ਕਿਸਾਨਾਂ ਨੇ ਬ੍ਰਿਟੇਨ ਦੇ ਸੰਸਦ ਮੈਂਬਰਾਂ ਨੂੰ ਪੱਤਰ ਲਿਖ ਕੇ ਬੌਰਿਸ ਜਾਨਸਨ ਨੂੰ ਭਾਰਤ ਆਉਣ ਤੋਂ ਰੋਕਣ ਦੀ ਕੀਤੀ ਅਪੀਲ
Wednesday, Dec 23, 2020 - 12:51 PM (IST)
ਸੋਨੀਪਤ (ਵਾਰਤਾ) : ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਅੰਦੋਲਨਕਾਰੀ ਕਿਸਾਨ ਕੇਂਦਰ ਸਰਕਾਰ ਨੂੰ ਹੁਣ ਅੰਤਰਰਾਸ਼ਟਰੀ ਪੱਧਰ ’ਤੇ ਘੇਰਨੇ ਦੀ ਤਿਆਰੀ ਵਿੱਚ ਜੁੱਟ ਗਏ ਹਨ। ਇਸ ਕ੍ਰਮ ਵਿੱਚ ਕਿਸਾਨ ਸੰਗਠਨਾਂ ਨੇ ਮੰਗਲਵਾਰ ਨੂੰ ਬ੍ਰਿਟੇਨ ਦੇ ਸੰਸਦ ਮੈਂਬਰਾਂ ਨੂੰ ਪੱਤਰ ਲਿਖ ਕੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੂੰ ਕਿਸਾਨਾਂ ਦੇ ਸਮਰਥਨ ਵਿੱਚ ਗਣਤੰਤਰ ਦਿਵਸ ਸਮਾਰੋਹ ਵਿੱਚ ਸ਼ਿਰਕਤ ਕਰਣ ਤੋਂ ਰੋਕਣ ਦੀ ਅਪੀਲ ਕੀਤੀ ਗਈ ਹੈ।
ਇਹ ਵੀ ਪੜ੍ਹੋ: ਇਕ-ਦੂਜੇ ਦੇ ਹੋਏ ਧਨਾਸ਼੍ਰੀ ਅਤੇ ਯੁਜਵੇਂਦਰ ਚਾਹਲ, ਵੇਖੋ ਹਲਦੀ ਦੀ ਰਸਮ ਤੋਂ ਵਿਆਹ ਤੱਕ ਦੀਆਂ ਤਸਵੀਰਾਂ
ਕੁੰਡਲੀ ਸਰਹੱਦ ’ਤੇ ਧਰਨੇ ਉੱਤੇ ਬੈਠੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਮੰਗਲਵਾਰ ਨੂੰ ਬ੍ਰਿਟੇਨ ਦੇ ਸੀਨੀਅਰ ਸੰਸਦ ਮੈਂਬਰਾਂ ਨੂੰ ਪੱਤਰ ਲਿਖਿਆ ਹੈ। ਪੱਤਰ ਵਿੱਚ ਕਿਹਾ ਗਿਆ ਕਿ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੂੰ ਨਵੀਂ ਦਿਲੀ ਵਿੱਚ ਆਯੋਜਿਤ ਗਣਤੰਤਰ ਦਿਵਸ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਨਾ ਹੋਣ ਦੀ ਬੇਨਤੀ ਕਰਨ। ਜੇਕਰ ਉਹ ਅਜਿਹਾ ਕਰਦੇ ਹਨ ਤਾਂ ਇਸ ਨਾਲ ਕਿਸਾਨਾਂ ਦੇ ਸੰਘਰਸ਼ ਨੂੰ ਬਲ ਮਿਲੇਗਾ।
ਇਹ ਵੀ ਪੜ੍ਹੋ: ਸਾਲ 2020 ’ਚ ਸੈਂਕੜੇ ਲਈ ਤਰਸੇ ਵਿਰਾਟ ਕੋਹਲੀ, 12 ਸਾਲ ਬਾਅਦ ਫਿਰ ਖਾਮੋਸ਼ ਰਿਹਾ ਬੱਲਾ
