ਅੱਜ ਰਾਤ 12 ਵਜੇ ਤੋਂ ਲਾਜ਼ਮੀ ਹੋ ਜਾਵੇਗਾ ਫਾਸਟੈਗ, ਨਾ ਲਗਵਾਉਣ ਵਾਲੇ 'ਤੇ ਲੱਗੇਗਾ ਦੁੱਗਣਾ ਚਾਰਜ

Saturday, Dec 14, 2019 - 11:24 AM (IST)

ਅੱਜ ਰਾਤ 12 ਵਜੇ ਤੋਂ ਲਾਜ਼ਮੀ ਹੋ ਜਾਵੇਗਾ ਫਾਸਟੈਗ, ਨਾ ਲਗਵਾਉਣ ਵਾਲੇ 'ਤੇ ਲੱਗੇਗਾ ਦੁੱਗਣਾ ਚਾਰਜ

ਨਵੀਂ ਦਿੱੱਲੀ — ਕੇਂਦਰ ਸਰਕਾਰ ਨੇ ਦੇਸ਼ ਭਰ 'ਚ 15 ਦਸੰਬਰ ਤੋਂ ਫਾਸਟੈਗ ਜ਼ਰੀਏ ਟੋਲ ਟੈਕਸ ਦੀ ਵਸੂਲੀ ਨੂੰ ਲਾਜ਼ਮੀ ਕਰ ਦਿੱਤਾ ਹੈ। ਇਸ ਲਈ ਅੱਜ ਰਾਤ 12 ਵਜੇ ਦੇ ਬਾਅਦ ਤੋਂ ਜੇਕਰ ਕਿਸੇ ਵਾਹਨ 'ਤੇ ਫਾਸਟੈਗ ਨਹੀਂ ਲੱਗਾ ਹੋਵੇਗਾ ਤਾਂ ਉਸ ਵਾਹਨ ਦੇ ਡਰਾਈਵਰ ਨੂੰ ਲਗਭਗ ਦੁੱਗਣੇ ਚਾਰਜ ਦਾ ਭੁਗਤਾਨ ਕਰਨਾ ਹੋਵੇਗਾ। ਹਰ ਟੋਲ 'ਤੇ ਫਾਸਟੈਗ ਵਾਲੇ ਵਾਹਨਾਂ ਲਈ ਸਪੈਸ਼ਲ ਲੇਨ ਵੀ ਬਣਾਈ ਗਈ ਹੈ। ਇਸ ਬਾਰੇ ਵਿਭਾਗ ਨੇ ਸਾਰੀਆਂ ਤਿਆਰੀਆਂ ਮੁਕੱਮਲ ਕਰ ਲਈਆਂ ਹਨ। 

ਕਿੱਥੋਂ ਖਰੀਦੇ ਜਾ ਸਕਦੇ ਹਨ ਫਾਸਟੈਗ

ਟੋਲ ਪਲਾਜ਼ਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ

- ਐਸਬੀਆਈ(SBI), ਐਚਡੀਐਫਸੀ, ਆਈ ਸੀ ਆਈ ਸੀ ਆਈ ਸਮੇਤ ਕਈ ਬੈਂਕ

- On line Platform paytm, amazon

- ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ, ਹਿੰਦੁਸਤਾਨ ਪੈਟਰੋਲੀਅਮ ਦਾ ਪੈਟਰੋਲ ਪੰਪ.

- ਨੈਸ਼ਨਲ ਹਾਈਵੇ ਅਥਾਰਟੀ  ਦਾ My fast aap.

ਫਾਸਟੈਗ ਕਿਵੇਂ ਕਰਦਾ ਹੈ ਕੰਮ?

ਇਹ ਇਕ ਰੇਡਿਓ ਫ੍ਰੀਕਵੈਂਸੀ ਆਇਡੈਂਟੀਫਿਕੇਸ਼ਨ ਟੈਗ ਹੈ ਜਿਸ ਨੂੰ ਵਾਹਨ ਦੀ ਵਿੰਡਸ਼ੀਲਡ 'ਤੇ ਲਗਾਇਆ ਜਾਂਦਾ ਹੈ, ਜਦੋਂ ਵਾਹਨ ਟੋਲ ਪਲਾਜ਼ਾ ਤੋਂ ਲੰਘਦੇ ਹਨ ਤਾਂ ਪਲਾਜ਼ਾ 'ਤੇ ਮੌਜੂਦ ਸੈਂਸਰ ਫਾਸਟੈਗ ਨੂੰ ਰੀਡ ਕਰ ਲੈਂਦੇ ਹਨ। ਉਥੇ ਲੱਗੇ ਉਪਕਰਣ ਆਟੋਮੈਟਿਕ ਤਰੀਕੇ ਨਾਲ ਟੋਲ ਟੈਕਸ ਦੀ ਵਸੂਲੀ ਕਰ ਲੈਂਦੇ ਹਨ। ਇਸ ਤਰੀਕੇ ਨਾਲ ਵਾਹਨ ਚਲਾਉਣ ਵਾਲਿਆਂ ਦੇ ਸਮੇਂ ਦੀ ਬਚਤ ਹੁੰਦੀ ਹੈ। ਜ਼ਿਕਰਯੋਗ ਹੈ ਕਿ ਟੋਲ ਪਲਾਜ਼ਾ 'ਤੇ ਫਾਸਟੈਗ ਸ਼ੁਰੂ ਹੋਣ ਨਾਲ ਹਰ ਸਾਲ ਕਰੀਬ 75,000 ਕਰੋੜ ਰੁਪਏ ਦੇ ਈਂਧਣ ਦੀ ਬਚਤ ਹੋਵੇਗੀ ਅਤੇ ਪ੍ਰਦੂਸ਼ਣ 'ਚ ਵੀ ਕਮੀ ਆਵੇਗੀ। 


Related News