ਫਾਰੂਕ ਅਬਦੁੱਲਾ ਨੇ ਵੰਦੇ ਭਾਰਤ ਟਰੇਨ ''ਚ ਕੀਤਾ ਸਫ਼ਰ, ਬੋਲੇ- ਇਹ ਸਾਡੇ ਲਈ ਵਰਦਾਨ

Tuesday, Jun 10, 2025 - 09:57 AM (IST)

ਫਾਰੂਕ ਅਬਦੁੱਲਾ ਨੇ ਵੰਦੇ ਭਾਰਤ ਟਰੇਨ ''ਚ ਕੀਤਾ ਸਫ਼ਰ, ਬੋਲੇ- ਇਹ ਸਾਡੇ ਲਈ ਵਰਦਾਨ

ਸ਼੍ਰੀਨਗਰ- ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਸ਼ਮੀਰ ਲਈ ਸ਼ੁਰੂ ਕੀਤੀ ਗਈ ਨਵੀਂ ਟਰੇਨ ਸੇਵਾ ਨਾਲ ਸਥਾਨਕ ਲੋਕਾਂ ਅਤੇ ਸੈਲਾਨੀਆਂ ਦੋਵਾਂ ਨੂੰ ਲਾਭ ਹੋਵੇਗਾ। ਅਬਦੁੱਲਾ ਨੇ ਵੰਦੇ ਭਾਰਤ ਟਰੇਨ 'ਚ ਚੜ੍ਹਨ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ,''ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਅੱਜ ਇਸ ਟਰੇਨ ਨਾਲ ਕਟੜਾ ਤੱਕ ਯਾਤਰਾ ਕਰ ਰਿਹਾ ਹਾਂ। ਇਹ ਸਾਡੇ ਲਈ ਬੇਹੱਦ ਲਾਭਕਾਰੀ ਹੈ।'' ਅਬਦੁੱਲਾ ਨਾਲ ਉਨ੍ਹਾਂ ਦੀ ਪਾਰਟੀ ਦੇ ਕਈ ਸਹਿਯੋਗੀ ਵੀ ਸਨ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਸ਼ਮੀਰ ਨੂੰ ਬਾਕੀ ਭਾਰਤ ਨਾਲ ਜੋੜਣ ਵਾਲੀ ਇਹ ਟਰੇਨ ਘਾਟੀ ਦੇ ਲੋਕਾਂ ਲਈ ਇਕ ਭਰੋਸੇਯੋਗ ਆਵਾਜਾਈ ਸੇਵਾ ਹੈ।

ਉਨ੍ਹਾਂ ਕਿਹਾ,''ਸੜਕ (ਸ਼੍ਰੀਨਗਰ ਅਤੇ ਜੰਮੂ ਵਿਚਾਲੇ) ਕਦੇ-ਕਦੇ ਬੰਦ ਹੋ ਜਾਂਦੀ ਹੈ, ਉਦੋਂ ਏਅਰਲਾਈਨ ਕੰਪਨੀਆਂ ਕੀਮਤਾਂ ਵਧਾ ਕੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੰਦੀਆਂ ਹਨ। ਇਸ ਟਰੇਨ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਉਸ ਤੋਂ ਛੁਟਕਾਰਾ ਮਿਲੇਗਾ।'' ਅਬਦੁੱਲਾ ਨੇ ਕਿਹਾ ਕਿ ਰੇਲਵੇ ਸੰਪਰਕ ਕਸ਼ਮੀਰ 'ਚ ਬਾਗਬਾਨੀ ਖੇਤਰ ਲਈ ਵੀ ਫਾਇਦੇਮੰਦ ਸਾਬਿਤ ਹੋਵੇਗਾ, ਕਿਉਂਕਿ ਇਸ ਨਾਲ ਉਤਪਾਦ ਤੇਜ਼ੀ ਨਾਲ ਬਜ਼ਾਰਾਂ ਤੱਕ ਪਹੁੰਚਣਗੇ। ਉਨ੍ਹਾਂ ਕਿਹਾ,''ਇਸ ਨਾਲ ਕਸ਼ਮੀਰ ਆਉਣ ਵਾਲੇ ਸੈਲਾਨੀਆਂ ਨੂੰ ਵੀ ਫਾਇਦਾ ਹੋਵੇਗਾ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News