Spam Calls ਤੋਂ ਮਿਲੇਗਾ ਛੁਟਕਾਰਾ ! TRAI ਲਿਆ ਰਿਹਾ ਨਵਾਂ ਨਿਯਮ; ਆਪਣੇ-ਆਪ ਬਲਾਕ ਹੋਣਗੇ ਫਰਜ਼ੀ ਨੰਬਰ

Thursday, Feb 12, 2026 - 07:04 PM (IST)

Spam Calls ਤੋਂ ਮਿਲੇਗਾ ਛੁਟਕਾਰਾ ! TRAI ਲਿਆ ਰਿਹਾ ਨਵਾਂ ਨਿਯਮ; ਆਪਣੇ-ਆਪ ਬਲਾਕ ਹੋਣਗੇ ਫਰਜ਼ੀ ਨੰਬਰ

ਗੈਜੇਟ ਡੈਸਕ: ਮੋਬਾਈਲ ਯੂਜ਼ਰਸ ਲਈ ਰਾਹਤ ਦੀ ਵੱਡੀ ਖ਼ਬਰ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਨੇ ਸਪੈਮ ਅਤੇ ਫਰਜ਼ੀ ਕਾਲਾਂ 'ਤੇ ਪੂਰੀ ਤਰ੍ਹਾਂ ਲਗਾਮ ਲਗਾਉਣ ਲਈ ਇੱਕ ਨਵਾਂ ਪ੍ਰਸਤਾਵ ਤਿਆਰ ਕੀਤਾ ਹੈ। ਇਸ ਨਵੇਂ ਨਿਯਮ ਤਹਿਤ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਟੂਲਸ ਦੀ ਵਰਤੋਂ ਕੀਤੀ ਜਾਵੇਗੀ, ਜੋ ਸ਼ੱਕੀ ਅਤੇ ਫਰਜ਼ੀ ਕਾਲਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਆਪਣੇ-ਆਪ (ਆਟੋਮੈਟਿਕ) ਬਲਾਕ ਕਰ ਦੇਣਗੇ।

ਬਿਨਾਂ ਸ਼ਿਕਾਇਤ ਦੇ ਬੰਦ ਹੋਵੇਗੀ ਸਿਮ 
ਮੌਜੂਦਾ ਨਿਯਮਾਂ ਅਨੁਸਾਰ, ਕਿਸੇ ਫਰੌਡ ਨੰਬਰ 'ਤੇ ਕਾਰਵਾਈ ਉਦੋਂ ਹੁੰਦੀ ਹੈ, ਜਦੋਂ 10 ਦਿਨਾਂ ਵਿੱਚ ਉਸ ਵਿਰੁੱਧ ਘੱਟੋ-ਘੱਟ 5 ਸ਼ਿਕਾਇਤਾਂ ਦਰਜ ਹੁੰਦੀਆਂ ਹਨ। ਪਰ TRAI ਦੇ ਨਵੇਂ ਪ੍ਰਸਤਾਵ ਅਨੁਸਾਰ, AI ਫਿਲਟਰ ਰਾਹੀਂ ਸ਼ੱਕੀ ਨੰਬਰਾਂ ਨੂੰ ਬਿਨਾਂ ਕਿਸੇ ਯੂਜ਼ਰ ਦੀ ਸ਼ਿਕਾਇਤ ਦੇ ਹੀ ਡਿਸਕਨੈਕਟ ਜਾਂ ਬਲਾਕ ਕਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਰਿਲਾਇੰਸ ਜੀਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਵਰਗੀਆਂ ਕੰਪਨੀਆਂ ਹਰ ਮਹੀਨੇ ਲਗਭਗ 30 ਤੋਂ 40 ਕਰੋੜ ਕਾਲਾਂ ਨੂੰ ਸ਼ੱਕੀ ਮੰਨਦੀਆਂ ਹਨ।

ਸਪੈਮ ਕਾਲਾਂ ਵਿੱਚ ਭਾਰੀ ਵਾਧਾ 
ਸਰਕਾਰੀ ਅੰਕੜਿਆਂ ਮੁਤਾਬਕ ਦਸੰਬਰ 2025 ਵਿੱਚ ਸਪੈਮ ਕਾਲਾਂ ਦੀਆਂ ਸ਼ਿਕਾਇਤਾਂ ਦਾ ਅੰਕੜਾ ਰਿਕਾਰਡ 3.34 ਲੱਖ ਨੂੰ ਪਾਰ ਕਰ ਗਿਆ ਸੀ, ਜੋ ਕਿ ਫਰਵਰੀ 2025 ਵਿੱਚ ਸਿਰਫ਼ 1.16 ਲੱਖ ਸੀ। ਇਸ ਵਧਦੇ ਹੋਏ ਆਨਲਾਈਨ ਫਰੌਡ ਅਤੇ ਯੂਜ਼ਰਸ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ TRAI ਹੁਣ ਸਖ਼ਤ ਕਦਮ ਚੁੱਕਣ ਦੀ ਤਿਆਰੀ ਵਿੱਚ ਹੈ।

ਜ਼ਰੂਰੀ ਕਾਲਾਂ 'ਤੇ ਪੈ ਸਕਦਾ ਹੈ ਅਸਰ
ਹਾਲਾਂਕਿ, ਇਸ ਪ੍ਰਸਤਾਵ ਨਾਲ ਕੁਝ ਚੁਣੌਤੀਆਂ ਵੀ ਜੁੜੀਆਂ ਹੋਈਆਂ ਹਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ AI ਟੂਲ ਆਨਲਾਈਨ ਡਿਲੀਵਰੀ ਏਜੰਟਾਂ ਜਾਂ ਹੋਰ ਜ਼ਰੂਰੀ ਸੇਵਾਵਾਂ ਦੀਆਂ ਕਾਲਾਂ ਨੂੰ ਵੀ ਸਪੈਮ ਸਮਝ ਕੇ ਬਲਾਕ ਕਰ ਸਕਦਾ ਹੈ। ਫਿਲਹਾਲ TRAI ਇਸ ਮਾਮਲੇ 'ਤੇ ਵੱਖ-ਵੱਖ ਧਿਰਾਂ (ਸਟੇਕਹੋਲਡਰਾਂ) ਦੇ ਸੁਝਾਵਾਂ ਦੀ ਉਡੀਕ ਕਰ ਰਿਹਾ ਹੈ ਤਾਂ ਜੋ ਕੋਈ ਵਿਚਕਾਰਲਾ ਰਸਤਾ ਕੱਢਿਆ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News