ਕਿਸਾਨ ਹੋਣਗੇ ਬਲੈਕਲਿਸਟ ! ਸਰਕਾਰ ਨੇ ਲਿਆ ਵੱਡਾ ਫ਼ੈਸਲਾ, ਜਾਣੋਂ ਕਾਰਨ

Monday, Jul 07, 2025 - 12:21 PM (IST)

ਕਿਸਾਨ ਹੋਣਗੇ ਬਲੈਕਲਿਸਟ ! ਸਰਕਾਰ ਨੇ ਲਿਆ ਵੱਡਾ ਫ਼ੈਸਲਾ, ਜਾਣੋਂ ਕਾਰਨ

ਨੈਸ਼ਨਲ ਡੈਸਕ : ਮਹਾਰਾਸ਼ਟਰ ਸਰਕਾਰ ਨੇ ਫਸਲ ਬੀਮਾ ਯੋਜਨਾ ਦੇ ਤਹਿਤ ਹੋ ਰਹੀ ਧੋਖਾਧੜੀ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਿਆ ਹੈ। ਹੁਣ ਜੇਕਰ ਕੋਈ ਕਿਸਾਨ ਝੂਠਾ ਬੀਮਾ ਦਾਅਵਾ ਕਰਦਾ ਹੈ, ਤਾਂ ਉਸਨੂੰ ਕਾਲੀ ਸੂਚੀ 'ਚ ਸ਼ਾਮਲ ਕਰ ਦਿੱਤਾ ਜਾਵੇਗਾ। ਪਹਿਲਾਂ ਇਹ ਕਾਰਵਾਈ ਕੇਵਲ ਆੜ੍ਹਤੀਆਂ ਅਤੇ ਸੇਵਾ ਪ੍ਰਦਾਤਾਵਾਂ ਖਿਲਾਫ ਹੁੰਦੀ ਸੀ ਪਰ ਹੁਣ ਕਿਸਾਨ ਵੀ ਇਸ ਦੀ ਪਕੜ 'ਚ ਆ ਸਕਣਗੇ।

ਇਹ ਵੀ ਪੜ੍ਹੋ...ਅਗਲੇ 2 ਦਿਨ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ ''ਚ ਹਾਈ ਅਲਰਟ ਜਾਰੀ

ਜਾਣਕਾਰੀ ਦਿੰਦਿਆਂ ਕਿਸਾਨੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ 2024 ਦੇ ਖਰੀਫ ਸੀਜ਼ਨ ਦੌਰਾਨ 4000 ਤੋਂ ਵੱਧ ਫਸਲ ਬੀਮਾ ਲਈ ਨਕਲੀ ਦਾਅਵੇ ਕੀਤੇ ਗਏ। ਇਸ ਤੋਂ ਬਾਅਦ ਸਰਕਾਰ ਨੇ ਕਈ ਕਾਮਨ ਸਰਵਿਸ ਸੈਂਟਰਾਂ (CSC) ਖਿਲਾਫ ਕਾਰਵਾਈ ਕੀਤੀ ਹੈ। ਬੀਡ, ਨਾਂਦੇੜ, ਪਰਭਣੀ, ਪੁਣੇ, ਲਾਤੂਰ ਤੇ ਜਾਲਨਾ ਜ਼ਿਲਿਆਂ 'ਚ ਐਫਆਈਆਰ ਵੀ ਦਰਜ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ...ਮੰਦਰ ਟਰੱਸਟ ਕੌਂਸਲ ਦਾ ਵੱਡਾ ਫ਼ੈਸਲਾ ! ਇਸ ਚੀਜ਼ 'ਤੇ ਪੂਰੀ ਤਰ੍ਹਾਂ ਲਗਾਇਆ ਬੈਨ

ਸਰਕਾਰ ਨੇ ਐਲਾਨ ਕੀਤਾ ਕਿ ਜਿਨ੍ਹਾਂ ਕਿਸਾਨਾਂ ਨੂੰ ਫਸਲ ਬੀਮੇ ਵਿੱਚ ਧੋਖਾਧੜੀ ਕਰਦੇ ਹੋਏ ਪਾਇਆ ਜਾਵੇਗਾ, ਉਨ੍ਹਾਂ ਨੂੰ ਕੁਝ ਸਾਲਾਂ ਲਈ ਬੀਮਾ ਲਾਭ ਤੋਂ ਵਾਂਝੇ ਕਰ ਦਿੱਤਾ ਜਾਵੇਗਾ। ਇਹ ਕਦਮ ਕਿਸਾਨਾਂ ਨੂੰ ਅਜਿਹੀਆਂ ਗਲਤ ਕੰਮਾਂ ਤੋਂ ਰੋਕਣ ਲਈ ਇਕ ਸਹੀ ਉਪਾਅ ਵਜੋਂ ਲਿਆ ਗਿਆ ਹੈ। ਸਰਕਾਰ ਨੇ ਪਹਿਲਾਂ ‘ਇੱਕ ਰੁਪਏ’ ਯੋਜਨਾ ਚਲਾਈ ਸੀ, ਜਿਸ ਤਹਿਤ ਫਸਲ ਬੀਮੇ ਦਾ ਲਗਭਗ ਸਾਰਾ ਪ੍ਰੀਮੀਅਮ ਸੂਬਾ ਤੇ ਕੇਂਦਰ ਸਰਕਾਰ ਵੱਲੋਂ ਭਰਿਆ ਜਾਂਦਾ ਸੀ।

ਇਹ ਵੀ ਪੜ੍ਹੋ...'ਗੁਲਸ਼ਨ I miss you...' 12ਵੀਂ ਜਮਾਤ ਦੀ ਕੁੜੀ ਨੇ ਹੱਥ 'ਤੇ ਲਿਖਿਆ ਨਾਮ, ਫਿਰ ਕਰ ਲਈ ਖੁਦਕੁਸ਼ੀ

ਇਸ ਯੋਜਨਾ ਹੇਠ 9600 ਕਰੋੜ ਰੁਪਏ ਦਾ ਪ੍ਰੀਮੀਅਮ ਭਰਿਆ ਗਿਆ ਹੁਣ ਇਸ ਸਾਲ ਤੋਂ ਕਿਸਾਨਾਂ ਨੂੰ ਆਪਣੇ ਹਿੱਸੇ ਦਾ ਪ੍ਰੀਮੀਅਮ ਖੁਦ ਭਰਨਾ ਪਏਗਾ, ਜਿਸ ਨਾਲ ਯੋਜਨਾ ਵਿੱਚ ਸ਼ਾਮਲ ਕਿਸਾਨਾਂ ਦੀ ਗਿਣਤੀ ਘਟ ਸਕਦੀ ਹੈ। ਸਰਕਾਰ ਨੇ ਸਾਫ਼ ਕੀਤਾ ਹੈ ਕਿ ਅਸਲ ਹੱਕਦਾਰਾਂ ਦੀ ਰਾਖੀ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਉਚਿਤ ਮੁਆਵਜ਼ਾ ਮਿਲੇਗਾ ਪਰ ਜਿਹੜੇ ਲੋਕ ਯੋਜਨਾ ਦਾ ਗਲਤ ਲਾਭ ਲੈਣ ਦੀ ਕੋਸ਼ਿਸ਼ ਕਰਨਗੇ, ਉਹਨਾਂ ਖ਼ਿਲਾਫ਼ ਸਕ਼ਤ ਕਾਰਵਾਈ ਕੀਤੀ ਜਾਵੇਗੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Shubam Kumar

Content Editor

Related News