਾਜਿਸ਼ ਰਚੀ। ਪਿਤਾ ਸ਼ਾਮ ਨੂੰ ਸ਼ਰਾਬ ਪੀਣ ਲਈ ਬਾਗਰੀ ਮੁੱਹੇਲ ਗਏ ਸਨ। ਅਸੀਂ ਉਨ੍ਹਾਂ ਦੀ ਸ਼ਰਾਬ ਪਿਲਾਉਣ ਦੇ ਬਹਾਨੇ ਕਲਾਊਦੀਨ ਕਾਜੀ ਦੀ ਬਾੜੀ 'ਚ ਲੈ ਗਏ ਅਤੇ ਜੰਮ ਕੇ ਸ਼ਰਾਬ ਪਿਲਾਈ। ਰਾਤ 9 ਵਜੇ ਦੇ ਕਰੀਬ ਮੈਂ ਕੁਹਾੜੀ ਤੋਂ 6 ਵਾਰ ਕਰ ਕੇ ਉਨ੍ਹਾਂ ਦਾ ਸਰੀਰ ਤੋਂ ਸਿਰ ਵੱਖ ਕਰ ਦਿੱਤਾ ਅਤੇ ਸਿਰ ਕੁਝ ਦੂਰੀ 'ਤੇ ਸੁੱਟ ਕੇ ਅਸੀਂ ਦੋਵੇਂ ਦੌੜ ਗਏ। ਇਹ ਘਟਨਾ ਫਾਦਰਜ਼ ਡੇਅ ਯਾਨੀ 18 ਜੂਨ ਦੀ ਰਾਤ ਹੋਈ। ਪੁਲਸ ਨੇ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਹੈ।


Related News