ਅਮਰਨਾਥ ਯਾਤਰਾ ਲਈ 26ਵਾਂ ਜੱਥਾ ਰਵਾਨਾ, ਹੁਣ ਤੱਕ 4.50 ਲੱਖ ਸ਼ਰਧਾਲੂਆਂ ਨੇ ਕੀਤੇ ਬਾਬਾ ਬਰਫ਼ਾਨੀ ਦੇ ਦਰਸ਼ਨ

Monday, Aug 03, 2026 - 12:04 PM (IST)

ਅਮਰਨਾਥ ਯਾਤਰਾ ਲਈ 26ਵਾਂ ਜੱਥਾ ਰਵਾਨਾ, ਹੁਣ ਤੱਕ 4.50 ਲੱਖ ਸ਼ਰਧਾਲੂਆਂ ਨੇ ਕੀਤੇ ਬਾਬਾ ਬਰਫ਼ਾਨੀ ਦੇ ਦਰਸ਼ਨ

ਜੰਮੂ- ਜੰਮੂ ਬੇਸ ਕੈਂਪ ਤੋਂ 1,000 ਤੋਂ ਵੱਧ ਸ਼ਰਧਾਲੂਆਂ ਦਾ 26ਵਾਂ ਜੱਥਾ ਅਮਰਨਾਥ ਯਾਤਰਾ 'ਤੇ ਬਹੁ ਪੱਧਰੀ ਸੁਰੱਖਿਆ ਵਿਵਸਥਾ ਵਿਚਾਲੇ ਕਸ਼ਮੀਰ ਲਈ ਰਵਾਨਾ ਹੋਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਤਿੰਨ ਜੁਲਾਈ ਨੂੰ ਯਾਤਰਾ ਸ਼ੁਰੂ ਹੋਣ ਦੇ ਬਾਅਦ ਤੋਂ ਹੁਣ ਤੱਕ 4.50 ਲੱਖ ਤੋਂ ਵੱਧ ਸ਼ਰਧਾਲੂ ਅਮਰਨਾਥ ਗੁਫ਼ਾ ਮੰਦਰ ਦੇ ਦਰਸ਼ਨ ਕਰ ਚੁੱਕੇ ਹਨ ਅਤੇ 57 ਦਿਨਾ ਇਸ ਯਾਤਰਾ ਦਾ ਸਮਾਪਨ ਰੱਖੜੀ ਦੇ ਦਿਨ 28 ਅਗਸਤ ਨੂੰ ਹੋਵੇਗਾ।

ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਦੇਰ ਰਾਤ 2.50 ਵਜੇ 46 ਵਾਹਨਾਂ 'ਚ ਕੁੱਲ 1,056 ਸ਼ਰਧਾਲੂ ਇੱਥੇ ਭਗਵਤੀ ਨਗਰ ਬੇਸ ਕੈਂਪ ਤੋਂ ਬਾਲਟਾਲ ਲਈ ਰਵਾਨਾ ਹੋਏ। ਇਨ੍ਹਾਂ ਤੀਰਥ ਯਾਤਰੀਆਂ 'ਚ 832 ਪੁਰਸ਼, 205 ਔਰਤਾਂ, 2 ਬੱਚੇ, 15 ਸਾਧੂ ਅਤੇ 2 ਸਾਧਵੀਆਂ ਸ਼ਾਮਲ ਹਨ। ਅਧਿਕਾਰੀਆਂ ਅਨੁਸਾਰ, ਅੱਜ ਦੇ ਜੱਥੇ ਦੀ ਰਵਾਨਗੀ ਦੇ ਨਾਲ ਹੀ ਇਸ ਯਾਤਰਾ ਲਈ ਜੰਮੂ ਬੇਸ ਕੈਂਪ ਤੋਂ ਰਵਾਨਾ ਹੋਣ ਵਾਲੇ ਸ਼ਰਧਾਲੂਆਂ ਦੀ ਕੁੱਲ ਗਿਣਤੀ 1.40 ਲੱਖ ਹੋ ਗਈ ਹੈ। ਯਾਤਰਾ ਲਈ ਰਵਾਨਾ ਹੋਣ ਵਾਲਾ ਇਹ ਹੁਣ ਤੱਕ ਸਭ ਤੋਂ ਛੋਟਾ ਜੱਥਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News