ਉਥੇ ਹੀ ਕਿਸਾਨਾਂ ਨੇ ਮੰਗਲਵਾਰ ਦੇਰ ਸ਼ਾਮ ਸਰਕਾਰ ਵੱਲੋਂ ਭੇਜੇ ਗਏ ਪੱਤਰ ਦਾ ਜਵਾਬ ਦੇਣ ਲਈ ਵੀ ਆਪਣੀ ਰਣਨੀਤੀ ਦਾ ਐਲਾਨ ਕੀਤਾ ਅਤੇ ਬੁੱਧਵਾਰ ਯਾਨੀ ਅੱਜ ਸਾਰੇ ਸੰਗਠਨਾਂ ਵਲੋਂ ਮੰਥਨ ਕਰਕੇ ਬਾਅਦ ਵਿਚ ਜਵਾਬ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ। ਕਿਸਾਨਾਂ ਦਾ ਸਵਾਲ ਹੈ ਕਿ ਕੇਂਦਰ ਸਰਕਾਰ ਦੱਸੇ ਕਿ ਕਿਸਾਨ ਕਾਨੂੰਨ ਰੱਦ ਹੋਣਗੇ ਜਾਂ ਨਹੀਂ, ਇਸ ਦੇ ਬਾਅਦ ਉਹ ਦੱਸਣਗੇ ਕਿ ਗੱਲਬਾਤ ਲਈ ਜਾਣਗੇ ਜਾਂ ਨਹੀਂ। ਜਾਣਗੇ ਤਾਂ ਕਦੋਂ ਅਤੇ ਕਿਸ ਦੇ ਸੱਦੇ ਉੱਤੇ ਜਾਣਗੇ।
ਇਹ ਵੀ ਪੜ੍ਹੋ: ਖਾਣ ਵਾਲੇ ਤੇਲਾਂ ਦੀ ਮਹਿੰਗਾਈ ਬੇਕਾਬੂ, ਕੀਮਤਾਂ ਪੁੱਜੀਆਂ ਰਿਕਾਰਡ ਉਚਾਈ ’ਤੇ, ਰਾਹਤ ਦੇ ਆਸਾਰ ਘੱਟ
ਕਿਸਾਨ ਨੇਤਾ ਓਂਕਾਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਲੋਕਾਂ ਨੂੰ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਗੁੰਮਰਾਹ ਕਰ ਰਹੀ ਹੈ। ਠੀਕ ਉਸੇ ਤਰਜ ਉੱਤੇ ਹੁਣ ਕਿਸਾਨ ਸੰਗਠਨ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਕਾਨੂੰਨ ਦੀਆਂ ਖਾਮੀਆਂ ਤੋਂ ਜਾਣੂ ਕਰਾਉਗੇ ਅਤੇ ਸਮਰਥਨ ਦੀ ਅਪੀਲ ਕਰਣਗੇ। ਕਿਸਾਨਾਂ ਨੇ 23 ਦਸੰਬਰ ਨੂੰ ਚੌਧਰੀ ਚਰਣ ਸਿੰਘ ਜਯੰਤੀ ਮੌਕੇ ਅਨਦਾਤਾ ਦਿਵਸ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸੜਕ ਉੱਤੇ ਹੀ ਸ਼ਹੀਦੀ ਦਿਵਸ ਦੇ ਰੂਪ ਵਿੱਚ ਮਨਾਉਣ ਦਾ ਫ਼ੈਸਲਾ ਲਿਆ ਹੈ। ਇਹ ਪ੍ਰੋਗਰਾਮ 26 ਅਤੇ 27 ਨੂੰ ਵੀ ਚੱਲੇਗਾ। ਇਸ ਦੌਰਾਨ ਕਥਾ ਵਾਚਕ ਅਤੇ ਸਿੱਖ ਚਿੰਤਕ ਸੱਦ ਕੇ ਇੱਥੇ ਸ਼ਹੀਦੀ ਦਿਵਸ ਮਨਾਇਆ ਜਾਵੇਗਾ। ਨਾਲ ਹੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮਨ ਕੀ ਬਾਤ ਕਰਣਗੇ, ਤਾਂ ਵਿਰੋਧ ਵਿੱਚ ਕਿਸਾਨ ਥਾਲੀ ਵਜਾਉਣਗੇ।
ਇਹ ਵੀ ਪੜ੍ਹੋ: ਭਾਰਤੀ ਸੇਲਰ ਨੂੰ ਮਿਲਿਆ ਤੋਹਫਾ! ਐਮਾਜ਼ੋਨ ’ਤੇ 4000 ਭਾਰਤੀਆਂ ਨੇ ਕੀਤੀ 1 ਕਰੋੜ ਰੁਪਏ ਤੋਂ ਵੱਧ ਦੀ ਕਮਾਈ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।