ਸਾਬਕਾ ਫ਼ੌਜੀ ਦੀ ਕਿਸਮਤ ਨੇ ਮਾਰੀ ਪਲਟੀ, ਘਰ ਬੈਠੇ ਬਿਠਾਏ ਬਣਿਆ ਕਰੋੜਪਤੀ
Tuesday, Jan 04, 2022 - 12:20 PM (IST)
ਭਿਵਾਨੀ— ਕਿਹਾ ਜਾਂਦਾ ਹੈ ਕਿ ਪਰਮਾਤਮਾ ਜਦੋਂ ਵੀ ਦਿੰਦੇ ਹਨ ਤਾਂ ਛੱਪਰ ਪਾੜ ਕੇ ਦਿੰਦੇ ਹਨ। ਇਹ ਕਹਾਵਤ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਵਿਚ ਰਹਿਣ ਵਾਲੇ ਸਾਬਕਾ ਫ਼ੌਜੀ ’ਤੇ ਸਟੀਕ ਬੈਠਦੀ ਹੈ। ਸਾਬਕਾ ਫ਼ੌਜੀ ’ਤੇ ਕਿਸਮਤ ਅਜਿਹੀ ਮਹਿਰਬਾਨ ਹੋਈ ਕਿ ਉਸ ਨੇ 5 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। 30 ਫ਼ੀਸਦੀ ਟੈਕਸ ਕੱਟਣ ਮਗਰੋਂ ਉਨ੍ਹਾਂ ਨੂੰ ਸਾਢੇ 3 ਕਰੋੜ ਰੁਪਏ ਮਿਲਣਗੇ। ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਪਿੰਡ ਬੜਦੂ ਮੁਗਲ ਵਾਸੀ ਸਾਬਕਾ ਫ਼ੌਜੀ ਅੱਤਰ ਸਿੰਘ ਫ਼ੌਜ ਵਿਚ ਨਾਇਕ ਅਹੁਦੇ ਤੋਂ ਸੇਵਾ ਮੁਕਤ ਹਨ ਅਤੇ ਪਿਛਲੇ 15 ਸਾਲਾਂ ਤੋਂ ਲਾਟਰੀ ਖਰੀਦ ਰਹੇ ਹਨ।
ਇਹ ਵੀ ਪੜ੍ਹੋ : ਜਲੰਧਰ ਦੇ ਡਾਕਟਰ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਗੁਰੂ ਘਰ ਨੂੰ ਭੇਟ ਕੀਤਾ ਹੀਰਿਆਂ ਨਾਲ ਜੜਿਆ ਹਾਰ
ਅੱਤਰ ਸਿੰਘ ਨੇ ਦੱਸਿਆ ਕਿ ਉਹ ਹੁਣ ਤਕ ਲੱਗਭਗ 10 ਲੱਖ ਰੁਪਏ ਰੁਪਏ ਲਾਟਰੀ ’ਤੇ ਖਰਚ ਕਰ ਚੁੱਕੇ ਹਨ। ਇਸ ਦੌਰਾਨ ਕਈ ਛੋਟੇ ਇਨਾਮ ਨਿਕਲ ਚੁੱਕੇ ਹਨ ਪਰ 15 ਸਾਲ ਦੀ ਕੋਸ਼ਿਸ਼ ਤੋਂ ਬਾਅਦ ਹੁਣ ਉਨ੍ਹਾਂ ਦਾ ਪਹਿਲਾ ਇਨਾਮ ਨਿਕਲਿਆ ਹੈ। ਉਨ੍ਹਾਂ ਦੱਸਿਆ ਕਿ ਉਹ ਸਾਲ 2007 ਵਿਚ ਫ਼ੌਜ ਤੋਂ ਸੇਵਾ ਮੁਕਤ ਹੋ ਗਏ ਸਨ। ਉਸ ਤੋਂ ਬਾਅਦ ਕੁਝ ਕੰਮ ਕਰਨ ਦੀ ਸੋਚੀ। ਉਨ੍ਹਾਂ ਨੇ ਲਾਟਰੀ ਖਰੀਦਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ ਹਨ ਅਤੇ ਉਹ ਦੋਵੇਂ ਹੀ ਫ਼ੌਜ ਵਿਚ ਹਨ। ਉਨ੍ਹਾਂ ਨੇ ਮਨ ’ਚ ਠਾਣ ਲਿਆ ਸੀ ਕਿ ਜਦੋਂ ਤੱਕ ਚੰਗੀ ਰਕਮ ਦੀ ਲਾਟਰੀ ਨਹੀਂ ਲੱਗਦੀ, ਉਦੋਂ ਤੱਕ ਕੋਸ਼ਿਸ਼ ਜਾਰੀ ਰੱਖਣਗੇ। ਹੁਣ ਉਨ੍ਹਾਂ ਦਾ ਸੁਫ਼ਨਾ ਪੂਰਾ ਹੋ ਗਿਆ ਹੈ।
ਇਹ ਵੀ ਪੜ੍ਹੋ : SIT ਨੇ ਲਖੀਮਪੁਰ ਖੀਰੀ ਹਿੰਸਾ ਮਾਮਲੇ ’ਚ 5 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਕੀਤੀ ਦਾਖ਼ਲ
ਅੱਤਰ ਸਿੰਘ ਨੇ ਦੱਸਿਆ ਕਿ ਸ਼ੁਰੂ ਵਿਚ ਜਦੋਂ ਉਨ੍ਹਾਂ ਨੇ ਵੇਖਿਆ ਕਿ ਉਨ੍ਹਾਂ ਦੀ ਟਿਕਟ ਦਾ ਨੰਬਰ ਪਹਿਲੇ ਸਥਾਨ ’ਤੇ ਆਇਆ ਹੈ ਤਾਂ ਉਨ੍ਹਾਂ ਨੂੰ ਭਰੋਸਾ ਨਹੀਂ ਹੋਇਆ। ਉਨ੍ਹਾਂ ਨੇ ਲਗਾਤਾਰ ਕਈ ਵਾਰ ਨੰਬਰ ਦਾ ਮਿਲਾਨ ਕੀਤਾ। ਉਸ ਤੋਂ ਬਾਅਦ ਟਿਕਟ ਦੇਣ ਵਾਲੀ ਏਜੰਸੀ ਦੇ ਸੰਚਾਲਕ ਤੋਂ ਇਸ ਗੱਲ ਦੀ ਪੁਸ਼ਟੀ ਕੀਤੀ, ਤਾਂ ਜਾ ਕੇ ਉਨ੍ਹਾਂ ਨੂੰ ਇਸ ਗੱਲ ’ਤੇ ਯਕੀਨ ਹੋਇਆ ਕਿ 5 ਕਰੋੜ ਰੁਪਏ ਦੀ ਲਾਟਰੀ ਲੱਗ ਗਈ ਹੈ। ਅੱਤਰ ਨੇ ਦੱਸਿਆ ਕਿ ਉਨ੍ਹਾਂ ਦਾ ਸੁਫ਼ਨਾ ਪੂਰਾ ਹੋ ਚੁੱਕਾ ਹੈ ਅਤੇ ਹੁਣ ਉਹ ਮੁੜ ਜ਼ਿੰਦਗੀ ਵਿਚ ਕਦੇ ਵੀ ਲਾਟਰੀ ਦੀ ਟਿਕਟ ਨਹੀਂ ਖਰੀਦਣਗੇ।
ਇਹ ਵੀ ਪੜ੍ਹੋ : ਡਰੈਗਨ ਫਰੂਟ ਨੇ ਚਮਕਾਈ ਮੁਸ਼ਤਾਕ ਦੀ ਕਿਸਮਤ, ਕਿਸਾਨਾਂ ਨੂੰ ਵਿਖਾਈ ਆਸ ਦੀ ਨਵੀਂ ਕਿਰਨ